Visitor : Visitor

ਮਾਨਸਾ : ਦਲਿਤ ਨੌਜਵਾਨ ਤੇ ਹੋਏ ਅੱਤਿਆਚਾਰ ਵਿਰੁੱਧ ਕੋਈ ਕਾਰਵਾਈ ਨਾ ਹੋਣ ਤੇ ਮਜ਼ਦੂਰ ਮੁਕਤੀ ਮੋਰਚਾ ਨੇ ਐੱਸਐੱਸਪੀ ਵਿਰੁੱਧ ਲਾਇਆ ਧਰਨਾ   

ਸੰਜੀਵ  ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਮਾਨਸਾ , 3 ਜੂਨ 2022 : ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਤੇ ਸੀਪੀਆਈ (ਐਮਐਲ ) ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਡਤ ਭਗਤ ਰਾਮ ਦੇ ਇਕ ਦਲਿਤ ਨੌਜਵਾਨ ਨੂੰ ਪਿੰਡ ਦੇ ਹੀ ਕਿਸੇ ਪਰਿਵਾਰ ਵੱਲੋਂ…

ਸੰਜੀਵ  ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਮਾਨਸਾ , 3 ਜੂਨ 2022 : ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਆਗੂ ਤੇ ਸੀਪੀਆਈ (ਐਮਐਲ ) ਲਿਬਰੇਸ਼ਨ ਦੇ ਜ਼ਿਲ੍ਹਾ ਸਕੱਤਰ ਗੁਰਮੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ  ਪਿਛਲੇ ਦਿਨੀਂ ਮਾਨਸਾ ਜ਼ਿਲ੍ਹੇ ਦੇ ਪਿੰਡ ਉੱਡਤ ਭਗਤ ਰਾਮ ਦੇ ਇਕ ਦਲਿਤ ਨੌਜਵਾਨ ਨੂੰ ਪਿੰਡ ਦੇ ਹੀ ਕਿਸੇ ਪਰਿਵਾਰ ਵੱਲੋਂ ਆਪਣੇ ਘਰ ਬੰਨਕੇ ਬੁਰੀ ਤਰਾਂ ਕੁੱਟਮਾਰ ਕੀਤੀ ਗਈ ਅਤੇ ਜਾਨੋ ਮਾਰਨ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਨੌਜਵਾਨ ਟਰੈਟਰ ਤੇ ਡੈਕ ਲਗਾ ਕੇ  ਲੰਘਦਾ ਸੀ ਤੇ  ਦਲਿਤ ਵਿਹੜੇ ਵਿਚੋਂ ਮਜਦੂਰਾਂ ਦੇ ਲੜਕੇ  ਇਸਦਾ ਵਿਰੋਧ ਕਰਦੇ ਸੀ ।

ਨੰਦਗੜ੍ਹ ਨੇ ਕਿਹਾ ਹੈ ਕਿ ਇਸ ਦੀ ਸ਼ਿਕਾਇਤ  ਚੌਕੀ ਕੋਟ ਧਰਮੂ ਵਿਖੇ ਦਰਜ ਕਰਵਾਈ ਗਈ ਪਰ 10 ਦਿਨ ਬੀਤ ਜਾਣ ਦੇ ਬਾਵਯੂਦ ਹੁਣ  ਤੱਕ ਦੋਸ਼ੀਆਂ ਤੇ ਬਣਦੀ ਕਾਰਵਾਈ ਨਹੀਂ ਕੀਤੀ ਗਈ । ਇਸ ਦੇ ਰੋਸ ਵਜੋਂ  ਅੱਜ ਐਸਐਸਪੀ  ਮਾਨਸਾ ਦੇ  ਧਰਨਾ ਦਿੱਤਾ ਗਿਆ ਇਸ ਧਰਨੇ ਨੂੰ ਸਬੋਧਨ ਕਰਦੇ ਹੋਏ ਲਿਬਰੇਸ਼ਨ ਦੇ ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ , ਮਜਦੂਰ ਆਗੂ ਦਰਸ਼ਨ ਸਿੰਘ ਦਾਨੇਵਾਲਾ ਨੇ ਪ੍ਰਸਾਸ਼ਨ ਤੇ ਦੋਸ਼ ਲਾਇਆ ਕਿ ਪ੍ਰਸ਼ਾਸਨ  ਦੋਸ਼ੀਆਂ ਦਾ ਪੱਖ ਪੂਰ ਰਿਹਾ ਹੈ । ਉਹਨਾਂ ਨਾਲ ਹੀ ਮੰਗ ਕੀਤੀ ਹੈ ਕਿ ਦੋਸ਼ੀਆਂ ਤੇ ਬਣਦੀ ਕਾਰਵਾਈ ਅਤੇ ਐਸੀਐਸਟੀ ਐਕਟ ਦੀ ਧਾਰਾ ਲਾਕੇ ਤੁਰੰਤ ਗ੍ਰਿਫ਼ਤਾਰ  ਕੀਤਾ ਜਾਵੇ  । ਜੇਕਰ ਅਜਿਹਾ ਨਹੀਂ ਹੁੰਦਾ ਤਾਂ ਆਉਣ ਵਾਲੇ ਕੁੱਝ ਦਿਨਾਂ ਵਿੱਚ ਇਹ ਸੰਘਰਸ਼ ਜਿਲ੍ਹਾ ਪੱਧਰ ਤੇ ਵਿੱਢਿਆ ਜਾਵੇਗਾ,  ਜਿਸਦਾ ਜਿੰਮੇਵਾਰ ਪ੍ਰਸਾਸ਼ਨ ਹੋਵੇਗਾ ।

Leave a Reply

Your email address will not be published. Required fields are marked *

Visitor : Visitor