ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 11 ਜੁਲਾਈ 2022 : ਇਲਾਕੇ ਦੀਆਂ ਪ੍ਮੁੱਖ ਸਖਸੀਅਤਾਂ, ਅਧਿਆਪਕਾਂ ਅਤੇ ਸਮਾਜ ਸੇਵੀਆਂ ਵੱਲੋਂ ਸਮਾਜ ਸੇਵਾ ਅਤੇ ਇਲਾਕੇ ਦੀ ਬੇਹਤਰੀ ਲਈ ਆਪਸੀ ਸਹਿਯੋਗ ਨਾਲ ਬਣਾਈ ਸਮਾਜ ਸੇਵਾ ਸੰਸਥਾ ‘ ਵਾਇਸ ਆਫ ਮਾਨਸਾ’ ਦੀ ਅੱਜ ਪਲੇਠੀ ਮੀਟਿੰਗ ਹੋਈ । ਜਿਸ ਦੀ ਪ੍ਰਧਾਨਗੀ ਡਾਕਟਰ ਜਨਕ ਰਾਜ ਸਿੰਗਲਾ ਵੱਲੋਂ ਕੀਤੀ ਗਈ। ਇਸ ਮੌਕੇ ਉਹਨਾ ਵੱਲੋਂ ਸੰਸਥਾ ਦੇ ਉਦੇਸ਼ ਅਤੇ ਭਵਿੱਖ ਵਿੱਚ ਕੀਤੇ ਜਾਣ ਵਾਲੇ ਸੰਭਾਵੀ ਕਾਰਜਾਂ ਦੀ ਜਾਣਕਾਰੀ ਦਿੰਦਿਆਂ ਸਭ ਨੂੰ ਦੱਸਿਆ ਕਿ ਇਹ ਸੰਸਥਾ ਨਿਰੋਲ ਸਮਾਜ ਸੇਵਾ ਲਈ ਕੰਮ ਕਰੇਗੀ ਅਤੇ ਸਾਰੀਆਂ ਸਿਆਸੀ ਅਤੇ ਸਮਾਜਿਕ ਸੰਸਥਾਵਾਂ ਨੂੰ ਲੈ ਕੇ ਚੱਲਦੇ ਹੋਏ ਪੂਰਨ ਰੂਪ ਵਿੱਚ ਗੈਰ ਸਿਆਸੀ ਰਹੇਗੀ। ਇਸ ਮੌਕੇ ਤੇ ਸਾਬਕਾ ਪ੍ਰਧਾਨ ਨਗਰ ਕੌਸਲ ਬਲਵਿੰਦਰ ਸਿੰਘ ਕਾਕਾ ਨੇ ਸ਼ਹਿਰ ਦੀਆਂ ਸਮੱਸਿਆਵਾਂ ਤੇ ਉਹਨਾ ਦੇ ਹੱਲ ਬਾਰੇ ਚਾਨਣਾ ਪਾਇਆ। ਉੱਘੇ ਖੂਨਦਾਨੀ ਸੰਜੀਵ ਪਿੰਕਾ ਨੇ ਸਿਹਤ ਸਹੂਲਤਾਂ ਦੇ ਵਿਕਾਸ ਦੀਆਂ ਸੰਭਾਵਨਾਵਾਂ ਦੀ ਜਾਣਕਾਰੀ ਸਭ ਨਾਲ ਸਾਂਝੀ ਕੀਤੀ।
ਵਪਾਰਕ ਵਰਗ ਦੀ ਨੁਮਾਇੰਦਗੀ ਕਰਦਿਆਂ ਮਿੱਠੂ ਰਾਮ ਅਰੋੜਾ, ਰੂਪ ਸਿੰਘ ਸਰਦਾਰ ਰੀਪਰ, ਮਨੋਜ ਗੋਇਲ ਨੇ ਵਪਾਰੀ ਵਰਗ ਵੱਲੋਂ ਸੰਸਥਾ ਨੂੰ ਹਰ ਮੱਦਦ ਦੇਣ ਦਾ ਭਰੋਸਾ ਦਿੱਤਾ। ਰਾਜ ਪੱਧਰੀ ਅਵਾਰਡ ਜੇਤੂ ਅਧਿਆਪਕ ਗੁਰਜੰਟ ਚਹਿਲ ਨੇ ਬੱਚਿਆਂ ਦੇ ਵਿਕਾਸ ਲਈ ਕੀਤੇ ਜਾਣ ਵਾਲੇ ਕਾਰਜਾਂ ਦੀ ਜਾਣਕਾਰੀ ਦਿੱਤੀ। ਸਹਿਰ ਦੇ ਉੱਘੇ ਡਾਕਟਰ ਸੇਰਜੰਗ ਸਿੰਘ ਸਿੱਧੂ, ਡਾ. ਵਿਨੋਦ ਸਿੰਘ ਮਿੱਤਲ ਅਤੇ ਡਾ. ਵਿਸ਼ਾਲ ਗਰਗ ਨੇ ਸਿਹਤ ਸਹੂਲਤਾਂ ਵਿੱਚ ਸਮਾਜ ਦੀ ਭੂਮਿਕਾ ਤੇ ਵਿਚਾਰ ਪੇਸ਼ ਕੀਤੇ। ਸ਼ਹਿਰ ਵਿਚਾਲੇ ਮੈਡੀਕਲ ਲੈਬਾਰਟਰੀਜ਼ ਵੱਲੋਂ ਰਵਿੰਦਰ ਅਤੇ ਨਰਿੰਦਰ ਗੁਪਤਾ ਨੇ ਬਹੁਤ ਸਾਰੀਆਂ ਬੀਮਾਰੀਆਂ ਦਾ ਪਹਿਲਾ ਪਤਾ ਲਗਾਉਣ ਲਈ ਟੈਸਟਾਂ ਨੂੰ ਸੌਖਾਲੇ ਕਰਨ ਲਈ ਨਵੀ ਸੰਸਥਾ ਨੂੰ ਕੰਮ ਕਰਨ ਕਰਨ ਦੀ ਸਲਾਹ ਦਿੱਤੀ। ਐਡਵੋਕੇਟ ਨਵਲ ਗੋਇਲ ਨੇ ਗਰੀਬਾਂ ਤੱਕ ਕਾਨੂੰਨੀ ਸਹੂਲਤਾਂ ਤੇ ਕਾਨੂੰਨ ਦੀ ਜਾਣਕਾਰੀ ਦੇਣ ਲਈ ਸੰਸਥਾ ਵੱਲੋਂ ਅਗਾਂਹਵਧੂ ਭੂਮਿਕਾ ਨਿਭਾਉਣ ਲਈ ਭਵਿੱਖ ਦੀ ਯੋਜਨਾ ਪੇਸ਼ ਕੀਤੀ। ਰਿਟਾਇਰਡ ਕਰਮਚਾਰੀਆਂ ਦੀ ਪ੍ਤੀਨਿਧਤਾ ਕਰਦੇ ਹੋਏ ਕਿ੍ਸਨ ਲਾਲ, ਵਿਨੋਦ ਕੁਮਾਰ, ਰਿਸ਼ੀ ਸ਼ਰਮਾ ਨੇ ਸਮਾਜਿਕ ਕਾਰਜ਼ਾਂ ਲਈ ਆਪਣੀ ਹਮੇਸ਼ਾ ਉਪਲਬਧਤਾ ਦਾ ਭਰੋਸਾ ਦਿੰਦਿਆਂ ਕਿਹਾ ਕਿ ਉਹ ਸੰਸਥਾ ਵੱਲੋਂ ਲਗਾਈ ਗਈ ਕਿਸੇ ਵੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਸ਼ਹਿਰ ਦੇ ਉੱਘੇ ਕਿਤਾਬਾਂ ਸਮਾਜ ਸੇਵੀ ਅਤੇ ਪ੍ਕਾਸ ਬੁੱਕ ਡੀਪੂ ਦੇ ਮਾਲਕ ਪ੍ਕਾਸ ਚੰਦ ਜੈਨ ਨੇ ਗਰੀਬ ਵਿਦਿਆਰਥੀਆਂ ਦੀ ਭਲਾਈ ਲਈ ਕਿਤਾਬਾਂ ਆਦਿ ਦਾ ਪ੍ਬੰਧ ਕਰਨ ਲਈ ਸੰਸਥਾ ਨੂੰ ਹਰ ਸਹਿਯੋਗ ਦੇਣ ਦਾ ਵਾਅਦਾ ਕੀਤਾ। ਇਸ ਮੌਕੇ ਬਲਜੀਤ ਸਿੰਘ, ਵੀਰ ਭਾਨ, ਅੰਮ੍ਰਿਤ ਸਿੱਧੂ, ਟਰਾਂਸਪੋਰਟਰ ਰਾਜ ਕੁਮਾਰ, ਮਨੋਜ ਬਿਰਲਾ, ਰਿਸ਼ੀ ਸ਼ਰਮਾ, ਵਿਸ਼ਵਦੀਪ ਬਰਾੜ ਸਮੇਤ ਹੋਰ ਕਈ ਸਮਾਜ ਸੇਵੀਆਂ ਨੇ ਵੀ ਸੰਬੋਧਨ ਕੀਤਾ। ਆਖਿਰ ਵਿੱਚ ਭਰਪੂਰ ਸਿੰਘ ਨੇ ਆਏ ਹੋਏ ਮੈਬਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸ਼ਹਿਰ ਵਿੱਚ ਪਖਾਨਿਆਂ ਦੇ ਪ੍ਬੰਧ ਲਈ ਸਰਕਾਰ ਨਾਲ ਤਾਲਮੇਲ ਲਈ ਕਮੇਟੀ ਕਾਇਮ ਕੀਤੀ ਗਈ ਅਤੇ ਸੰਸਥਾ ਦੀ ਰਜਿਸਟਰੇਸ਼ਨ ਆਦਿ ਲਈ ਕਾਰਵਾਈ ਦਾ ਮਤਾ ਵੀ ਪਾਇਆ ਗਿਆ।











