Visitor : Visitor

ਪੰਜਾਬ ਵਿੱਚ ਹੁਣ ਹੋਵੇਗੀ ਫਰਦਾਂ ਦੀ ਹੋਮ ਡਿਲਿਵਰੀ

ਬਿਊਰੋ,   ਪ੍ਰਾਈਮ ਪੋਸਟ ਪੰਜਾਬ   ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਾਲ ਵਿਭਾਗ ਵਿਚ ਸੁਧਾਰਾਂ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਤਹਿਤ ਉਨ੍ਹਾਂ ਮਾਲ ਮਹਿਕਮੇ ਵਿਚ ਮਾਲ ਰਿਕਾਰਡ ਦੇ ਡਿਜੀਟਲੀਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਇਸ ਦੇ ਲਈ ਨੇੜਲੇ ਭਵਿੱਖ ਵਿਚ ਇਕ ਆਨਲਾਈਨ ਪੋਰਟਲ ਜਾਰੀ ਕਰੇਗੀ। ਫੋਨ ’ਤੇ ਲੋਕ…

ਬਿਊਰੋ,   ਪ੍ਰਾਈਮ ਪੋਸਟ ਪੰਜਾਬ  

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਮਾਲ ਵਿਭਾਗ ਵਿਚ ਸੁਧਾਰਾਂ ਨੂੰ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਦੇ ਤਹਿਤ ਉਨ੍ਹਾਂ ਮਾਲ ਮਹਿਕਮੇ ਵਿਚ ਮਾਲ ਰਿਕਾਰਡ ਦੇ ਡਿਜੀਟਲੀਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਇਸ ਦੇ ਲਈ ਨੇੜਲੇ ਭਵਿੱਖ ਵਿਚ ਇਕ ਆਨਲਾਈਨ ਪੋਰਟਲ ਜਾਰੀ ਕਰੇਗੀ। ਫੋਨ ’ਤੇ ਲੋਕ ਗਿਰਦਾਵਰੀਆਂ ਵੇਖ ਸਕਣਗੇ ਅਤੇ ਸਰਕਾਰ ਫਰਦਾਂ ਦੀ ਹੋਮ ਡਿਲਿਵਰੀ ਵੀ ਕਰੇਗੀ। ਲੋਕਾਂ ਨੂੰ ਐੱਸਐੱਮਐੱਸ ( SMS ) ਜਾਂ ਈ-ਮੇਲ ਰਾਹੀਂ ਜਾਣਕਾਰੀਆਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਹਰੇਕ ਅਕਾਊਂਟ ਨੂੰ ਫੋਨ ਦੇ ਨਾਲ ਜੋੜਿਆ ਜਾਵੇਗਾ। ਇਹ ਕਦਮ ਮਾਲੀਆ ਵਿਭਾਗ ਵਿਚ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੇ ਉਦੇਸ਼ ਨਾਲ ਚੁੱਕਿਆ ਜਾ ਰਿਹਾ ਹੈ।

Leave a Reply

Your email address will not be published. Required fields are marked *

Visitor : Visitor