Visitor : Visitor

ਬਾਲ ਮਜਦੂਰੀ ਦਿਵਸ ਤੇ ਵਿਸ਼ੇਸ਼, ਬੱਚਿਆਂ ਨੂੰ ਸਿਰਫ਼ ਸੁਰੱਖਿਅਤ ਪਰਿਵਾਰਕ ਕਾਰੋਬਾਰ ਵਿੱਚ ਲਾਇਆ ਜਾ ਸਕਦਾ ਹੈ  

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ 12 ਜੂਨ 2022 : ਅੱਜ ਬੁਢਲਾਡਾ ਵਿਖੇ ਬਾਲ ਮਜ਼ਦੂਰੀ ਦਿਵਸ ਤੇ ਬਲਦੇਵ ਕੱਕੜ ਚੇਅਰਪਰਸਨ ਸੰਜੀਵਨੀ ਅਤੇ ਸਾਬਕਾ ਮੈਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਦੱਸਿਆ ਕਿ ਬਾਲ ਮਜ਼ਦੂਰੀ ਖਿਲਾਫ ਬਣੇ ਕਾਨੂੰਨ ਵਿੱਚ ਸੋਧ ਕਰਕੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਤੇ ਲਾਉਣ ਉਤੇ ਪਾਬੰਦੀ ਲਾ…

ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ 12 ਜੂਨ 2022 : ਅੱਜ ਬੁਢਲਾਡਾ ਵਿਖੇ ਬਾਲ ਮਜ਼ਦੂਰੀ ਦਿਵਸ ਤੇ ਬਲਦੇਵ ਕੱਕੜ ਚੇਅਰਪਰਸਨ ਸੰਜੀਵਨੀ ਅਤੇ ਸਾਬਕਾ ਮੈਂਬਰ ਬਾਲ ਭਲਾਈ ਕਮੇਟੀ ਮਾਨਸਾ ਨੇ ਦੱਸਿਆ ਕਿ ਬਾਲ ਮਜ਼ਦੂਰੀ ਖਿਲਾਫ ਬਣੇ ਕਾਨੂੰਨ ਵਿੱਚ ਸੋਧ ਕਰਕੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਕੰਮ ਤੇ ਲਾਉਣ ਉਤੇ ਪਾਬੰਦੀ ਲਾ ਦਿੱਤੀ ਹੈ। ਬੱਚਿਆਂ ਨੂੰ ਸਿਰਫ ਸੁਰੱਖਿਅਤ ਪਰਵਾਰਿਕ ਕਾਰੋਬਾਰ, ਟੀ ਵੀ ਸੀਰੀਅਲ, ਫਿਲਮਾਂ, ਇਸ਼ਤਹਾਰਾਂ ਅਤੇ ਖੇਡਾਂ ਦੀਆਂ ਕਾਰਗੁਜਾਰੀਆਂ ‘ਤੇ ਲਾਇਆ ਜਾ ਸਕਦਾ ਹੈ ਪਰ ਇਹ ਸ਼ਰਤ ਹੋਵੇਗੀ ਕਿ ਇਹ ਕੰਮ ਸਕੂਲ ਸਮੇਂ ਤੋਂ ਬਾਅਦ ਕਰਨ।

ਬਾਲ ਕਿਰਤ ਕਾਨੂੰਨ ਅਨੁਸਾਰ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੇ ਸਿਰਫ 18 ਖਤਰਨਾਕ ਉਦਯੋਗਾਂ ‘ਚ ਰੁਜ਼ਗਾਰ ਰੱਖਣ ਤੇ ਪਾਬੰਦੀ ਹੈ।ਕਾਨੂੰਨ ਦੀ ਉਲੰਘਣਾ ਕਰਨ ਤੇ ਤਿੰਨ ਸਾਲ ਦੀ ਸਜ਼ਾ ਹੋਵੇਗੀ।ਬੱਚਿਆਂ ਤੋਂ ਕੰਮ ਕਰਾਉਣ ਵਾਲੇ ਮਾਲਕਾਂ ਨੂੰ 50,000 ਰੁਪਏ ਜੁਰਮਾਨਾ ਹੋਵੇਗਾ।ਸੰਸਾਰ ਵਿੱਚ 21:50 ਤੋਂ  ਵੱਧ ਕਰੋੜ ਤੇ ਭਾਰਤ ਵਿੱਚ ਛੇ ਕਰੋੜ ਵੱਧ ਬੱਚੇ ਬਾਲ ਮਜਦੂਰੀ ਕਰ ਰਹੇ ਹਨ,ਕੀ ਇਹਨਾਂ ਉਪਰ ਕਾਨੂੰਨ  ਲਾਗੂ ਨਹੀਂ ਹੁੰਦਾ ? ਦੇਖਿਆ ਗਿਆ ਹੈ ਕਿ ਢਾਬਿਆਂ,ਦੁਕਾਨਾਂ ਤੇ ਜੂਠੇ ਭਾਂਡੇ ਮਾਂਜਦੇ ਰੋੜੀ ਕੁਟਦੇ,ਸਾਇਕਲ ਸਕੂਟਰਾਂ ਨੂੰ ਪੈਂਚਰ ਲਾਉਂਦੇ ਵੇਖੇ ਜਾ ਸਕਦੇ, ਭੱਠਿਆਂ ਤੇ ਕਾਰਖਾਨਿਆਂ ਵਿੱਚ 16-16 ਘੰਟੇ ਕੰਮ ਲਿਆ ਜਾਂਦਾ ਹੈ।ਇਨ੍ਹਾਂ ਦੇ ਮਾਤਾ ਪਿਤਾ ਨੂੰ ਜਗਰੁੂਕ ਕੀਤਾ ਜਾਵੇ ਕੇ ਬੱਚਿਆਂ ਤੋਂ ਬਾਲ ਮਜ਼ਦੂਰੀ ਨਾ ਕਰਵਾਈ ਜਾਵੇ ਲੋੜਵੰਦ ਮਾਤਾ ਪਿਤਾ ਦੀ ਸਹਾਇਤਾ ਕੀਤੀ ਜਾਵੇ।

ਬਾਬੂ ਸਿੰਘ ਮਾਨ ਸਾਬਕਾ  ਮੈਂਬਰ ਬਾਲ ਭਲਾਈ ਕਮੇਟੀ ਨੇ ਦੱਸਿਆ ਜੇਕਰ ਤੁਹਾਨੂੰ ਆਪਣੇ ਨਜਦੀਕ ਕੋਈ ਵੀ ਬੱਚਾ ਕੰਮ ਕਰਦਾ ਦਿਖਾਈ ਦਿੰਦਾ ਹੈ ਤਾਂ ਉਸਦੀ ਰਿਪੋਰਟ 1098 ਤੇ ਕਰ ਸਕਦੇ ਹੋ ਤੁਹਾਡੀ ਕਾਲ ਗੁਪਤ ਰੱਖੀ ਜਾਵੇਗੀ ਜਾਂ ਇਸਦੀ ਰਿਪੋਰਟ ਬਾਲ ਭਲਾਈ ਕਮੇਟੀ, ਬਾਲ ਸੁਰਖਿਆ ਅਫਸਰ, ਚਾਈਲਡ ਹੈਲਪ ਲਾਈਨ 1098 ਤੇ ਕਰ ਸਕਦੇ ਹੋ।

Leave a Reply

Your email address will not be published. Required fields are marked *

Visitor : Visitor