Visitor : Visitor

ਕਿਸ਼ਤਾਂ ਨਾ ਭਰੀਆਂ ਗਈਆਂ ਤਾਂ ਆਪਣੇ ਹੀ ਹੱਥੀਂ ਡਰਾਇਵਰ ਨੇ ਲਾਈ ਆਪਣੀ ਰੋਜ਼ੀ ਰੋਟੀ ਦੇ ਸਾਧਨ ਈ-ਰਿਕਸ਼ਾ ਨੂੰ ਅੱਗ  

ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਪਟਿਆਲਾ ਵਿੱਚ ਇੱਕ ਈ-ਰਿਕਸ਼ਾ ਡਰਾਈਵਰ ਨੇ ਆਪਣੀ ਹੀ ਈ-ਰਿਕਸ਼ਾ ਆਪਣੇ ਹੱਥੀਂ ਅੱਗ ਲਾ ਕੇ ਫੂਕ ਦਿੱਤੀ। ਘਟਨਾ ਸ਼ੇਰਾਂ ਵਾਲੇ ਗੇਟ ਦੀ ਹੈ। ਇਕ ਦਿਹਾੜੀਦਾਰ ਈ-ਰਿਕਸ਼ਾ ਡਰਾਈਵਰ ਨੇ ਕਿਸ਼ਤਾਂ ਨਾ ਭਰ ਸਕਣ ਕਰਕੇ ਆਪਣੇ ਹੀ ਈ-ਰਿਕਸ਼ਾ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਈ-ਰਿਕਸ਼ਾ ਚਾਲਕ…

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਪਟਿਆਲਾ ਵਿੱਚ ਇੱਕ ਈ-ਰਿਕਸ਼ਾ ਡਰਾਈਵਰ ਨੇ ਆਪਣੀ ਹੀ ਈ-ਰਿਕਸ਼ਾ ਆਪਣੇ ਹੱਥੀਂ ਅੱਗ ਲਾ ਕੇ ਫੂਕ ਦਿੱਤੀ। ਘਟਨਾ ਸ਼ੇਰਾਂ ਵਾਲੇ ਗੇਟ ਦੀ ਹੈ। ਇਕ ਦਿਹਾੜੀਦਾਰ ਈ-ਰਿਕਸ਼ਾ ਡਰਾਈਵਰ ਨੇ ਕਿਸ਼ਤਾਂ ਨਾ ਭਰ ਸਕਣ ਕਰਕੇ ਆਪਣੇ ਹੀ ਈ-ਰਿਕਸ਼ਾ ਨੂੰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ।PunjabKesari

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਈ-ਰਿਕਸ਼ਾ ਚਾਲਕ ਇਸ ਦੀਆਂ ਕਿਸ਼ਤਾਂ ਨਾ ਭਰ ਸਕਣ ਕਾਰਨ ਬਹੁਤ ਪਰੇਸ਼ਾਨ ਰਹਿੰਦਾ ਸੀ। ਉਹ ਪੈਟਰੋਲ ਦੀ ਬੋਤਲ ਆਪਣੇ ਨਾਲ ਹੀ ਲੈ ਕੇ ਆਇਆ ਅਤੇ ਉਸ ਨੇ ਚਾਰੋਂ ਪਾਸੇ ਗੱਡੀ ਤੇ ਪੈਟਰੋਲ ਛਿੜਕ ਕੇ ਅੱਗ ਲਗਾ ਦਿੱਤੀ।

ਅੱਗ ਲਾਉਣ ਮਗਰੋਂ ਲਗਭਗ 10 ਮਿੰਟਾਂ ਤੱਕ ਉਸ ਦੇ ਸਾਹਮਣੇ ਹੀ ਬੈਠਾ ਰਿਹਾ ਅਤੇ ਅੱਗ ਲੱਗਦੀ ਵੇਖਦਾ ਰਿਹਾ। ਇਸ ਦੌਰਾਨ ਜਦੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਘਟਨਾ ਸਥਾਨ ਦੀ ਸੂਚਨਾ ਪਾ ਕੇ ਪਹੁੰਚੀਆਂ ਤਾਂ ਉਥੋਂ ਉਹ ਤੁਰੰਤ ਰਫੂਚੱਕਰ ਹੋ ਗਿਆ।

ਇਲਾਕਾ ਨਿਵਾਸੀਆਂ ਦਾ ਕਹਿਣਾ ਹੈ ਕਿ ਉਹ ਇਸੇ ਇਲਾਕੇ ਦਾ ਹੈ। ਰੋਜ਼ਾਨਾ ਬਾਜ਼ਾਰ ਵਿੱਚ ਕੰਮ ਦੀ ਭਾਲ ਕਰਦਾ ਹੈ। ਅੱਜ ਇਸੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੇ ਆਪਣੀ ਈ-ਰਿਕਸ਼ਾ ਨੂੰ ਅੱਗ ਲਾ ਦਿੱਤੀ।

Leave a Reply

Your email address will not be published. Required fields are marked *

Visitor : Visitor