ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ – ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਇਸ ਵਾਰ 2 ਲੱਖ ਬੱਚਿਆਂ ਦੇ ਘਟ ਗਏ ਹਨ। 2016 ਤੋਂ ਲਗਾਤਾਰ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਵੱਧ ਰਹੇ ਸਨ। ਜੋ ਇਸ ਸਾਲ ਘੱਟ ਹੋਏ ਹਨ। ਇਸ ਨੂੰ ਲੈਕੇ ਮੌਜੂਦਾ ਸਰਕਾਰ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਅਤੇ ਪਿਛਲੀ ਕਾਂਗਰਸ ਸਰਕਾਰ ਵਿੱਚ ਸਿੱਖਿਆ ਮੰਤਰੀ ਰਹੇ ਪਰਗਟ ਸਿੰਘ ਭਿੜ ਗਏ। ਦੋਹਾਂ ਨੇ ਇਸ ਦੇ ਲਈ ਇਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਸਾਬਕਾ ਸਿੱਖਿਆ ਮੰਤਰੀ ਪਰਗਟ ਸਿੰਘ ਨੇ ਕਿਹਾ ਕਿ ਜਿਵੇਂ ਕਿਵੇਂ ਦਿੱਲੀ ਮਾਡਲ ਪੰਜਾਬ ਵਿੱਚ ਕ੍ਰੈਸ਼ ਹੋ ਗਿਆ। ਪੰਜਾਬ ਵਿੱਚ ਪ੍ਰਚਾਰ ਕਰਨ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਪਹਿਲੇ ਸਾਲ ਵਿੱਚ ਹੀ 2 ਲੱਖ ਦਾਖ਼ਲੇ ਘੱਟ ਹੋ ਗਏ। 2016 ਤੋਂ ਲਗਾਤਾਰ ਸਰਕਾਰੀ ਸਕੂਲਾਂ ਵਿੱਚ ਐਡਮਿਸ਼ਨ ਵੱਧ ਰਹੇ ਸਨ। ਸਿੱਖਿਆ ਦੇ ਖੇਤਰ ਵਿੱਚ ਪਿਛਲੀ ਕਾਂਗਰਸ ਸਰਕਾਰ ਦਾ ਹਾਰਡ ਵਰਕ ਬਰਬਾਦ ਹੋ ਗਿਆ।
ਮੌਜੂਦਾ ਸਿੱਖਿਆ ਮੰਤਰੀ ਹਰਜੋਤ ਨੇ ਪਰਗਟ ਸਿੰਘ ਨੂੰ ਇਸ ਦਾ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਬਤੌਰ ਸਿੱਖਿਆ ਮੰਤਰੀ ਆਪਣੇ ਫੇਲੀਅਰ ਦੀ ਜ਼ਿੰਮੇਵਾਰੀ ਦੂਜਿਆਂ ਦੇ ਮੋਢਿਆਂ ‘ਤੇ ਨਾ ਪਾਓ। ਹਰ ਸਾਲ 14 ਨਵੰਬਰ ਤੋਂ ਐਡਮਿਸ਼ਨ ਲਈ ਸਪੈਸ਼ਲ ਡਰਾਈਵ ਚੱਲਦੀ ਸੀ। ਪਿਛਲੇ ਸਾਲ ਇਹ ਡਰਾਈਵ ਨਹੀਂ ਚੱਲੀ। ਉਦੋਂ ਪਰਗਟ ਸਿੰਘ ਸਿੱਖਿਆ ਮੰਤਰੀ ਸਨ। ਇਹੀ ਨਹੀਂ, ਪਰਗਟ ਸਿੰਘ ਦੀ ਲਾਪਰਵਾਹੀ ਦੀ ਵਜ੍ਹਾ ਨਾਲ ਸਮੇਂ ‘ਤੇ ਇਸ ਬਾਰੇ ਕਿਤਾਬਾਂ ਵੀ ਨਹੀਂ ਛਪ ਸਕੀਆਂ।
ਅਸਲ ਵਿੱਚ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪ੍ਰਾਈਮਰੀ ਤੋਂ ਬਾਹਰਵੀਂ ਕਲਾਸ ਤੱਕ ਕੁੱਲ 28.36 ਲੱਖ ਐਡਮਿਸ਼ਨ ਹੋਈਆਂ ਹਨ। ਉਥੇ ਹੀ 2021-22 ਵਿਚ ਇਹ ਐਡਮਿਸ਼ਨ 30.40 ਲੱਖ ਸੀ। ਇਸ ਵਾਰ ਐਡਮਿਸ਼ਨ ਵਿਚ ਤਕਰੀਬਨ ਪੌਣੇ 7 ਫੀਸਦੀ ਕਮੀ ਆਈ ਹੈ ਜਦੋਂ ਕਿ ਪਿਛਲੇ ਸਾਲ 10.53 ਫੀਸਦੀ ਵਾਧਾ ਹੋਇਆ ਸੀ। ਉਸ ਤੋਂ ਪਹਿਲਾਂ ਇਹ 14 ਫੀਸਦੀ ਸੀ। 6ਵੀਂ ਤੋਂ 12ਵੀਂ ਤੱਕ ਇਸ ਵਾਰ ਪਿਛਲੀ ਵਾਰ ਦੇ 15.53 ਲੱਖ ਦੇ ਮੁਕਾਬਲੇ 1.22 ਲੱਖ ਯਾਨੀ 14.51 ਲੱਖ ਬੱਚਿਆਂ ਨੇ ਐਡਮਿਸ਼ਨ ਲਈ ਹੈ। ਉਥੇ ਹੀ ਪ੍ਰੀ-ਪ੍ਰਾਈਮਰੀ ਤੋਂ 5ਵੀਂ ਕਲਾਸ ਤੱਕ ਇਸ ਵਾਰ 13.84 ਲੱਖ ਬੱਚਿਆਂ ਨੇ ਐਡਮਿਸ਼ਨ ਲਈ, ਪਿਛਲੀ ਵਾਰ ਇਹ ਅੰਕੜਾ 14.67 ਲੱਖ ਸੀ।

