ਪ੍ਰਾਈਮ ਪੋਸਟ ਪੰਜਾਬ ਨਿਊਜ਼
ਸੰਜੀਵ ਜਿੰਦਲ/ ਰੋਹਿਨ ਜਿੰਦਲ
ਮਾਨਸਾ 23 , ਮਾਰਚ 2022 : ਐੱਸਐੱਸਪੀ ਮਾਨਸਾ ਨੇ ਦੱੱਸਿਆ ਕਿ ਤਕਨੀਕ ਦੀ ਸਹੂਲਤ ਅਤੇ ਤਰੱਕੀ ਨਾਲ ਸਾਈਬਰ ਅਪਰਾਧ ਅਤੇ ਆਨਲਾਈਨ ਧੋਖਾਧੜੀ ਮਾਮਲਿਆਂ ਵਿੱਚ ਵਾਧਾ ਹੋ ਰਿਹਾ ਹੈ। ਜਿਸ ਤਰਾਂ OTP ਧੋਖਾਧੜੀ, OLX ਧੋਖਾਧੜੀ, ਬੀਮਾ ਧੋਖਾਧੜੀ, Paytm / G- pay ਧੋਖਾਧੜੀ, ਜਾਅਲੀ ਸੋਸ਼ਲ ਮੀਡੀਆ ਖਾਤੇ ਅਤੇ ਸਾਈਬਰ ਸਟਾਕਿੰਗ ਆਮ ਆਨਲਾਈਨ ਧੋਖਾਧੜੀ ਸ਼ਾਮਲ ਹਨ।ਬਹੁਤ ਸਾਰੇ ਮਾਮਲਿਆ ਵਿੱਚ ਪੁਲਿਸ ਤੇ ਬੈਂਕਾ ਨੂੰ ਸਮੇਂ ਸਿਰ/ਤੁਰੰਤ ਸਾਈਬਰ ਅਪਰਾਧ ਦੀ ਰਿਪੋਰਟ ਕਰਨਾ, ਸਾਈਬਰ ਅਪਰਾਧੀ ਦੇ ਲੈਣ-ਦੇਣ ਖਾਤਿਆ ਨੂੰ ਬਲਾਕ ਕਰਕੇ ਪੈਸੇ ਵਾਪਸ ਪ੍ਰਾਪਤ ਕਰਨ ਵਿੱਚ ਮਦਦ ਕਰਦਾ ਹੈ।ਸਾਈਬਰ ਅਪਰਾਧਾਂ ਦੀ ਸ਼ਿਕਾਇਤ ਦੇ ਮਾਮਲੇ ਵਿੱਚ ਸਮਾਂ ਬਹੁਤ ਮਹੱਤਵਪੂਰਨ ਹੈ।ਨਾਗਰਿਕਾਂ ਨੂੰ ਸਾਈਬਰ ਅਪਰਾਧਾਂ ਸਬੰਧੀ ਅਸਾਨੀ ਨਾਲ ਸ਼ਿਕਾਇਤ ਕਰਨ ਲਈ 24 ਘੰਟੇ ਦੀ ਸਹੂਲਤ ਪ੍ਰਦਾਨ ਕਰਨ ਲਈ ਮਾਨਸਾ ਪੁਲਿਸ ਵੱਲੋ 24 ਘੰਟੇੇ ਸਾਈਬਰ ਹੈਲਪ ਡੈਸਕ ਸ਼ੁਰੂ ਕੀਤਾ ਗਿਆ ਹੈ।
ਇਹ ਹੈਲਪ ਡੈਸਕ ਦਫਤਰ ਐਸ.ਐਸ.ਪੀ ਮਾਨਸਾ ਦੇ ਨਜ਼ਦੀਕ ਸਥਿਤ ਹੈ।ਟਿਕਟ ਵਿੰਡੋ ਦੀ ਤਰਾਂ ਇੱਥੇ ਇੱਕ ਹੈਲਪ ਡੈਸਕ ਵਿੰਡੋ ਸਥਾਪਤ ਕੀਤੀ ਗਈ ਹੈ, ਜੋ ਪਬਲਿਕ ਦੀ ਸਹੂਲਤ ਲਈ 24 ਘੰਟੇ ਖੁੱਲੀ ਰਹੇਗੀ।ਸਾਈਬਰ ਧੋਖਾਧੜੀ ਨਾਲ ਪੀੜਤ ਜਾਂ ਸ਼ਿਕਾਇਤਕਰਤਾ ਦਿਨ ਜਾਂ ਰਾਤ ਕਿਸੇ ਵੀ ਸਮੇਂ ਹੈਲਪ ਡੈਸਕ ਵਿੰਡੋ ਤੇ ਆਪਣੀ ਸ਼ਿਕਾਇਤ ਦਰਜ ਕਰਵਾ ਸਕਦਾ ਹੈ।