Visitor : Visitor

ਮੁਹਾਲੀ ‘ਚ ਦੇਰ ਰਾਤ ਪਰਿਵਾਰ ਨਾਲ ਡਿਨਰ ਲਈ ਆਏ ਵਿਅਕਤੀ ‘ਤੇ ਗੋਲੀਬਾਰੀ, ਕਾਰ ਲੈ ਫਰਾਰ ਹੋਏ ਬਦਮਾਸ਼

ਬਿਉੂਰੋ , ਪ੍ਰਾਈਮ ਪੋਸਟ ਪੰਜਾਬ ਮੁਹਾਲੀ ਦੇ ਫੇਜ਼-5 ਦੀ ਭੀੜ-ਭੜੱਕੇ ਵਾਲੀ ਮਾਰਕੀਟ ਦੀ ਪਾਰਕਿੰਗ ‘ਚ ਦੇਰ ਰਾਤ ਹੋਈ ਗੋਲੀਬਾਰੀ ਦੀ ਘਟਨਾ ‘ਚ ਪਰਿਵਾਰ ਸਮੇਤ ਰਾਤ ਦਾ ਖਾਣਾ ਖਾਣ ਗਿਆ ਰੋਪੜ ਨਿਵਾਸੀ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।ਮੁਹਾਲੀ ਦੇ ਫੇਜ਼-5 ਦੀ ਮਾਰਕੀਟ ‘ਚ ਪਰਿਵਾਰ ਨਾਲ ਖਾਣਾ ਖਾਣ ਆਏ ਵਿਅਕਤੀ ਨੂੰ ਗੋਲੀ ਮਾਰਨ ਤੋਂ ਬਾਅਦ ਤਿੰਨ ਵਿਅਕਤੀ…

ਬਿਉੂਰੋ , ਪ੍ਰਾਈਮ ਪੋਸਟ ਪੰਜਾਬ

ਮੁਹਾਲੀ ਦੇ ਫੇਜ਼-5 ਦੀ ਭੀੜ-ਭੜੱਕੇ ਵਾਲੀ ਮਾਰਕੀਟ ਦੀ ਪਾਰਕਿੰਗ ‘ਚ ਦੇਰ ਰਾਤ ਹੋਈ ਗੋਲੀਬਾਰੀ ਦੀ ਘਟਨਾ ‘ਚ ਪਰਿਵਾਰ ਸਮੇਤ ਰਾਤ ਦਾ ਖਾਣਾ ਖਾਣ ਗਿਆ ਰੋਪੜ ਨਿਵਾਸੀ ਇਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ।
ਮੁਹਾਲੀ ਦੇ ਫੇਜ਼-5 ਦੀ ਮਾਰਕੀਟ ‘ਚ ਪਰਿਵਾਰ ਨਾਲ ਖਾਣਾ ਖਾਣ ਆਏ ਵਿਅਕਤੀ ਨੂੰ ਗੋਲੀ ਮਾਰਨ ਤੋਂ ਬਾਅਦ ਤਿੰਨ ਵਿਅਕਤੀ ਉਸ ਦੀ ਆਈ-20 ਕਾਰ ਲੁੱਟ ਕੇ ਫਰਾਰ ਹੋ ਗਏ। ਮੁਲਜ਼ਮ ਨੇ ਛੇ ਰਾਉਂਡ ਫਾਇਰ ਕੀਤੇ, ਜਿਸ ਵਿੱਚ ਤਿੰਨ ਗੋਲੀਆਂ ਵਿਅਕਤੀ ਦੀ ਛਾਤੀ ਵਿੱਚ ਲੱਗੀਆਂ। ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਚੀਮਾ ਹਸਪਤਾਲ ਤੋਂ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ। ਜ਼ਖ਼ਮੀ ਵਿਅਕਤੀ ਦੀ ਪਛਾਣ ਹਰਵਿੰਦਰ ਸਿੰਘ ਵਾਸੀ ਰੋਪੜ ਵਜੋਂ ਹੋਈ ਹੈ।

