Visitor : Visitor

ਨਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ਼, ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਦਾਅਵੇ ਨਿਕਲੇ ਖੋਖਲੇ 

  ਬਿਊਰੋ,  ਪ੍ਰਾਈਮ ਪੋਸਟ ਪੰਜਾਬ   ਸਮੇਂ ਸਮੇਂ ਦੀਆਂ ਸਰਕਾਰਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਸੋਹਲੇ ਅਲਾਪਦੀਆਂ ਰਹੀਆਂ ਹਨ । ਇਸੇ ਤਰ੍ਹਾਂ ਮੌਜੂਦਾ ਪੰਜਾਬ ਸਰਕਾਰ ਵੀ ਉਸੇ ਰਾਹ ਤੇ ਚੱਲੀ ਹੋਈ ਹੈ ਪਰ ਇਹ ਗੱਲਾਂ ਸਿਰਫ਼  ਕਹਿਣ ਦੀਆਂ ਹੀ ਬਣਕੇ ਰਹਿ ਗਈਆਂ ਜਿਸ ਨੂੰ ਅਮਲੀ ਜਾਮਾ ਕੋਈ ਵੀ ਸਰਕਾਰ ਨਹੀਂ ਪਹਿਨਾ ਸਕੀ  । ਹਰ ਰੋਜ਼ ਪੰਜਾਬ…

 

ਬਿਊਰੋ,  ਪ੍ਰਾਈਮ ਪੋਸਟ ਪੰਜਾਬ  

ਸਮੇਂ ਸਮੇਂ ਦੀਆਂ ਸਰਕਾਰਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਸੋਹਲੇ ਅਲਾਪਦੀਆਂ ਰਹੀਆਂ ਹਨ । ਇਸੇ ਤਰ੍ਹਾਂ ਮੌਜੂਦਾ ਪੰਜਾਬ ਸਰਕਾਰ ਵੀ ਉਸੇ ਰਾਹ ਤੇ ਚੱਲੀ ਹੋਈ ਹੈ ਪਰ ਇਹ ਗੱਲਾਂ ਸਿਰਫ਼  ਕਹਿਣ ਦੀਆਂ ਹੀ ਬਣਕੇ ਰਹਿ ਗਈਆਂ ਜਿਸ ਨੂੰ ਅਮਲੀ ਜਾਮਾ ਕੋਈ ਵੀ ਸਰਕਾਰ ਨਹੀਂ ਪਹਿਨਾ ਸਕੀ  । ਹਰ ਰੋਜ਼ ਪੰਜਾਬ ਵਿੱਚ ਚਿੱਟਾ  ਕਈ ਪਰਿਵਾਰਾਂ ਦੇ ਕਾਲੇ ਲੇਖ ਲਿਖ ਰਿਹਾ ਹੈ ਪਰ ਮੌਜੂਦਾ ਸਰਕਾਰ ਨੂੰ ਇਸ ਦੀ ਕੋਈ ਪਰਵਾਹ ਨਹੀਂ । ਨਸ਼ੇ ਦੀ ਹੀ ਇਕ ਤਾਜ਼ਾ ਘਟਨਾ ਜਿਸ ਵਿੱਚ ਨਸ਼ੇ ਦੀ ਓਵਰਡੋਜ਼ ਕਰਕੇ 6 ਸਾਲ ਦੇ ਬੱਚੇ ਦੇ ਸਿਰ ਤੋਂ ਪਿਤਾ ਦਾ ਸਾਇਆ ਉਠ ਗਿਆ। ਘਟਨਾ ਤਰਨਤਾਰਨ ਦੇ ਖਡੂਰ ਸਾਹਿਬ ਦੇ ਕਸਬਾ ਫਤਿਹਾਬਾਦ ਦੀ ਹੈ। ਮ੍ਰਿਤਕ ਦੀ ਪਛਾਣ ਸਰਬਜੀਤ ਸਿੰਘ ਵਜੋਂ ਹੋਈ ਹੈ।

