Visitor : Visitor

ਕੈਪਟਨ ਦੇ ਕਰੀਬੀਆਂ ਦਾ ਸਰਕਾਰੀ ਰਿਹਾਇਸ਼ ਤੇ ਹਾਲੇ ਵੀ ਕਬਜ਼ਾ, ‘ਆਪ’ ਵਿਧਾਇਕ ਫਲੈਟਾਂ ਦੀਆਂ ਚਾਬੀਆਂ ਲੈਣ ਨੂੰ ਤਰਸੇ

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਿੰਨ ਸਾਬਕਾ ਓਐੱਸਡੀਜ਼ ਸਰਕਾਰੀ ਕੋਠੀਆਂ ਖਾਲੀ ਨਹੀਂ ਕਰ ਰਹੇ। ਆਮ ਰਾਜ ਪ੍ਰਬੰਧ ਵਿਭਾਗ ਨੇ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਨੂੰ ਸਰਕਾਰੀ ਮਕਾਨ ਖਾਲੀ ਕਰਵਾਉਣ ਅਤੇ ਲੋੜੀਂਦੀ ਕਾਰਵਾਈ ਕਰਨ ਲਈ ਪੱਤਰ ਲਿਖਿਆ ਹੈ। ਪੰਜਾਬ ਆਨਲਾਈਨ ਨਿਊਜ਼ ਦੀ ਰਿਪੋਰਟ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਤਿੰਨ ਸਾਬਕਾ ਓਐੱਸਡੀਜ਼ ਸਰਕਾਰੀ ਕੋਠੀਆਂ ਖਾਲੀ ਨਹੀਂ ਕਰ ਰਹੇ। ਆਮ ਰਾਜ ਪ੍ਰਬੰਧ ਵਿਭਾਗ ਨੇ ਕਾਰਜਕਾਰੀ ਇੰਜੀਨੀਅਰ ਲੋਕ ਨਿਰਮਾਣ ਵਿਭਾਗ ਨੂੰ ਸਰਕਾਰੀ ਮਕਾਨ ਖਾਲੀ ਕਰਵਾਉਣ ਅਤੇ ਲੋੜੀਂਦੀ ਕਾਰਵਾਈ ਕਰਨ ਲਈ ਪੱਤਰ ਲਿਖਿਆ ਹੈ। ਪੰਜਾਬ ਆਨਲਾਈਨ ਨਿਊਜ਼ ਦੀ ਰਿਪੋਰਟ ਅਨੁਸਾਰ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਓਐੱਸਡੀ (ਵਿਸ਼ੇਸ਼ ਕਾਰਜ ਅਫਸਰ) ਸੰਦੀਪ ਬਰਾੜ, ਅੰਕਿਤ ਬਾਂਸਲ ਅਤੇ ਜਗਦੀਪ ਸਿੰਘ ਸਿੱਧੂ ਨੂੰ ਸੈਕਟਰ-39 ’ਚ ਅੱਠ ਕੈਟਾਗਰੀ ਦੇ ਮਕਾਨ ਅਲਾਟ ਕੀਤੇ ਗਏ ਸਨ। ਕੈਪਟਨ ਅਮਰਿੰਦਰ ਸਿੰਘ 18 ਸਤੰਬਰ 2021 ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟ ਗਏ ਸਨ ਅਤੇ ਇਨ੍ਹਾਂ ਤਿੰਨੋਂ ਸਾਬਕਾ ਵਿਸ਼ੇਸ਼ ਕਾਰਜ ਅਫਸਰਾਂ ਦਾ ਕਾਰਜਕਾਲ ਵੀ ਖ਼ਤਮ ਹੋ ਗਿਆ ਸੀ। ਪਰ ਇਨ੍ਹਾਂ ਨੇ ਹੁਣ ਤਕ ਸਰਕਾਰੀ ਰਿਹਾਇਸ਼ ਖਾਲੀ ਨਹੀਂ ਕੀਤੀ।

