Visitor : Visitor

ਮਾਤਾ ਗੁਜਰੀ ਜੀ ਭਲਾਈ ਕੇਂਦਰ ਵੱਲੋਂ ਪਾਣੀ ਵਾਲਾ ਰਿਕਸ਼ਾ ਸ਼ੁਰੂ

ਰੋਹਿਨ ਜਿੰਦਲ ( ਪ੍ਰਾਈਮ ਪੋਸਟ ਪੰਜਾਬ ) ਬੁਢਲਾਡਾ, 15 ਅਪ੍ਰੈਲ 2022 : ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਵਿਸਾਖੀ ਦੇ ਸ਼ੁੱਭ ਮੌਕੇ ਕਿਸਾਨਾਂ ਅਤੇ ਰਾਹਗੀਰਾਂ ਲਈ ਚੱਲਦਾ ਫਿਰਦਾ ਪਾਣੀ ਵਾਲਾ ਰਿਕਸ਼ਾ ਸ਼ੁਰੂ ਕੀਤਾ ਗਿਆ। ਸੰਸਥਾ ਆਗੂ ਕੁਲਦੀਪ ਸਿੰਘ ਅਨੇਜਾ ਅਤੇ ਚਰਨਜੀਤ ਸਿੰਘ ਲੇਖਾਕਾਰ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਸਾਲ…

ਰੋਹਿਨ ਜਿੰਦਲ ( ਪ੍ਰਾਈਮ ਪੋਸਟ ਪੰਜਾਬ )

ਬੁਢਲਾਡਾ, 15 ਅਪ੍ਰੈਲ 2022 : ਸਥਾਨਕ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਬੁਢਲਾਡਾ ਵਲੋਂ ਵਿਸਾਖੀ ਦੇ ਸ਼ੁੱਭ ਮੌਕੇ ਕਿਸਾਨਾਂ ਅਤੇ ਰਾਹਗੀਰਾਂ ਲਈ ਚੱਲਦਾ ਫਿਰਦਾ ਪਾਣੀ ਵਾਲਾ ਰਿਕਸ਼ਾ ਸ਼ੁਰੂ ਕੀਤਾ ਗਿਆ। ਸੰਸਥਾ ਆਗੂ ਕੁਲਦੀਪ ਸਿੰਘ ਅਨੇਜਾ ਅਤੇ ਚਰਨਜੀਤ ਸਿੰਘ ਲੇਖਾਕਾਰ ਨੇ ਦੱਸਿਆ ਕਿ ਸੰਸਥਾ ਵਲੋਂ ਹਰ ਸਾਲ ਗਰਮੀਆਂ ਵਿੱਚ ਪਾਣੀ ਦਾ ਚੱਲਦਾ ਫਿਰਦਾ ਰਿਕਸ਼ਾ ਸਾਰੇ ਸ਼ਹਿਰ ਵਿੱਚ ਪਾਣੀ ਦੀ ਸੇਵਾ ਕਰਦਾ ਹੈ। ਬੱਚਿਆਂ ਨੂੰ ਛੁੱਟੀ ਮੌਕੇ ਦੋ ਵਜੇ ਲੜਕੀਆਂ ਦੇ ਸਕੂਲ ਅੱਗੇ ਆ ਜਾਂਦਾ ਹੈ। ਸੰਸਥਾ ਆਗੂ ਕੁਲਵਿੰਦਰ ਸਿੰਘ ਅਤੇ ਸ਼ਿਵ ਮਿੱਤਲ ਨੇ ਦੱਸਿਆ ਕਿ ਸ਼ਹਿਰ ਵਿੱਚ ਕਈ ਥਾਵਾਂ ਤੇ ਟੈਂਕੀਆਂ ਰੱਖ ਕੇ  ਅਤੇ ਹਸਪਤਾਲ ਵਾਟਰ ਕੂਲਰ ਆਰ ਓ ਰਾਹੀਂ ਵੀ ਪਾਣੀ ਦੀ ਸੇਵਾ ਕੀਤੀ ਜਾ ਰਹੀ ਹੈ। ਛੇਤੀ ਹੀ ਕੁਝ ਟੈਂਕੀਆਂ ਹੋਰ ਵੀ ਰੱਖੀਆਂ ਜਾ ਰਹੀਆਂ ਹਨ।

ਕਾਫ਼ੀ ਦਾਨੀ ਸੱਜਣ ਪਾਣੀ ਕੈਂਪਰਾਂ ਅਤੇ ਬਰਫ਼ ਦੀ ਸੇਵਾ ਵੀ ਕਰ ਰਹੇ ਹਨ। ਮਾਸਟਰ ਕੁਲਵੰਤ ਸਿੰਘ ਨੇ ਸਾਰੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ।ਇਸ ਮੌਕੇ ਉਪਰੋਕਤ ਤੋਂ ਇਲਾਵਾ ਹਲਕਾ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ, ਡਾਕਟਰ ਕਪਲਾਸ ਗਰਗ, ਡਾਕਟਰ ਬਲਦੇਵ ਕੱਕੜ, ਚੇਅਰਮੈਨ ਖੇਮ ਜਟਾਨਾ, ਟਿੰਕੂ ਪੰਜਾਬ, ਫੂਡ ਸਪਲਾਈ ਇੰਸਪੈਕਟਰ ਜਸਵੀਰ ਸਿੰਘ ਅਤੇ ਗਗਨਪ੍ਰੀਤ ਸਿੰਘ, ਜਸਵੀਰ ਜਿਉਲਰਜ, ਡਾਕਟਰ ਬਲਵਿੰਦਰ ਸਿੰਘ, ਗੁਰਤੇਜ ਸਿੰਘ ਕੈਂਥ, ਮਿਸਤਰੀ ਜਰਨੈਲ ਸਿੰਘ, ਡਾਕਟਰ ਪ੍ਰੇਮ ਸਾਗਰ, ਨਰੇਸ਼ ਕੁਮਾਰ ਬੰਸੀ, ਡਾਕਟਰ ਪ੍ਰਾਸ਼ਰ, ਸੰਤੋਖ ਸਿੰਘ, ਸੋਹਣ ਸਿੰਘ, ਹਿੱਤ ਅਭਿਲਾਸ਼ੀ,ਲੱਕੀ ਸਟੂਡੀਓ, ਨੱਥਾ ਸਿੰਘ, ਜਸ਼ਨ ਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *

Visitor : Visitor