ਪ੍ਰਾਈਮ ਪੋਸਟ ਪੰਜਾਬ ਨਿਊਜ਼
ਸੰਜੀਵ ਜਿੰਦਲ/ ਰੋਹਿਨ ਜਿੰਦਲ
ਮਾਨਸਾ, 17 ਮਾਰਚ 2022 : ਭਾਰਤ ਸਰਕਾਰ ਦੇ ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਵੱਲੋਂ ਨੌਜਵਾਨਾਂ ਨੂੰ ਚਲੰਤ ਵਿਸ਼ਿਆਂ ਦੀ ਜਾਣਕਾਰੀ ਅਤੇ ਪਾਰਲੀਮੈਂਟ ਦੇ ਨਿਯਮਾਂ ਦੀ ਜਾਣਕਾਰੀ ਦੇਣ ਹਿੱਤ ਜਿਲ੍ਹਾ ਪੱਧਰੀ ਯੁਵਾ ਸੰਸਦ ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋਂ ਗੁਰੁੂ ਨਾਨਕ ਕਾਲਜ ਬੁਢਲਾਡਾ ਦੇ ਬਾਬਾ ਬੰਦਾ ਸਿੰਘ ਬਹਾਦਰ ਸਪੋਰਟਸ ਕੰਪਲੈਕਸ ਵਿੱਚ ਕਰਵਾਈ ਗਈ।ਯੁਵਕ ਸੇਵਾਵਾਂ ਵਿਭਾਗ ਮਾਨਸਾ ਅਤੇ ਐਨ.ਐਸ.ਐੱਸ ਯੂਨਿਟ ਗੁਰੂ ਨਾਨਕ ਕਾਲਜ ਬੁਢਲਾਡਾ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਜਿਲ੍ਹਾ ਪੱਧਰੀ ਯੁਵਾ ਸੰਸਦ ਵਿੱਚ ਵੱਖ ਵੱਖ ਯੂਥ ਕਲੱਬਾਂ ਅਤੇ ਰਾਸ਼ਟਰੀ ਸੇਵਾ ਯੋਜਨਾ ਦੇ 400 ਤੋਂ ਉਪਰ ਵਲੰਟੀਅਰਜ ਨੇ ਭਾਗ ਲਿਆ।
ਗੁਰੁੂ ਨਾਨਕ ਕਾਲਜ ਦੇ ਪ੍ਰਿੰਸੀਪਲ ਕੁਲਦੀਪ ਸਿੰਘ ਬੱਲ ਦੀ ਅਗਵਾਈ ਹੇਠ ਕਰਵਾਈ ਗਈ ਇਸ ਯੁਵਾ ਸੰਸਦ ਦਾ ਉਦਘਾਟਨ ਯੁਵਕ ਸੇਵਾਵਾਂ ਵਿਭਾਗ ਦੇ ਸਹਾਇਕ ਡਾਇਰਕੈਟਰ ਰਘਵੀਰ ਸਿੰਘ ਮਾਨ ਅਤੇ ਡਾ.ਸਤਿਗੁਰ ਸਿੰਘ ਯੂਥ ਕੋਆਰਡੀਨੇਟਰ ਗੁਰੂ ਨਾਨਕ ਕਾਲਜ ਬੁਢਲਾਡਾ ਨੇ ਸ਼ਮਾਂ ਰੋਸ਼ਨ ਕਰਕੇ ਕੀਤਾ।ਉਹਨਾਂ ਇਸ ਮੌਕੇ ਬੋਲਿਦਆਂ ਕਿਹਾ ਕਿ ਨੌਜਵਾਨਾਂ ਦੀ ਸ਼ਖਸ਼ੀਅਤ ਨੂੰ ਨਿਖਾਰਣ ਵਿੱਚ ਇਹ ਯੁਵਾ ਸੰਸਦ ਉਸਾਰੂ ਰੋਲ ਅਦਾ ਕਰੇਗੀ।