ਗੋਲੀਬਾਰੀ ‘ਚ ਇੱਕ ਹੋਰ ਵਿਅਕਤੀ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਪਰ ਉਹ ਕਿੱਥੇ ਦਾਖਲ ਹੈ ਇਹ ਦੇਰ ਰਾਤ ਤੱਕ ਸਪੱਸ਼ਟ ਨਹੀਂ ਹੋ ਸਕਿਆ ਸੀ। ਘਟਨਾ ਦੀ ਸੂਚਨਾ ਮਿਲਦੇ ਹੀ ਐਸਐਸਪੀ ਵਿਵੇਕਸ਼ੀਲ ਸੋਨੀ ਅਤੇ ਕਈ ਥਾਣਿਆਂ ਦੀ ਪੁਲਿਸ ਮੌਕੇ ’ਤੇ ਪਹੁੰਚ ਗਈ ਅਤੇ ਸੀਸੀਟੀਵੀ ਕੈਮਰੇ ਦੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਘਟਨਾ ਤੋਂ ਕੁਝ ਦੇਰ ਬਾਅਦ ਪੁਲਿਸ ਨੇ ਸ਼ਾਹੀਮਾਜਰਾ ਤੋਂ ਲੁੱਟੀ ਆਈ-20 ਕਾਰ ਬਰਾਮਦ ਕਰ ਲਈ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਹਾਸਲ ਜਾਣਕਾਰੀ ਮੁਤਾਬਕ ਇਹ ਘਟਨਾ ਫੇਜ਼-5 ਦੇ ਵਿਸ਼ਾਲ ਮੈਗਾ ਮਾਰਟ ਦੀ ਮਾਰਕੀਟ ਬਲਾਕ ਵਿੱਚ ਵਾਪਰੀ। ਹਰਵਿੰਦਰ ਸਿੰਘ ਬਾਰਬੀ ਕਿਊ ਨੇਸ਼ਨ ‘ਚ ਪਤਨੀ ਅਤੇ ਬੱਚਿਆਂ ਨਾਲ ਡਿਨਰ ਕਰਨ ਆਏ ਸੀ। ਉਸਦਾ ਪਰਿਵਾਰ ਬਾਰਬੀ ਕਿਊ ਨੇਸ਼ਨ ਵਿੱਚ ਬੈਠਾ ਸੀ। ਇਸ ਦੌਰਾਨ ਫੋਨ ‘ਤੇ ਗੱਲ ਕਰਦੇ ਹੋਏ ਉਹ ਪਾਰਕਿੰਗ ‘ਚ ਪਹੁੰਚ ਗਿਆ। ਚਸ਼ਮਦੀਦਾਂ ਮੁਤਾਬਕ ਪਾਰਕਿੰਗ ਵਿੱਚ ਤਿੰਨ ਵਿਅਕਤੀ ਆਪਸ ਵਿੱਚ ਲੜ ਰਹੇ ਸੀ। ਇਸ ਦੌਰਾਨ ਕਰੀਬ ਛੇ ਰਾਉਂਡ ਫਾਇਰਿੰਗ ਹੋਈ।
ਹਰਵਿੰਦਰ ਸਿੰਘ ਦੀ ਛਾਤੀ ਵਿੱਚ ਤਿੰਨ ਗੋਲੀਆਂ ਲੱਗੀਆਂ। ਉਹ ਖੂਨ ਨਾਲ ਲੱਥਪੱਥ ਹੋ ਗਿਆ ਅਤੇ ਮਦਦ ਲਈ ਚੀਕਾਂ ਮਾਰਨ ਲੱਗਾ। ਮੁਲਜ਼ਮ ਉਸ ਦੀ  ਆਈ-20 ਵਿੱਚ ਬੈਠ ਕੇ ਫਰਾਰ ਹੋ ਗਿਆ। ਮੌਕੇ ‘ਤੇ ਪਹੁੰਚੇ ਐੱਸਐੱਸਪੀ ਵਿਵੇਕਸ਼ੀਲ ਸੋਨੀ ਨੇ ਦੱਸਿਆ ਕਿ ਲੁੱਟੀ ਗਈ ਕਾਰ ਸ਼ਾਹੀਮਾਜਰਾ ਤੋਂ ਬਰਾਮਦ ਕਰ ਲਈ ਗਈ ਹੈ। ਮੁਲਜ਼ਮ ਕਾਰ ਸੜਕ ਦੇ ਕਿਨਾਰੇ ਛੱਡ ਗਿਆ ਸੀ। ਪੁਲਿਸ ਡਕੈਤੀ ਸਮੇਤ ਕਈ ਪਹਿਲੂਆਂ ‘ਤੇ ਜਾਂਚ ਕਰ ਰਹੀ ਹੈ।

Leave a Reply

Your email address will not be published. Required fields are marked *

Visitor : Visitor