Visitor : Visitor

ਪੰਜਾਬ ’ਚ ਨਸ਼ੇ ਦਾ ਕਹਿਰ ਜਾਰੀ,  23 ਸਾਲਾ ਨੌਜਵਾਨ ਚੜ੍ਹਿਆ ਚਿੱਟੇ ਦੀ ਭੇਟ

ਬਿਊਰੋ ਪ੍ਰਾਈਮ ਪੋਸਟ ਪੰਜਾਬ   ਮੋਗਾ ਵਿੱਚ ਚਿੱਟਾ ਨਸ਼ਾ ਇਸ ਕਦਰ ਫੈਲ ਚੁੱਕਿਆ ਕਿ ਆਏ ਦਿਨ ਨੌਜਵਾਨ ਇਸ ਨਸ਼ੇ ਦੀ ਭਿਆਨਕ ਲਤ ਕਾਰਨ ਇਸ ਸੰਸਾਰ ਤੋਂ ਰੁਖ਼ਸਤ ਹੋ ਰਹੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੋਗਾ ਦੀ ਸਾਧਾਂ ਵਾਲੀ ਬਸਤੀ ਵਿੱਚ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮਰਨ ਤੋਂ ਬਾਅਦ ਮੀਡੀਆ ਵੱਲੋਂ ਬੇਬਾਕੀ ਦੇ…

ਬਿਊਰੋ ਪ੍ਰਾਈਮ ਪੋਸਟ ਪੰਜਾਬ  

ਮੋਗਾ ਵਿੱਚ ਚਿੱਟਾ ਨਸ਼ਾ ਇਸ ਕਦਰ ਫੈਲ ਚੁੱਕਿਆ ਕਿ ਆਏ ਦਿਨ ਨੌਜਵਾਨ ਇਸ ਨਸ਼ੇ ਦੀ ਭਿਆਨਕ ਲਤ ਕਾਰਨ ਇਸ ਸੰਸਾਰ ਤੋਂ ਰੁਖ਼ਸਤ ਹੋ ਰਹੇ ਹਨ। ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਮੋਗਾ ਦੀ ਸਾਧਾਂ ਵਾਲੀ ਬਸਤੀ ਵਿੱਚ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਨਾਲ ਮਰਨ ਤੋਂ ਬਾਅਦ ਮੀਡੀਆ ਵੱਲੋਂ ਬੇਬਾਕੀ ਦੇ ਨਾਲ ਇੱਕ ਖ਼ਬਰ ਨਸ਼ਰ ਕੀਤੀ ਗਈ ਸੀ ਜਿਸ ਵਿੱਚ ਦਿਖਾਇਆ ਗਿਆ ਸੀ ਕਿ ਸ਼ਰੇਆਮ ਸਾਧਾਂ ਵਾਲੀ ਬਸਤੀ ਮੋਗਾ ਵਿੱਚ ਜਿੱਥੇ ਨੌਜਵਾਨ ਬੇਖ਼ੌਫ਼ ਹੋ ਕੇ ਨਸ਼ੇ ਦੀਆਂ ਬੀਟਾਂ ਤਿਆਰ ਕਰ ਰਹੇ ਸਨ।

ਖ਼ਬਰ ਨਸ਼ਰ ਹੋਣ ਤੋਂ ਬਾਅਦ ਜਿੱਥੇ ਡੀਐਸਪੀ ਸਿਟੀ ਜਸ਼ਨਦੀਪ ਸਿੰਘ ਵੱਲੋਂ ਦਿੱਤੇ ਸਖ਼ਤ ਆਦੇਸ਼ਾਂ ਤੋਂ ਬਾਅਦ ਸਾਧਾਂ ਵਾਲੀ ਬਸਤੀ ਦੇ ਚੱਪੇ-ਚੱਪੇ ‘ਤੇ ਨਾਕੇਬੰਦੀ ਕਰ ਕੇ ਪੁਲਿਸ ਨੇ ਪੰਦਰਾਂ ਦੇ ਕਰੀਬ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ, ਉੱਥੇ ਹੀ ਅੱਜ ਮੋਗਾ ਦੀ ਸਾਧਾਂਵਾਲੀ ਬਸਤੀ ਦੇ ਨਾਲ ਲੱਗਦੇ ਪ੍ਰੀਤ ਨਗਰ ਵਿੱਚ ਇੱਕ 23 ਸਾਲਾਂ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ।ਮ੍ਰਿਤਕ ਨੌਜਵਾਨ ਦੀ ਮਾਤਾ ਨੇ ਕੀਰਨੇ ਪਾਉਂਦਿਆਂ ਸਰਕਾਰਾਂ ਨੂੰ ਲਾਹਨਤਾਂ ਪਾਉਂਦਿਆਂ ਕਿਹਾ ਕਿ ਅੱਜ ਸਰਕਾਰਾਂ ਦੀਆਂ ਨਲਾਇਕੀਆਂ ਦੇ ਕਾਰਨ ਮੇਰਾ ਨੌਜਵਾਨ ਪੁੱਤ ਚਿੱਟੇ ਦੇ ਨਸ਼ੇ ਦੀ ਭੇਟ ਚੜ੍ਹ ਗਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਇਸ ਨਸ਼ੇ ਨੂੰ ਬੰਦ ਕਰਵਾਉਣ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਸਾਡੇ ਵਾਂਗ ਕਿਸੇ ਹੋਰ ਦਾ ਘਰ ਨਾ ਪੁੱਟਿਆ ਜਾਵੇ।
ਉੱਥੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਿੱਥੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਪੀੜਤਾਂ ਨੂੰ ਮੌਤ ਮਗਰੋਂ ਮੁਆਵਜ਼ਾ ਦਿੱਤਾ ਜਾਂਦਾ ਹੈ, ਉੱਥੇ ਹੀ ਚਿੱਟੇ ਨਾਲ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਵੀ ਸਰਕਾਰ ਵੱਲੋਂ ਮੁਆਵਜ਼ਾ ਮਿਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਜ਼ਿਆਦਾ ਔਖੇ ਇਸ ਵੇਲੇ ਚਿੱਟੇ ਦੇ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੇ ਪਰਿਵਾਰ ਹਨ, ਜਿਨ੍ਹਾਂ ਦਾ ਘਰ ਦਾ ਸਾਮਾਨ ਤੱਕ ਵੀ ਨੌਜਵਾਨ ਵੇਚ ਦਿੰਦੇ ਹਨ। ਹਾਲਾਤ ਇੰਨੇ ਤਰਸਯੋਗ ਹੋ ਜਾਂਦੇ ਹਨ ਕਿ ਪਰਿਵਾਰ ਨਾ ਜਿਉਂਦਿਆਂ ਵਿੱਚ ਰਹਿੰਦਾ ਹੈ ਤੇ ਨਾ ਮਰਿਆਂ ਵਿੱਚ ।

Leave a Reply

Your email address will not be published. Required fields are marked *

Visitor : Visitor