Visitor : Visitor

ਕਿਰਤ ਕਾਨੂੰਨਾਂ ਨੂੰ ਖਤਮ ਕਰਕੇ ਕਿਰਤੀਆਂ ਨੂੰ ਬੰਧੂਆ ਮਜ਼ਦੂਰ ਬਣਾਉਣ ਵੱਲ ਵਧੀ ਮੋਦੀ ਸਰਕਾਰ 

ਰਾਜ ਸਰਕਾਰਾਂ ਵੀ ਮੋਦੀ ਹਕੂਮਤ ਦੇ ਰਸਤੇ ਤੇ ਚੱਲਦਿਆਂ ਕਿਰਤੀਆਂ ਦੇ ਹੱਕਾ ਤੇ ਡਾਕੇ ਮਾਰ ਰਹੀਆਂ ਹਨ  ਪ੍ਰਾਈਮ ਪੋਸਟ ਪੰਜਾਬ ਨਿਊਜ਼ ਰੋਹਿਨ ਜਿੰਦਲ / ਸੰਜੀਵ ਜਿੰਦਲ ਮਾਨਸਾ, 29 ਮਾਰਚ 2022 :  ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਤੇ ਕੇਦਰ ਤੇ  ਰਾਜ ਰਾਜ ਸਰਕਾਰਾਂ ਦੀਆਂ ਮੁਲਾਜਮ ਫੈਡਰੈਸ਼ਨਾ ਦੇ ਸਾਂਝੇ ਦੇਸ਼  ਵਿਆਪੀ ਸੱਦੇ ਤੇ ਦੋ ਰੋਜ਼ਾ 28, 29…

ਰਾਜ ਸਰਕਾਰਾਂ ਵੀ ਮੋਦੀ ਹਕੂਮਤ ਦੇ ਰਸਤੇ ਤੇ ਚੱਲਦਿਆਂ ਕਿਰਤੀਆਂ ਦੇ ਹੱਕਾ ਤੇ ਡਾਕੇ ਮਾਰ ਰਹੀਆਂ ਹਨ 

ਪ੍ਰਾਈਮ ਪੋਸਟ ਪੰਜਾਬ ਨਿਊਜ਼

ਰੋਹਿਨ ਜਿੰਦਲ / ਸੰਜੀਵ ਜਿੰਦਲ


ਮਾਨਸਾ, 29 ਮਾਰਚ 2022 :  ਦੇਸ਼ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਤੇ ਕੇਦਰ ਤੇ  ਰਾਜ ਰਾਜ ਸਰਕਾਰਾਂ ਦੀਆਂ ਮੁਲਾਜਮ ਫੈਡਰੈਸ਼ਨਾ ਦੇ ਸਾਂਝੇ ਦੇਸ਼  ਵਿਆਪੀ ਸੱਦੇ ਤੇ ਦੋ ਰੋਜ਼ਾ 28, 29 ਮਾਰਚ ਦੀ ਹੜਤਾਲ ਮੌਕੇ ਤੇ ਦੂਜੇ ਦਿਨ ਸਥਾਨਿਕ ਮਾਲ ਗੋਦਾਮ ਤੇ ਕੇੰਦਰ ਦੀ ਮੋਦੀ ਤੇ ਰਾਜ ਹਕੂਮਤ ਵਿਰੁੱਧ ਪ੍ਰਦਰਸ਼ਨ ਕੀਤਾ , ਇਸ ਮੌਕੇ ਤੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਏਕਟੂ ਦੇ ਸੂਬਾ ਪ੍ਰਧਾਨ ਕਾਮਰੇਡ ਰਾਜਵਿੰਦਰ ਸਿੰਘ ਰਾਣਾ , ਸੀਟੂ ਦੇ ਸੂਬਾ ਸਕੱਤਰ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ , ਏਟਕ ਦੇ ਆਗੂ ਕਿ੍ਸਨ ਚੌਹਾਨ , ਸੀਟੀਯੂ ਦੇ ਆਗੂ ਲਾਲ ਚੰਦ ਸਰਦੂਲਗੜ੍ਹ ਨੇ ਕਿਹਾ ਕਿ ਅੱਛੇ ਦਿਨਾਂ ਦੇ ਸੁਪਨੇ ਦਿਖਾ ਕੇ ਅੱਠ ਸਾਲ ਪਹਿਲਾਂ ਸੱਤਾ ਵਿੱਚ ਆਈ ਸੀ ਤੇ ਸੱਤਾ ਵਿੱਚ ਆਉਣ ਤੋ ਬਾਅਦ ਮੋਦੀ ਸਰਕਾਰ ਨੇ ਮਨਮੋਹਨ ਸਰਕਾਰ ਨਾਲੋ ਵੀ ਤੇਜੀ ਤੇ ਧੜੱਲੇ ਨਾਲ ਨਵੳਦਾਰਵਾਦੀ ਨੀਤੀਆਂ ਲਾਗੂ ਕਰਕੇ ਬਹੁਕੌਮੀ ਕੰਪਨੀਆਂ ਤੇ ਕਾਰਪੋਰੇਟ ਘਰਾਣਿਆਂ ਦੇ ਹਿੱਤ ਪੂਰੇ ਜਾ ਰਹੇ  ਤੇ ਕਿਰਤੀਆਂ ਦਾ ਸੋਸ਼ਣ ਕੀਤਾ ਜਾ ਰਿਹਾ ਹੈ ।  


