Visitor : Visitor

ਪੰਜਾਬ ‘ਚ ਫਿਰ ਪੈਦਾ ਹੋ ਸਕਦੈ ਬਿਜਲੀ ਸੰਕਟ

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ ਨਿਊਜ਼   ਚੰਡੀਗੜ੍ਹ: ਪੰਜਾਬ ‘ਚ ਗੰਭੀਰ ਬਿਜਲੀ ਸੰਕਟ ਪੈਦਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਆਉਣ ਵਾਲੇ ਦਿਨਾਂ ‘ਚ ਕੋਲਾ ਨਾ ਮਿਲਣ ਦੀ ਸੂਰਤ ਵਿਚ ਪੰਜਾਬ ਦੇ ਥਰਮਲ ਪਲਾਂਟ ਠੰਢੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਕਈ ਖੇਤਰਾਂ ਵਿੱਚ ਬਿਜਲੀ ਦੀ ਘਾਟ ਹੋਣ ਕਰਕੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਵੀ…

ਬਿਉੂਰੋ,  ਪ੍ਰਾਈਮ ਪੋਸਟ ਪੰਜਾਬ ਨਿਊਜ਼  

ਚੰਡੀਗੜ੍ਹ: ਪੰਜਾਬ ‘ਚ ਗੰਭੀਰ ਬਿਜਲੀ ਸੰਕਟ ਪੈਦਾ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ। ਆਉਣ ਵਾਲੇ ਦਿਨਾਂ ‘ਚ ਕੋਲਾ ਨਾ ਮਿਲਣ ਦੀ ਸੂਰਤ ਵਿਚ ਪੰਜਾਬ ਦੇ ਥਰਮਲ ਪਲਾਂਟ ਠੰਢੇ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਕਈ ਖੇਤਰਾਂ ਵਿੱਚ ਬਿਜਲੀ ਦੀ ਘਾਟ ਹੋਣ ਕਰਕੇ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਵੀ ਹੋ ਗਏ ਹਨ। ਦੱਸ ਦਈਏ ਕਿ ਬੀਤੇ ਸਾਲ ਵੀ ਪੰਜਾਬ ਵਿੱਚ ਕੋਲੇ ਦੀ ਕਮੀ ਕਰਕੇ ਲੋਕਾਂ ਨੂੰ ਵੱਡੇ-ਵੱਡੇ ਕੱਟਾਂ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।

ਤਲਵੰਡੀ ਸਾਬੋ ਦੇ ਨਿੱਜੀ ਖੇਤਰ ਦੇ ਥਰਮਲ ਪਲਾਂਟ ਦਾ ਯੂਨਿਟ ਨੰਬਰ 3 ਕੋਲੇ ਦੀ ਆਮਦ ਤੋਂ ਬਾਅਦ ਮੁੜ ਚੱਲ ਪਿਆ ਸੀ, ਪਰ ਬੀਤੇ ਦਿਨੀਂ ਬੁਆਇਲਰ ਵਿੱਚ ਲੀਕੇਜ ਹੋਣ ਕਾਰਨ ਫਿਰ ਬੰਦ ਹੋ ਗਿਆ। ਉੱਥੇ ਹੀ ਸਰਕਾਰੀ ਰੋਪੜ ਥਰਮਲ ਪਲਾਂਟ ਦਾ ਯੂਨਿਟ ਨੰਬਰ ਤਿੰਨ ਐਮਰਜੈਂਸੀ ਲਈ ਬੰਦ ਰੱਖਿਆ ਗਿਆ ਹੈ, ਜਦਕਿ ਯੂਨਿਟ ਨੰਬਰ ਚਾਰ ਬੀਤੇ ਦਿਨੀਂ ਬੁਆਇਲਰ ਲੀਕੇਜ ਕਰਕੇ ਬੰਦ ਹੋ ਗਿਆ। ਲਹਿਰਾ ਮੁਹੱਬਤ ਪਲਾਂਟ ਦਾ ਯੂਨਿਟ ਨੰਬਰ ਦੋ ਤੇ ਚਾਰ ਐਮਰਜੈਂਸੀ ‘ਚ ਚਲਾਉਣ ਲਈ ਬੰਦ ਰੱਖਿਆ ਹੈ ਤੇ ਯੂਨਿਟ ਨੰਬਰ ਤਿੰਨ ਪਾਣੀ ਦੀ ਘਾਟ ਕਰਕੇ ਬੰਦ ਹੈ।

ਇਸ ਤੋਂ ਇਲਾਵਾ ਰੋਪੜ ਅਤੇ ਲਹਿਰਾ ਮੁਹੱਬਤ ਵਿੱਚ 18 ਦਿਨ ਦਾ ਹੀ ਕੋਲਾ ਬਚਿਆ ਹੈ ਜਦਕਿ ਗੋਇੰਦਵਾਲ ਸਾਹਿਬ ‘ਚ ਦੋ ਦਿਨ ਦਾ ਅਤੇ ਰਾਜਪੁਰਾ ਪਲਾਂਟ ਦੇ ਅੰਦਰ 7 ਦਿਨ ਦਾ ਹੀ ਕੋਲੇ ਬਚਿਆ ਹੈ।

ਰਿਪੋਰਟਾਂ ਮੁਤਾਬਕ ਪੰਜਾਬ ਦੇ ਥਰਮਲਾਂ ‘ਚ ਸਮਰੱਥਾ ਨਾਲੋਂ ਲਗਭਗ 2 ਹਜ਼ਾਰ ਮੈਗਾਵਾਟ ਬਿਜਲੀ ਉਤਪਾਦਨ ਘੱਟ ਹੋ ਰਿਹਾ ਹੈ। ਪੰਜਾਬ ਦੇ ਵੱਖ-ਵੱਖ ਥਰਮਲਾਂ ਦੇ ਯੂਨਿਟ ਬੰਦ ਹੋਣ ਕਰਕੇ 1400 ਮੈਗਾਵਾਟ ਤੋਂ ਵੱਧ ਬਿਜਲੀ ਦਾ ਉਤਪਾਦਨ ਪ੍ਰਭਾਵਿਤ ਹੋ ਰਿਹਾ ਹੈ।

ਇਹ ਵੀ ਦੱਸਣਯੋਗ ਹੈ ਕਿ ਬੀਤੇ ਮਹੀਨੇ ਹੀ ਪੀਐੱਸਪੀਸੀਐੱਲ ਵੱਲੋਂ ਗਰਮੀਆਂ ਦੌਰਾਨ ਅੱਠ ਘੰਟੇ ਬਿਜਲੀ ਦੇ ਕੱਟ ਲਗਾਉਣ ਨੂੰ ਲੈ ਕੇ ਸਰਕਾਰ ਨੂੰ ਪੱਤਰ ਲਿਖਿਆ ਗਿਆ ਸੀ ਅਤੇ ਹੁਣ ਗਰਮੀ ਵਧਣ ਕਾਰਨ ਬਿਜਲੀ ਦੀ ਖਪਤ ਵਿਚ ਵੀ ਵਾਧਾ ਹੋ ਰਿਹਾ ਹੈ।

Leave a Reply

Your email address will not be published. Required fields are marked *

Visitor : Visitor