Visitor : Visitor

ਹੁਣ ਡਿਜ਼ੀਟਲ ਢੰਗ ਨਾਲ ਚੱਲੇਗੀ ਪੰਜਾਬ ‘ਚ ਸਰਕਾਰ, ਮਾਨ ਦਾ ਵੱਡਾ ਐਲਾਨ ਪੜ੍ਹੋ ਕਿਵੇਂ  ?

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ   ਪੰਜਾਬ ਵਿੱਚ ਹੁਣ ਸਰਕਾਰ ਡਿਜ਼ੀਟਲ ਢੰਗ ਨਾਲ ਚੱਲੇਗੀ ਅਤੇ ਕਿਸੇ ਨੂੰ ਵੀ ਚੰਡੀਗੜ੍ਹ ਮੁੱਖ ਮੰਤਰੀ ਦਫ਼ਤਰ ਵਿੱਚ ਆਉਣ ਦੀ ਲੋੜ ਨਹੀਂ ਪਵੇਗੀ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਲੋਕ ਹਿੱਤ ਵਿੱਚ ਵੱਡਾ ਐਲਾਨ ਕਰਦਿਆਂ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰ ‘ਤੇ ਮੁੱਖ ਮੰਤਰੀ ਦਫ਼ਤਰ ਖੋਲ੍ਹਣ ਦਾ ਐਲਾਨ ਕੀਤਾ…

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ  

ਪੰਜਾਬ ਵਿੱਚ ਹੁਣ ਸਰਕਾਰ ਡਿਜ਼ੀਟਲ ਢੰਗ ਨਾਲ ਚੱਲੇਗੀ ਅਤੇ ਕਿਸੇ ਨੂੰ ਵੀ ਚੰਡੀਗੜ੍ਹ ਮੁੱਖ ਮੰਤਰੀ ਦਫ਼ਤਰ ਵਿੱਚ ਆਉਣ ਦੀ ਲੋੜ ਨਹੀਂ ਪਵੇਗੀ। ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਲੋਕ ਹਿੱਤ ਵਿੱਚ ਵੱਡਾ ਐਲਾਨ ਕਰਦਿਆਂ ਪੰਜਾਬ ਭਰ ਵਿੱਚ ਜ਼ਿਲ੍ਹਾ ਪੱਧਰ ‘ਤੇ ਮੁੱਖ ਮੰਤਰੀ ਦਫ਼ਤਰ ਖੋਲ੍ਹਣ ਦਾ ਐਲਾਨ ਕੀਤਾ ਹੈ।
ਆਮ ਆਦਮੀ ਪਾਰਟੀ ਵੱਲੋਂ ਇਸ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਦੇ ਐਲਾਨ ਦਾ ਟਵਿੱਟਰ ਹੈਂਡਲ ‘ਤੇ ਪੋਸਟਰ ਜਾਰੀ ਕੀਤਾ ਗਿਆ ਹੈ।ਮੁੱਖ ਮੰਤਰੀ ਦੇ ਐਲਾਨ ਅਨੁਸਾਰ ਸੂਬੇ ਵਿੱਚ ਡਿਜ਼ੀਟਲ ਸਰਕਾਰ ਤਹਿਤ ਕੰਮ ਹੋਵੇਗਾ। ਹਰ ਜ਼ਿਲ੍ਹੇ ਵਿੱਚ ਇਕ ਮੁੱਖ ਮੰਤਰੀ ਦਫ਼ਤਰ ਹੋਵੇਗਾ, ਜਿਸ ਨਾਲ ਕਿਸੇ ਵੀ ਵਿਅਕਤੀ ਨੂੰ ਹੁਣ ਆਪਣੀ ਸਮੱਸਿਆ ਚੰਡੀਗੜ੍ਹ ਵਿਖੇ ਲੈ ਕੇ ਨਹੀਂ ਜਾਣੀ ਪਵੇਗੀ।
ਇਨ੍ਹਾਂ ਦਫ਼ਤਰਾਂ ਵਿੱਚ ਜ਼ਿਲ੍ਹਾ ਨੋਡਲ ਅਧਿਕਾਰੀ ਬੈਠਣਗੇ। ਇਥੇ ਹੀ ਅਪੀਲਕਰਤਾ ਦੀ ਬੇਨਤੀ ਕੰਪਿਊਟਰ ਵਿੱਚ ਦਰਜ ਹੋਵੇਗੀ ਅਤੇ ਬਾਕਾਇਦਾ ਰਸੀਦ ਦਿੱਤੀ ਜਾਵੇਗੀ। ਇਥੋਂ ਉਹ ਸ਼ਿਕਾਇਤ ਮੁੱਖ ਮੰਤਰੀ ਦਫ਼ਤਰ ਪੁੱਜੇਗੀ ਅਤੇ ਉਥੋਂ ਦੇ ਅਧਿਕਾਰੀ ਕਾਰਵਾਈ ਕਰਨਗੇ।

Leave a Reply

Your email address will not be published. Required fields are marked *

Visitor : Visitor