Visitor : Visitor
,

ਰੁੱਖ ਮਨੁੱਖ ਦੇ ਸੱਚੇ ਦੋਸਤ ਹਨ, ਇਸ ਲਈ  ਹਰੇਕ ਮਨੁੱਖ ਲਾਵੇ ਇੱਕ ਰੁੱਖ : ਡਾ. ਜਨਕ ਰਾਜ ਸਿੰਗਲਾ

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ, 12 ਜੂਨ 2022 :  ਵਾਤਾਵਰਣ ਦੀ ਸੰਭਾਲ ਅੱਜ ਦੇ ਸਮੇ ਦੀ ਮੁੱਖ  ਲੋੜ ਹੈ ਅਤੇ ਹਰ ਇੱਕ ਇਨਸਾਨ ਨੂੰ ਇਸ ਵਿੱਚ ਬਣਦਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ , ਕਿਉਂਕਿ ਵਾਤਾਵਰਣ ਨੂੰ ਦੂਸ਼ਿਤ ਕਰਨ ਵਿੱਚ ਵੀ ਹਰ ਇੱਕ ਇਨਸਾਨ ਨੇ ਆਪਣਾ ਹਿੱਸਾ ਪਾਇਆ ਹੈ । ਰੁੱਖ ਲਗਾਉਣ ਨਾਲ …

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ, 12 ਜੂਨ 2022 :  ਵਾਤਾਵਰਣ ਦੀ ਸੰਭਾਲ ਅੱਜ ਦੇ ਸਮੇ ਦੀ ਮੁੱਖ  ਲੋੜ ਹੈ ਅਤੇ ਹਰ ਇੱਕ ਇਨਸਾਨ ਨੂੰ ਇਸ ਵਿੱਚ ਬਣਦਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ , ਕਿਉਂਕਿ ਵਾਤਾਵਰਣ ਨੂੰ ਦੂਸ਼ਿਤ ਕਰਨ ਵਿੱਚ ਵੀ ਹਰ ਇੱਕ ਇਨਸਾਨ ਨੇ ਆਪਣਾ ਹਿੱਸਾ ਪਾਇਆ ਹੈ । ਰੁੱਖ ਲਗਾਉਣ ਨਾਲ  ਜਿੱਥੇ ਧਰਤੀ ਦੀ ਸਾਂਭ ਸੰਭਾਲ ਹੁੰਦੀ ਹੈ ਉਥੇ ਪੌਣ ਪਾਣੀ ਵਿੱਚ ਵੀ ਸੁਧਾਰ ਹੁੰਦਾ ਹੈ  । ਰੁੱਖ ਪੌਣ ਪਾਣੀ ਇਹ ਸਭ ਸਾਡਾ ਕੁਦਰਤੀ ਸਰਮਾਇਆ ਹਨ ਜੇਕਰ ਇਨ੍ਹਾਂ ਦੀ ਵਰਤੋਂ ਕਰਨਾ ਸਾਡਾ ਹੱਕ ਹੈ  ਤਾਂ ਇਨ੍ਹਾਂ ਦੀ ਸਾਂਭ ਸੰਭਾਲ ਕਰਨਾ ਵੀ ਸਾਡਾ ਫਰਜ਼ ਹੈ , ਇਹ ਸ਼ਬਦ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ, ਅਤੇ ਬਲਵਿੰਦਰ ਸਿੰਘ (ਕਾਕਾ) ਨੇ ਈਕੋ ਗਰੀਨ ਸੁਸਾਇਟੀ ਵੱਲੋਂ ਵਾਤਾਵਰਣ ਦਿਵਸ ਦੇ ਸੰਬੰਧ ਵਿੱਚ ਪੌਦੇ ਅਤੇ ਦਰੱਖਤ ਲਗਾਉਣ ਮੌਕੇ ਕਹੇ ।

ਈਕੋ ਗਰੀਨ ਸੁਸਾਇਟੀ ਦੇ ਪ੍ਰਧਾਨ ਗੁਰਪਰਨਾਮ ਸਿੰਘ ਨੇ ਦੱਸਿਆ ਕਿ ਇਸ ਸਾਲ ਵੱਡੇ ਪੱਧਰ ਤੇ ਬੂਟੇ ਲਗਾਏ ਜਾਣਗੇ ਅਤੇ ਮਾਨਸਾ ਦਾ ਵਾਤਾਵਰਣ ਸਾਫ-ਸੁਥਰਾ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ । ਇਸ ਮੁਹਿੰਮ ਵਿੱਚ ਈਕੋ ਵੀਲਰਜ ਸਾਇਕਲ ਗਰੁੱਪ ਆਈਐਮਏ ਮਾਨਸਾ ਅਤੇ ਹੋਰ ਸੰਸਥਾਵਾਂ ਦੀ ਸਮੂਲੀਅਤ ਕਰਵਾਈ ਜਾਵੇਗੀ। ਇਸ ਮੌਕੇ ਭਰਪੂਰ ਸਿੰਘ, ਹਰਮਿੰਦਰ ਸਿੰਘ (ਸਿੱਧੂ) ਬੌਬੀ ਅਤੇ ਹੋਰ ਕਈ ਮੈਬਰ ਹਾਜ਼ਰ  ਸਨ ।

Leave a Reply

Your email address will not be published. Required fields are marked *

Visitor : Visitor