Visitor : Visitor

ਮਨਰੇਗਾ ਸਕੀਮ ਅਧੀਨ ਵਿੱਤੀ ਸਾਲ ਦੌਰਾਨ 38 ਹਜ਼ਾਰ 321 ਪਰਿਵਾਰਾਂ ਨੇ 13 ਲੱਖ 28 ਹਜ਼ਾਰ 307 ਦਿਹਾੜੀਆ ਦਾ ਲਿਆ ਲਾਭ-ਡਿਪਟੀ ਕਮਿਸ਼ਨਰ

ਮਨਰੇਗਾ ਸਕੀਮ ਅਧੀਨ ਪਾਰਕ, ਖੇਡ ਮੈਦਾਨ, ਸੋਕ ਪਿੱਟ, ਵਿਅਕਤੀਗਤ ਕੰਮ ਅਤੇ ਸਕੂਲਾਂ ਦੇ ਕੰਮ ਵਿਸ਼ੇਸ਼ ਤੌਰ ’ਤੇ ਕਰਵਾਏ ਗਏ ਰੋਹਿਨ ਜਿੰਦਲ / ਸੰਜੀਵ ਜਿੰਦਲ ਮਾਨਸਾ, 20 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ )  : ਮਨਰੇਗਾ ਸਕੀਮ ਅਧੀਨ ਲੋਕਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਵਿੱਤੀ ਸਹਾਇਤਾ ਦੇਣ ਲਈ ਜ਼ਿਲੇ ਦੇ ਜਾਬ ਕਾਰਡ ਹੋਲਡਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ…

ਮਨਰੇਗਾ ਸਕੀਮ ਅਧੀਨ ਪਾਰਕ, ਖੇਡ ਮੈਦਾਨ, ਸੋਕ ਪਿੱਟ, ਵਿਅਕਤੀਗਤ ਕੰਮ ਅਤੇ ਸਕੂਲਾਂ ਦੇ ਕੰਮ ਵਿਸ਼ੇਸ਼ ਤੌਰ ’ਤੇ ਕਰਵਾਏ ਗਏ

ਰੋਹਿਨ ਜਿੰਦਲ / ਸੰਜੀਵ ਜਿੰਦਲ

ਮਾਨਸਾ, 20 ਅਪ੍ਰੈਲ ( ਪ੍ਰਾਈਮ ਪੋਸਟ ਪੰਜਾਬ )  : ਮਨਰੇਗਾ ਸਕੀਮ ਅਧੀਨ ਲੋਕਾਂ ਨੂੰ ਆਤਮ-ਨਿਰਭਰ ਬਣਾਉਣ ਅਤੇ ਵਿੱਤੀ ਸਹਾਇਤਾ ਦੇਣ ਲਈ ਜ਼ਿਲੇ ਦੇ ਜਾਬ ਕਾਰਡ ਹੋਲਡਰਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮਨਰੇਗਾ ਸਕੀਮ ਅਧੀਨ ਜਿਲ੍ਹਾ  ਮਾਨਸਾ ਵਿੱਚ ਵਿੱਤੀ ਸਾਲ 2021-22 ਦੌਰਾਨ ਹੁਣ ਤੱਕ 13 ਲੱਖ 28 ਹਜ਼ਾਰ 307 ਦਿਹਾੜੀਆ ਰਾਹੀ 38 ਹਜ਼ਾਰ 321 ਪਰਿਵਾਰਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਗਿਆ ਹੈ, ਜਿਸ ’ਤੇ ਕਰੀਬ 4775.72 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ।  ਉਨਾਂ ਦੱਸਿਆ ਕਿ 1100 ਪਰਿਵਾਰਾਂ ਨੂੰ 100 ਦਿਨ ਦਾ ਰੋਜ਼ਗਾਰ ਮੁਹੱਈਆ ਕਰਵਾਇਆ ਗਿਆ ਹੈ। ਉਨਾਂ ਦੱਸਿਆ ਕਿ ਮਨਰੇਗਾ ਲੇਬਰ ਨੂੰ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਸਮੇਂ ਸਿਰ ਅਦਾਇਗੀ ਕੀਤੀ ਜਾਂਦੀ ਹੈ, ਜਿਸ ਦੀ ਪ੍ਰਤੀਸ਼ਤਤਾ 99.6% ਹੈ। ਇਸ ਤੋਂ ਇਲਾਵਾ ਜ਼ਿਲੇ ਵਿੱਚ ਮਨਰੇਗਾ ਸਕੀਮ ਅਧੀਨ ਕਰਵਾਏ ਗਏ ਕੰਮਾਂ ਦੀ ਸ਼ਲਾਘਾ ਨੈਸ਼ਨਲ ਲੈਵਲ ਮੋਨੀਟਰ ਵੱਲੋਂ ਵੀ ਕੀਤੀ ਗਈ ਹੈ। ਉਨਾਂ ਦੱਸਿਆ ਕਿ ਮਨਰੇਗਾ ਸਕੀਮ ਅਧੀਨ ਮੁੱਖ ਤੌਰ ’ਤੇ ਪਾਰਕ, ਖੇਡ ਮੈਦਾਨ, ਸੋਕ ਪਿੱਟ, ਵਿਅਕਤੀਗਤ ਕੰਮ ਅਤੇ ਸਕੂਲਾਂ ਦੇ ਕੰਮ ਵਿਸ਼ੇਸ਼ ਤੌਰ ’ਤੇ ਕਰਵਾਏ ਗਏ ਹਨ। ਉਨਾਂ ਦੱਸਿਆ ਕਿ ਮਨਰੇਗਾ ਸਕੀਮ ਅਧੀਨ ਸਰਕਾਰ ਵੱਲੋਂ ਵਿੱਤੀ ਵਰੇ 2021-22 ਲਈ 269 ਰੁਪਏ ਦਿਹਾੜੀ ਤੈਅ ਕੀਤੀ ਗਈ ਸੀ ਜੋ 01 ਅਪ੍ਰੈਲ 2022 ਤੋਂ 269 ਤੋਂ ਵਧਾ ਕੇ 282 ਕਰ ਦਿੱਤੀ ਗਈ ਹੈ। ਮਨਰੇਗਾ ਐਕਟ ਦੀਆਂ ਹਦਾਇਤਾਂ ਅਨੁਸਾਰ ਲੇਬਰ ਨੂੰ ਦਿਹਾੜੀ ਦੀ ਅਦਾਇਗੀ ਕੀਤੇ ਗਏ ਕੰਮ ਦੀ ਮਿਣਤੀ ਅਨੁਸਾਰ ਕੀਤੀ ਜਾਂਦੀ ਹੈ। ਉਨਾਂ  ਸਮੂਹ ਬਲਾਕ ਵਿਕਾਸ ਅਤੇ ਪੰਚਾਇਤ ਅਫਸਰਾਂ ਨੂੰ ਹਦਾਇਤ ਕੀਤੀ ਕਿ ਵਿੱਤੀ ਸਾਲ 2022-23 ਦੌਰਾਨ ਵੱਧ ਤੋਂ ਵੱਧ ਲੋਕਾਂ ਨੂੰ ਰੋਜਗਾਰ ਮੁਹੱਈਆ ਕਰਵਾਇਆ ਜਾਵੇ, ਤਾਂ ਜੋ ਉਹਨਾਂ ਦਾ ਜੀਵਨ ਪੱਧਰ ਉੱਚਾ ਕੀਤਾ ਜਾ ਸਕੇ।

Leave a Reply

Your email address will not be published. Required fields are marked *

Visitor : Visitor