ਇਸ ਬਾਰੇ ਜਾਣਕਾਰੀ ਦਿਦਿੰਆਂ ਨਹਿਰੂ ਯੂਵਾ ਕੇਂਦਰ ਮਾਨਸਾ ਦੇ ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ ਅਤੇ ਪ੍ਰਬੰਧਕ ਅਤੇ ਲੇਖਾ ਅਤੇ ਪ੍ਰੋਗਰਾਮ ਅਫਸ਼ਰ ਡਾ.ਸੰਦੀਪ ਘੰਡ ਨੇ ਦੱਸਿਆ ਕਿ ਇਸ ਯੁਵਾ ਸੰਸਦ ਦਾ ਮੁੱਖ ਮੰਤਵ ਨੌਜਵਾਨਾਂ ਨੂੰ ਮੋਕ ਪਾਰਲੀਮੈਂਟ ਕਰਕੇ ਸੰਸਦ ਦੇ ਨਿਯਮਾਂ ਬਾਰੇ ਜਾਣਕਾਰੀ ਦੇਣਾ ਹੈ।ਇਸ ਵਿੱਚ ਨੌਜਵਾਨਾਂ ਦੇ ਵੱਖ ਵੱਖ ਗਰੁੱਪ ਬਣਾਕੇ ਵੱਖ ਵੱਖ ਵਿਸ਼ਿਆਂ ਤੇ ਵਿਚਾਰ ਵਟਾਦਰਾਂ ਕੀਤਾ ਗਿਆ।
ਵਿਚਾਰ ਚਰਚਾ ਵਿੱਚ ਭਾਗ ਲੈਦਿਆਂ ਗਗਨਦੀਪ ਕੌਰ,ਪੂਜਾ ਕੌਰ, ਈਸ਼ਾ,ਜਸ਼ਨਦੀਪ ਕੌਰ,ਮਨਦੀਪ ਸਿੰਘ,ਮਾਨਵ,ਮਨਜੀਤ ਕੌਰ ਅਤੇ ਮਹਿਕਦੀਪ ਕੌਰ ਨੇ ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰਾਂ,ਸਵੈ-ਰੋਜਗਾਰ ਦੇ ਧੰਦਿਆਂ ਅਤੇ ਨਸ਼ਿਆਂ ਬਾਰੇ ਖੁੱਲੀ ਵਿਚਾਰ ਚਰਚਾ ਕੀਤੀ ਗਈ।ਹਰ ਬੁਲਾਰੇ ਨੇ ਬਹੁਤ ਹੀ ਸੰਜੀਦਗੀ ਨਾਲ ਆਪਣੇ ਆਪਣੇ ਵਿਸ਼ੇ ਨੂੰ ਪੇਸ਼ ਕੀਤਾ।ਪਾਰਲੀਮੈਂਟ ਵਿੱਚ ਚਰਚਾ ਦੌਰਾਨ ਪਹਿਲੇ ਸੱਤ 7 ਨੌਜਵਾਨਾਂ ਨੂੰ ਸਨਮਾਨਿਤ ਕੀਤਾ ਗਿਆ।
ਰਿਸੋਰਸ ਪਰਸਨ ਅਤੇ ਮੁੱਖ ਬੁਲਾਰੇ ਵੱਜੋਂ ਡਾ.ਗੁਰਦੀਪ ਸਿੰਘ ਢਿਲੋਂ ਅਤੇ ਮੈਡਮ ਰਾਜਨਦੀਪ ਕੌਰ ਨੇ ਆਪਣੇ ਵਿਚਾਰ ਸਾਝੇਂ ਕੀਤੇ।ਇਸ ਮੌਕੇ ਨਹਿਰੂ ਯੂਵਾ ਕੇਂਦਰ ਮਾਨਸਾ ਵੱਲੋਂ ਕੇਦਰ ਅਤੇ ਪੰਜਾਬ ਸਰਕਾਰ ਵੱਲੋਂ ਚੱਲ ਰਹੀਆਂ ਵੱਖ ਵੱਖ ਵਿਭਾਗ ਦੀਆਂ ਸਕੀੰਮਾਂ ਦਾ ਕਿਤਾਬਚਾ ਜਾਰੀ ਕੀਤਾ ਗਿਆ।ਨਹਿਰੂ ਯੁਵਾ ਕੇਂਦਰ ਮਾਨਸਾ ਵੱਲੋ ਭਾਗ ਲੈਣ ਵਾਲੇ ਨੌਜਵਾਨਾਂ ਅਤੇ ਸਦਰੰਭ ਵਿਅਕਤੀਆਂ ਅਤੇ ਸਹਿਯੋਗੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਸ਼ਰਨਜੀਤ ਕੌਰ,ਮਨੀਸ਼ਾ ਰਾਣੀ ਸਿਮਰਨਜੀਤ ਸਿੰਘ ਹਰਦੀਪ ਸਿੰਘ ਸਿੱਧੂ ਆਦਿ ਨੇ ਵੀ ਸ਼ਮੂਲੀਅਤ ਕੀਤੀ।

