ਬਿਉੁੂਰੋ, ਪ੍ਰਾਈਮ ਪੋਸਟ ਪੰਜਾਬ
ਅੰਮ੍ਰਿਤਸਰ, 8 ਸਤੰਬਰ 2022 : ਹਰਿਮੰਦਰ ਸਾਹਿਬ ਨੇੜੇ ਸਿਗਰਟ ਪੀਣ ਉੱਤੇ ਨਿਹੰਗ ਸਿੰਘ ਦੇ ਬਾਣੇ ‘ਚ ਦੋ ਨੌਜਵਾਨਾਂ ਵੱਲੋਂ ਇਕ ਮੁੰਡੇ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਸਚਖੰਡ ਸ੍ਰੀ ਹਰਿਮੰਦਰ ਸਾਹਿਬ ਕੋਲ ਬਣੇ ਹੋਟਲ ਦੇ ਬਾਹਰ ਖੜ੍ਹੇ ਨੌਜਵਾਨ ਉਤੇ ਨਿਹੰਗ ਸਿੰਘਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ, ਜਿਸ ਨਾਲ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ਉਤੇ ਪਹੁੰਚ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਘਟਨਾ ਹਰਿਮੰਦਰ ਸਾਹਿਬ ਜਾਂਦੇ ਰਸਤੇ ਕੋਟ ਮਾਹਨਾ ਸਿੰਘ ਰੋਡ ਦੀ ਘਟਨਾ ਹੈ। ਇਹ ਸਾਰੀ ਵਾਰਦਾਤ ਸੀਸੀਟੀਵੀ ‘ਚ ਕੈਦ ਹੋ ਗਈ। ਮ੍ਰਿਤਕ ਦੀ ਪਛਾਣ ਹਰਮਨਦੀਪ ਸਿੰਘ ਵਾਸੀ ਤਰਨਤਾਰਨ ਰੋਡ, ਅੰਮ੍ਰਿਤਸਰ ਵਜੋਂ ਹੋਈ ਹੈ।
ਹਰਮਨਜੀਤ ਸਿੰਘ ਨਾਮ ਦਾ ਨੌਜਵਾਨ 12 ਵਜੇ ਇਕ ਕੁੜੀ ਨਾਲ ਜਾ ਰਿਹਾ ਸੀ ਤੇ ਨਾਲ-ਨਾਲ ਸਿਗਰਟ ਵੀ ਪੀ ਰਿਹਾ ਸੀ। ਜਦ ਨਿਹੰਗ ਨੌਜਵਾਨ ਦੇ ਕੋਲੋਂ ਲੰਘੇ ਤਾਂ ਉਨ੍ਹਾਂ ਨੇ ਸਿਗਰਟ ਪੀਣ ਤੋਂ ਮਨ੍ਹਾਂ ਕਰਨ ਉਤੇ ਹਰਮਨਜੀਤ ਨੇ ਹੱਥੋਪਾਈ ਸ਼ੁਰੂ ਕਰ ਦਿੱਤੀ, ਜਿਸ ਨਾਲ ਇਕ ਨਿਹੰਗ ਸਿੰਘ ਦੀ ਦਸਤਾਰ ਉਤਰ ਗਈ। ਨਿਹੰਗ ਸਿੰਘਾਂ ਵਿਚੋਂ ਇਕ ਨੇ ਹਥਿਆਰ ਨਾਲ ਹਰਮਨਜੀਤ ਉਤੇ ਹਮਲਾ ਕਰ ਦਿੱਤਾ। ਇਸ ਹਮਲੇ ਨਾਲ ਨੌਜਵਾਨ ਦੀ ਮੌਤ ਹੋ ਗਈ। ਪੁਲਿਸ ਨੇ ਮੌਕੇ ‘ਤੇ ਪਹੁੰਚ ਲਾਸ਼ ਨੂੰ ਕਬਜ਼ੇ ‘ਚ ਲੈ ਲਿਆ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ।