ਸਾਈਬਰ ਸੈੱਲ ਵਿੱਚ ਤਾਇਨਾਤ ਪੁਲਿਸ ਕਰਮਚਾਰੀਆਂ ਵੱੱਲੋ ਸ਼ਿਕਾਇਤ ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ, ਜਿਸ ਵਿੱਚ ਬੈਂਕ ਟ੍ਰਾਂਜੈਕਸ਼ਨ ਨੂੰ ਰੋਕਣ ਲਈ ਆਨਲਾਈਨ ਬੇਨਤੀ ਭੇਜਣਾ ਜਾਂ ਸ਼ੋਸ਼ਲ ਮੀਡੀਆ ਪਰ ਫਰਜੀ ਆਈ.ਡੀ. ਦੀ ਰਿਪੋਰਟ ਕਰਨਾ ਸ਼ਾਮਲ ਹੋਵੇਗਾ।
ਇਸ ਪਹਿਲਕਦਮੀ ਦਾ ਉਦੇਸ਼ ਸਾਈਬਰ ਅਪਰਾਧਾਂ ਤੇ ਆਨਲਾਈਨ ਧੋਖਾਧੜੀ ਦੇ ਪੀੜਤਾਂ ਨੂੰ ਸ਼ਿਕਾਇਤ ਕਰਨ ਦੀ ਸਹੂਲਤ ਅਤੇ ਤਰੁੰਤ ਰਾਹਤ ਪ੍ਰਦਾਨ ਕਰਨਾ ਹੈ।ਇਸ ਲਈ ਸਾਈਬਰ ਸੈੱਲ ਮਾਨਸਾ ਦੀ ਵਧੀਆ ਕਾਰਗੁਜਾਰੀ ਲਈ ਸਾਈਬਰ ਸੈੱਲ ਦੀ ਟੀਮ ਨੂੰ ਵਿਸ਼ੇਸ ਸਿਖਲਾਈ ਦਿੱਤੀ ਗਈ ਹੈ।ਸਾਈਬਰ ਸੈੱਲ ਦੇ ਇੰਚਾਰਜ ਵਜੋ ਇੰਸਪੈਕਟਰ ਰੈਂਕ ਦਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ।24 ਘੰਟੇ ਹੈਲਪ ਡੈਸਕ ਵਿੰਡੋ ਤੋ ਇਲਾਵਾ ਪੀੜਤ ਜਾ ਸ਼ਿਕਾਇਤ ਕਰਤਾ ਆਪਣੀਆ ਸ਼ਿਕਾਇਤਾ ਈ-ਮੇਲ ਆਈ.ਡੀ ssp.mansa@nic.in ਭੇਜ ਸਕਦਾ ਹੈ।ਹੈਲਪ ਡੈਸਕ ਤੇ ਤਾਇਨਾਤ ਪੁਲਿਸ ਕ੍ਰਮਚਾਰੀ ਦਾ ਵਰਤਾਓ ਸ਼ਿਕਾਇਤ ਕਰਤਾ ਨਾਲ ਬਹੁਤ ਮੱੱਦਦਗਾਰ ਅਤੇ ਨਿਮਰਤਾਪੂਰਨ ਵਾਲਾ ਹੋਵੇਗਾ ਅਤੇ ਸ਼ਿਕਾਇਤ ਕਰਤਾ ਨੂੰ ਦਰਖਾਸਤ ਨਾਲ ਸਬੰਧਤ ਹਰ ਜਾਣਕਾਰੀ ਦਿੱਤੀ ਜਾਵੇਗੀ।ਮਾਨਸਾ ਪੁਲਿਸ ਵੱਲੋ ਇਸ ਹੈਲਪ ਡੈਸਕ ਰਾਹੀ ਸਾਈਬਰ ਅਪਰਾਧ/ ਆਨਲਈਨ ਧੋਖਾਧੜੀ ਤੋ ਬਚਣ ਲਈ ਪਬਲਿਕ ਨੂੰ ਜਾਣਕਾਰੀ ਦਿੱਤੀ ਜਾਵੇਗੀ। ਵਿਸ਼ੇਸ ਮੁਹਿੰਮ ਰਾਹੀ ਸਕੂਲਾ, ਕਾਲਜਾਂ, ਪਿੰਡਾ, ਮੁਹੱਲਿਆ ਵਿੱਚ ਸੈਮੀਨਾਰ ਕਰਕੇ ਅਤੇ ਸੋਸ਼ਲ ਮੀਡੀਆ ਰਾਹੀ ਵੀ ਪਬਲਿਕ ਨੂੰ ਜਾਗਰੂਕ ਕੀਤਾ ਜਾਵੇਗਾ।