ਆਗੂਆਂ ਨੇ ਕਿਹਾ ਕਿ ਕਿਰਤੀਆਂ ਨੇ ਹਜਾਰਾਂ  ਕੁਰਬਾਨੀਆਂ ਸਦਕਾ ਬਣਵਾਏ 44 ਲੇਬਰ ਕਾਨੂੰਨਾਂ ਦਾ ਭੋਗ ਪਾ ਕੇ ਮੋਦੀ ਸਰਕਾਰ 4 ਕੋਡ ਬਣਾ ਰਹੀ ਹੈ , ਜਿਨ੍ਹਾਂ ਦਾ ਮਕਸਦ ਸਿਰਫ ਤੇ ਸਿਰਫ  ਕਿਰਤੀਆਂ ਨੂੰ ਬੰਧੂਆ ਮਜ਼ਦੂਰ ਬਣਾਉਣਾ ਹੈ ।     ਆਗੂਆਂ ਨੇ ਕਿਹਾ ਕਿ ਦੁਨੀਆ ਭਰ ਦੇ ਕਈ ਮੁਲਖ ਕੰਮ ਦੇ ਘੰਟੇ 8 ਤੋ ਘਟਾ ਕੇ 6 ਘੰਟੇ ਕਰ ਰਹੀ ਹੈ ਤਾ ਕਿ ਬੇਰੁਜਗਾਰੀ  ਨੂੰ  ਨੱਥ ਪਾਈ ਜਾਵੇ ਤੇ ਸਾਡੀ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਤੇ ਸਾਮਰਾਜੀਆ ਦੇ ਇਸ਼ਾਰਿਆਂ ਤੇ ਕੰਮ ਦੇ ਘੰਟੇ 8 ਤੋ ਵਧਾ ਕੇ 12 ਘੰਟੇ ਕਰ ਰਹੀ ਹੈ , ਜੋ ਕਿਰਤੀਆਂ ਨਾਲ ਧ੍ਰੋਹ ਹੈ , ਜਿਸ ਨੂੰ ਭਾਰਤ ਦੇ ਕਿਰਤੀ ਤੇ ਲੋਕ ਬਰਦਾਸ਼ਤ ਨਹੀ ਕਰਨਗੇ ।     ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਜੀਤ ਸਿੰਘ ਬੋਹਾ , ਸੁਖਵਿੰਦਰ ਸਿੰਘ ਬੋਹਾ ,ਪਰਮਿੰਦਰ ਸਿੰਘ , ਜਸਵੰਤ ਕੌਰ , ਸੁਖਦੇਵ ਸਿੰਘ ਪੰਧੇਰ, ਮੁਲਾਜ਼ਮ ਆਗੂ ਬਿੱਕਰ ਸਿੰਘ ਮਾਖਾ, ਜਗਦੇਵ ਘੁਰਕਣੀ , ਜਸਮੇਲ ਅਤਲਾ , ਮੇਜਰ ਦੂਲੋਵਾਲ , ਅਮਰੀਕ ਫਫੜੇ , ਨਰਿੰਦਰ ਬੁਰਜ ਹਮੀਰਾ , ਮੱਖਣ ਉੱਡਤ , ਬਲਵਿੰਦਰ ਕੋਟ ਧਰਮੂ , ਜਲੋਰ ਕੋਟ ਧਰਮੂ ਹਾਜ਼ਰ ਸਨ ।

Leave a Reply

Your email address will not be published. Required fields are marked *

Visitor : Visitor