ਆਮ ਰਾਜ ਪ੍ਰਬੰਧ ਵਿਭਾਗ ਨੇ ਜਾਰੀ ਪੱਤਰ ’ਚ ਕਿਹਾ ਹੈ ਕਿ ਪਿਛਲੀ ਸਰਕਾਰ ਦੌਰਾਨ ਮੁੱਖ ਮੰਤਰੀ ਦੇ ਨਾਲ ਵਿਸ਼ੇਸ਼ ਕਾਰਜ ਅਫ਼ਸਰ ਤਾਇਨਾਤ ਕੀਤੇ ਗਏ ਸਨ, ਜਿਨ੍ਹਾਂ ਨੂੰ ਕੈਟਾਗਰੀ-8 ਦੇ ਸਰਕਾਰੀ ਮਕਾਨ ਅਲਾਟ ਕੀਤੇ ਗਏ ਸਨ। ਪੱਤਰ ਅਨੁਸਾਰ 18 ਸਤੰਬਰ 2021 ਨੂੰ ਮੰਤਰੀ ਪ੍ਰੀਸ਼ਦ ਭੰਗ ਹੋਣ ਕਰ ਕੇ ਇਨ੍ਹਾਂ ਅਫ਼ਸਰਾਂ ਦਾ ਕਾਰਜਕਾਲ 18 ਸਤੰਬਰ ਨੂੰ ਸਮਾਪਤ ਹੋ ਗਿਆ ਸੀ। ਨਿਯਮਾਂ ਮੁਤਾਬਿਕ ਅਲਾਟੀ ਇਕ ਮਹੀਨੇ ਤਕ ਭਾਵ 17 ਅਕਤੂਬਰ ਤਕ ਆਮ ਕਿਰਾਏ ’ਤੇ ਮਕਾਨ ’ਚ ਰੱਖ ਸਕਦਾ ਸੀ ਪਰ ਹੁਣ ਤਕ ਸੰਦੀਪ ਬਰਾੜ, ਅੰਕਿਤ ਬੰਸਲ ਅਤੇ ਜਗਦੀਪ ਸਿੰਘ ਸਿੱਧੂ ਨੇ ਸੈਕਟਰ 39 ’ਚ ਲਈ ਸਰਕਾਰੀ ਰਿਹਾਇਸ਼ ਖਾਲੀ ਨਹੀਂ ਕੀਤੀ। ਵਿਭਾਗ ਨੇ ਇਨ੍ਹਾਂ ਤਿੰਨੋ ਅਣ-ਅਧਿਕਾਰਤ ਕਾਬਜ਼ਕਾਰਾਂ ਨੂੰ ਵੀ ਭੇਜੇ ਪੱਤਰ ’ਚ ਸਰਕਾਰੀ ਮਕਾਨ ਤੁਰੰਤ ਖਾਲੀ ਕਰ ਕੇ ਕਬਜ਼ਾ ਲੋਕ ਨਿਰਮਾਣ ਵਿਭਾਗ ਨੂੰ ਸੌਂਪਣ ਅਤੇ ਪੂਰਾ ਕਿਰਾਇਆ ਵੀ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਵਿਭਾਗੀ ਪੱਤਰ ਅਨੁਸਾਰ ਮਕਾਨ ਖਾਲੀ ਨਾ ਕਰਨ ’ਤੇ ਉਨ੍ਹਾਂ ਖ਼ਿਲਾਫ਼ ਪੀਪੀ ਐਕਟ 1971 ਤਹਿਤ ਕਾਰਵਾਈ ਕਰਨ ਦੀ ਚਿਤਾਵਨੀ ਦਿੱਤੀ ਗਈ ਹੈ।
ਕਾਂਗਰਸ ਦੇ ਕਈ ਸਾਬਕਾ ਵਿਧਾਇਕਾਂ ਵੱਲੋਂ ਵੀ ਅਜੇ ਤਕ ਸਰਕਾਰੀ ਫਲੈਟ ਖਾਲੀ ਨਹੀਂ ਕੀਤੇ। ਪੰਜਾਬ ਵਿਧਾਨ ਸਭਾ ਸਕੱਤਰੇਤ ਸਾਬਕਾ ਵਿਧਾਇਕਾਂ ਨੂੰ ਫਲੈਟ ਖਾਲੀ ਕਰਨ ਲਈ ਪੱਤਰ ਲਿਖ ਚੁੱਕਿਆ ਹੈ ਪਰ ਚੰਡੀਗੜ੍ਹ ’ਚ ਸਰਕਾਰੀ ਰਿਹਾਇਸ਼ ਦਾ ਆਨੰਦ ਮਾਣ ਰਹੇ ਵਿਧਾਇਕ ਸਰਕਾਰੀ ਫਲੈਟ ਛੱਡਣ ਨੂੰ ਤਿਆਰ ਨਹੀਂ ਹਨ। ਹੈਰਾਨੀ ਦੀ ਗੱਲ ਹੈ ਕਿ ਕਈ ਸਾਬਕਾ ਵਿਧਾਇਕਾਂ ਨੇ ਤਾਂ ਆਪਣੇ ਫਲੈਟ ਅੱਗੇ ਸਬਲੈਟ ਵੀ ਕਰ ਦਿੱਤੇ ਸਨ। ਆਪ ਦੇ ਕਈ ਵਿਧਾਇਕ ਅਲਾਟ ਹੋਏ ਫਲੈਟ ਦੀਆਂ ਚਾਬੀਆਂ ਲੈਣ ਨੂੰ ਤਰਸ ਰਹੇ ਹਨ।

Leave a Reply

Your email address will not be published. Required fields are marked *

Visitor : Visitor