ਬਿਊਰੋ, ਪ੍ਰਾਈਮ ਪੋਸਟ ਪੰਜਾਬ
ਬਟਾਲਾ, 6 ਸਤੰਬਰ 2022 : ਪਰਿਵਾਰਕ ਪਰੇਸ਼ਾਨੀਆਂ ਕਾਰਨ ਹਰ ਰੋਜ਼ ਕੋਈ ਨਾ ਕੋਈ ਘਟਨਾ ਵੇਖਣ ਅਤੇ ਪੜ੍ਹਨ ਨੂੰ ਮਿਲ ਰਹੀ ਹੈ । ਜਿਸ ਦੇ ਕਾਰਨ ਲੋਕ ਖ਼ੁਦਕੁਸ਼ੀਆਂ ਦੇ ਰਾਹ ਪੈ ਜਾਂਦੇ ਹਨ ਅਜਿਹਾ ਹੀ ਇਕ ਮਾਮਲਾ ਬਟਾਲਾ ਤੋਂ ਸਾਹਮਣੇ ਆਇਆ ਹੈ । ਬਟਾਲਾ ਦੇ ਪਿੰਡ ਮਲਾਵੇ ਦੀ ਕੋਠੀ ਵਿੱਚ ਮਨਦੀਪ ਕੌਰ ਨਾਂ ਦੀ ਔਰਤ ਆਪਣੇ 2 ਸਾਲਾ ਬੱਚੇ ਸਮੇਤ

ਕਿਸੇ ਹੋਰ ਵਿਅਕਤੀ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿੰਦੀ ਸੀ। ਮਨਦੀਪ ਕੌਰ ਦਾ ਵਿਆਹ ਹੋ ਚੁੱਕਾ ਸੀ ਪਰ ਉਸ ਦਾ ਆਪਣੇ ਪਤੀ ਨਾਲ ਘਰੇਲੂ ਝਗੜਾ ਚੱਲਦਾ ਸੀ ਜਿਸ ਕਰਕੇ ਉਹ ਉਸ ਤੋਂ ਵੱਖ ਹੋ ਚੁੱਕੀ ਸੀ ਕਿਸੇ ਹੋਰ ਵਿਅਕਤੀ ਨਾਲ ਲਿਵ ਇਨ ਰਿਲੇਸ਼ਨਸ਼ਿਪ ਵਿੱਚ ਰਹਿ ਰਹੀ ਸੀ। ਜਿਸ ਵਿਅਕਤੀ ਨਾਲ ਮਨਦੀਪ ਕੌਰ ਰਹਿ ਰਹੀ ਸੀ ਉਹ ਉਸ ਨਾਲ ਮਾਰਕੁਟਾਈ ਕਰਦਾ ਸੀ ਜਿਸ ਤੋਂ ਤੰਗ ਪ੍ਰੇਸ਼ਾਨ ਹੋ ਕੇ ਮਨਦੀਪ ਨੇ ਖੁਦ ਵੀ ਫਿਨਾਈਲ ਦੀ ਦਵਾਈ ਪੀ ਲਈ ਤੇ ਬੱਚੇ ਨੂੰ ਵੀ ਪਿਲਾ ਦਿੱਤੀ।
ਫਿਨਾਈਲ ਦਾ ਅਸਰ ਮਾਂ ‘ਤੇ ਤਾਂ ਨਹੀਂ ਹੋਇਆ ਪਰ ਬੱਚੇ ਦੀ ਮੌਤ ਹੋ ਗਈ। ਮਾਂ ਤੇ ਬੱਚੇ ਦੋਵਾਂ ਨੂੰ ਹਸਪਤਾਲ ਲਿਆਂਦਾ ਗਿਆ ਜਿਥੇ ਡਾਕਟਰਾਂ ਨੇ ਬੱਚੇ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਤੇ ਮਨਦੀਪ ਕੌਰ ਦਾ ਇਲਾਜ ਕੀਤਾ ਜਾ ਰਿਹਾ ਹੈ।