ਇਹ ਪਹਿਲਾ ਮਾਮਲਾ ਨਹੀਂ ਹੈ, ਦੂਜੇ ਪਾਸੇ ਨਸ਼ਾ ਛੁਡਾਓ ਕੇਂਦਰਾਂ ਦੇ ਹਾਲਾਤ ਵੀ ਠੀਕ ਨਹੀਂ ਹਨ। ਵਧੇਰੇ ਕੇਂਦਰਾਂ ‘ਤੇ ਦਵਾਈਆਂ ਖ਼ਤਮ ਹੋ ਚੁੱਕੀਆਂ ਹਨ।

ਨਸ਼ੇ ਦੀ ਓਵਰਡੋਜ਼ ਕਰਕੇ ਜਾਨ ਗੁਆਉਣ ਵਾਲਾ ਸਰਬਜੀਤ ਦਿਹਾੜੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ। ਉਸ ਦੇ ਪਿਤਾ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਕਈ ਸਾਲ ਪਹਿਲਾਂ ਸਰਬਜੀਤ ਨੂੰ ਨਸ਼ੇ ਦੀ ਆਦਤ ਲੱਗ ਗਈ ਸੀ। ਹੌਲੀ-ਹੌਲੀ ਉਸ ਦਾ ਨਸ਼ਾ ਵਧਦਾ ਗਿਆ। ਤਕਰੀਬਨ 7 ਸਾਲ ਪਹਿਲਾਂ ਉਸ ਦਾ ਵਿਆਹ ਕਰਵਾ ਦਿੱਤਾ ਸੀ। ਹੁਣ ਉਸ ਦਾ 6 ਸਾਲ ਦਾ ਲੜਕਾ ਵੀ ਹੈ। ਸੋਮਵਾਰ ਸ਼ਾਮ ਸਰਬਜੀਤ ਘਰ ‘ਚ ਹੀ ਸੀ। ਇਥੇ ਉਸ ਨੇ ਨਸ਼ਾ ਕੀਤਾ ਪਰ ਬਾਅਦ ਵਿੱਚ ਉਠ ਨਹੀਂ ਸਕਿਆ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਸਰਕਾਰ ਨਸ਼ਾ ਬੰਦ ਕਰਨ ਦੇ ਦਾਅਵੇ ਕਰਦੀ ਹੈ ਪਰ ਅਸਲੀਅਤ ਕੁਝ ਹੋਰ ਹੀ ਹੈ। ਪੁਰਾਣੀਆਂ ਸਰਕਾਰਾਂ ਵਾਂਗ ਸੀਐੱਮ ਮਾਨ ਨੇ ਵੀ ਨਸ਼ਾ ਖਤਮ ਕਰਨ ਦੀਆਂ ਗੱਲਾਂ ਕੀਤੀਆਂ ਸਨ ਪਰ ਨਸ਼ਾ ਘੱਟ ਹੋਣ ਦੀ ਥਾਂ ਵਧਦਾ ਜਾ ਰਿਹਾ ਹੈ।

ਉਥੇ ਹੀ ਨਸ਼ਾ ਛੁਡਾਊ ਕੇਂਦਰਾਂ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ-ਤਰਨਤਾਰਨ ਦੇ ਕਈ ਨਸ਼ਾ ਕੇਂਦਰਾਂ ‘ਤੇ ਦਵਾਈ ਖ਼ਤਮ ਹੋ ਚੁੱਕੀ ਹੈ। ਦਵਾਈ ਕਦੋਂ ਆਏਗੀ, ਇਸ ਦੀ ਵੀ ਪੂਰੀ ਜਾਣਕਾਰੀ ਕਿਸੇ ਕੋਲ ਨਹੀਂ ਹੈ। ਇਨ੍ਹਾਂ ਕੇਂਦਰਾਂ ‘ਤੇ ਦਵਾਈਆਂ ਵੇਰਕਾ ਵਿੱਚ ਬਣੇ ਵੇਅਰਹਾਊਸ ਵਿੱਚ ਵੰਡੀਆਂ ਜਾਂਦੀਆਂ ਹਨ ਪਰ ਸਿਹਤ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਉਥੇ ਵੀ ਦਵਾਈਆਂ ਦਾ ਸਟਾਕ ਖ਼ਤਮ ਹੋ ਚੁੱਕਾ ਹੈ।

Leave a Reply

Your email address will not be published. Required fields are marked *

Visitor : Visitor