Visitor : Visitor

ਸ. ਚੇਤਨ ਸਿੰਘ  ਸਰਵਹਿੱਤਕਾਰੀ ਵਿੱਦਿਆ ਮੰਦਰ, ਮਾਨਸਾ ਵੱਲੋਂ  ਆਜ਼ਾਦੀ ਦੇ 75ਵੇਂ ਮਹਾਂਉਤਸਵ ਤਹਿਤ ਤਿਰੰਗਾ ਰੈਲੀ ਦਾ ਆਯੋਜਨ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 13 ਅਗਸਤ 2022 : ਅਜ਼ਾਦੀ ਦੇ 75ਵੇਂ ਮਹਾਂਉਤਸਵ ਤਹਿਤ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਮਾਨਸਾ ਵਿਖੇ ਤਿਰੰਗਾ ਰੈਲੀ ਦਾ ਆਯੋਜਨ ਕੀਤਾ ਗਿਆ। ਤਿਰੰਗਾ ਰੈਲੀ ਨੂੰ ਰਵਾਨਾ ਐਨ.ਐਸ.ਐਸ.ਦੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਰਘਵੀਰ ਸਿੰਘ ਮਾਨ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੈਨੇਜਮੈਂਟ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 13 ਅਗਸਤ 2022 : ਅਜ਼ਾਦੀ ਦੇ 75ਵੇਂ ਮਹਾਂਉਤਸਵ ਤਹਿਤ ਸ. ਚੇਤਨ ਸਿੰਘ ਸਰਵਹਿੱਤਕਾਰੀ ਸੀਨੀਅਰ ਸੈਕੰਡਰੀ ਵਿੱਦਿਆ ਮੰਦਰ ਮਾਨਸਾ ਵਿਖੇ ਤਿਰੰਗਾ ਰੈਲੀ ਦਾ ਆਯੋਜਨ ਕੀਤਾ ਗਿਆ। ਤਿਰੰਗਾ ਰੈਲੀ ਨੂੰ ਰਵਾਨਾ ਐਨ.ਐਸ.ਐਸ.ਦੇ ਸਹਾਇਕ ਡਾਇਰੈਕਟਰ ਯੁਵਕ ਸੇਵਾਵਾਂ ਵਿਭਾਗ, ਰਘਵੀਰ ਸਿੰਘ ਮਾਨ ਦੁਆਰਾ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਡਾ.ਬਲਦੇਵ ਰਾਜ ਬਾਂਸਲ, ਮੈਨੇਜਰ ਜਤਿੰਦਰਵੀਰ ਗੁਪਤਾ ਅਤੇ ਮੈਂਬਰ ਵੀ ਮੌਜੂਦ ਸਨ।

ਤਿਰੰਗਾ ਰੈਲੀ ਦੌਰਾਨ ਵਿਦਿਆਰਥੀ ਸ਼ਹਿਰ ਦੇ ਮੁੱਖ ਬਜਾਰ ਵਿੱਚੋਂ ਲੰਘਦੇ ਹੋਏ ਅਲੱਗ ਅਲੱਗ ਥਾਵਾਂ ’ਤੇ ਗਏ ਅਤੇ ਸ਼ਹਿਰ ਵਾਸੀਆਂ ਨੇ ਇਸ ਤਿਰੰਗਾ ਰੈਲੀ ਦਾ ਭਰਵਾਂ ਸਵਾਗਤ ਕੀਤਾ ਅਤੇ ਖੂਬ ਪ੍ਰਸ਼ੰਸਾ ਵੀ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ  ਜਗਦੀਪ ਕੁਮਾਰ ਪਟਿਆਲ ਨੇ ਕਿਹਾ ਕਿ ਬੱਚਿਆਂ ਨੂੰ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਕਰਵਾਉਂਦੇ ਰਹਿਣ ਨਾਲ ਉਨ੍ਹਾਂ ਦੇ ਗਿਆਨ ਵਿੱਚ ਵੀ ਵਾਧਾ ਹੁੰਦਾ ਹੈ। ਅਖੀਰ ਵਿੱਚ ਸਕੂਲ ਪ੍ਰਿੰਸੀਪਲ ਨੇ ਸਾਰਿਆਂ ਨੂੰ ਅਜ਼ਾਦੀ  ਦੇ 75ਵੇਂ ਸੁਤੰਤਰਤਾ ਦਿਵਸ ਦੀ ਵਧਾਈ ਦਿੱਤੀ ।

Leave a Reply

Your email address will not be published. Required fields are marked *

Visitor : Visitor