ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਬੁਢਲਾਡਾ, 16 ਜੂਨ 2022 : ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਬੱਚੀ ਤਕਰੀਬਨ ਉਮਰ 17 ਸਾਲ ਜੋ ਕੇ ਵਾਟਰ ਵਰਕਸ ਰੋਡ ਨਜਦੀਕ ਮਨੂ ਵਟਿਕਾ ਸਕੂਲ ਬੁਢਲਾਡਾ ਵਿਖੇ ਲਾਵਾਰਿਸ ਹਾਲਤ ਵਿੱਚ ਘੁੰਮ ਰਹੀ ਸੀ । ਮਗਿੰਦਰਜੀਤ ਸਿੰਘ ਨੇ ਇਹ ਬੱਚੀ ਬਾਲ ਭਲਾਈ ਕਮੇਟੀ ਮਾਨਸਾ ਅੱਗੇ ਪੇਸ਼ ਕੀਤਾ ਅਤੇ ਇਸ ਦੀ ਸੂਚਨਾ 1098 ਤੇ ਦਿੱਤੀ ਗਈ। ਬਲਦੇਵ ਕੱਕੜ ਚੇਅਰਪਰਸਨ ਸੰਜੀਵਨੀ ਵੈਲਫ਼ੇਅਰ ਸੋਸਾਇਟੀ ਬੁਢਲਾਡਾ, ਚਾਈਲਡ ਲਾਈਨ ਮਾਨਸਾ ਦੇ ਕਮਲਦੀਪ , ,ਮਾਸਟਰ ਕੁਲਵੰਤ ਸਿੰਘ ਅਤੇ ਨੱਥਾ ਸਿੰਘ ਮਾਤਾ ਗੁਜਰੀ ਜੀ ਭਲਾਈ ਕੇਦਰ ਦੀ ਮੱਦਦ ਨਾਲ ਇਕ ਗੁਆਚੇ ਬੱਚੇ ਨੂੰ ਮੁੜ ਤੋਂ ਮਾਪਿਆ ਦੀ ਗੋਦ ਪ੍ਰਾਪਤ ਹੋਈ ਹੈ। ਚੇਅਰਪਰਸਨ ਮੈਡਮ ਬੀਰਦਿਵੇਂਦਰ ਕੌਰ, ਨੀਲਮ ਕੱਕੜ ਮੇਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਦੱਸਿਆ ਕਿ ਵਾਟਰ ਵਰਕਸ ਰੋਡ ਬੁਢਲਾਡਾ ਕਰੀਬ 17 ਸਾਲ ਦੀ ਉਮਰ ਦੀ ਇਕ ਬੱਚੀ ਲਾਵਾਰਸ ਹਾਲਤ ਵਿਚ ਰੋ ਰਹੀ ਸੀ ਤੇ ਆਪਣੇ ਘਰ ਦਾ ਪਤਾ ਦੱਸਣ ਤੋਂ ਅਸਮਰੱਥ ਸੀ। ਮਾਤਾ ਗੁਜਰੀ ਜੀ ਭਲਾਈ ਕੇਂਦਰ,ਸੰਜੀਵਨੀ ਵੈਲਫ਼ੇਅਰ ਸੋਸਾਇਟੀ ,ਬਾਲ ਭਲਾਈ ਕਮੇਟੀ ਦੀ ਕੋਸ਼ਿਸ਼ ਨਾਲ ਬੱਚੇ ਦੇ ਮਾਤਾ ਪਿਤਾ ਦਾ ਪਤਾ ਕੀਤਾ ਗਿਆ। ਪਤਾ ਲਗਾ ਕਿ ਬੱਚੀ ਟੋਹਾਣਾ ਦੀ ਹੈ ਹੁਣ ਬੁਢਲਾਡਾ ਵਿਖੇ ਰਹਿ ਰਹੀ ਹੈ ।ਉਸ ਦੀ ਮਾਤਾ ਅਤੇ ਚਾਚਾ , ਨੂੰ ਬੁਲਾ ਕੇ ਬੀਰਦੀਵੇਂਦਰ ਕੌਰ ਚੇਅਰਪਰਸਨ ਨੀਲਮ ਕੱਕੜ ਮੈਂਬਰ ਬਾਲ ਭਲਾਈ ਕਮੇਟੀ ਮਾਨਸਾ ਸਾਹਮਣੇ ਪੇਸ਼ ਕੀਤਾ ਗਿਆ ।ਬਿਆਨ ਲੈਣ ਤੋਂ ਬਾਅਦ ਬੱਚੀ ਉਸ ਦੀ ਮਾਤਾ ਨੂੰ ਸਪੁਰਦ ਕਰ ਦਿੱਤਾ।
ਇਸ ਸਮੇ ਚਾਈਲਡ ਲਾਈਨ ਤੋਂ ਕਮਲਦੀਪ,ਬਲ਼ਦੇਵ ਕੱਕੜ ਚੈਐਰਪਰਸਨ ਸੰਜੀਵਨੀ,ਮਾਸਟਰ ਕੁਲਵੰਤ ਸਿੰਘ ਮਾਤਾ ਗੁਜਰੀ ਜੀ ਭਲਾਈ ਕੇਂਦਰ ਅਤੇ ਨੱਥਾ ਸਿੰਘ ਹਾਜ਼ਰ ਸਨ ।

