ਸੰਜੀਵ ਜਿੰਦਲ
ਮਾਨਸਾ, 25 ਸਤੰਬਰ 2024 : ਸ਼੍ਰੀ ਬਲਜੀਤ ਸਿੰਘ ਬਾਜਵਾ ਪ੍ਰਧਾਨ ਜਿਲ੍ਹਾ ਬੈਡਮਿੰਟਨ ਐਸੋਸੀਏਸ਼ਨ ਮਾਨਸਾ ਵੱਲੋੰ ਦੱਸਿਆ ਗਿਆ ਕਿ ਸ਼੍ਰੀ ਕੁਲਵੰਤ ਸਿੰਘ ਆਈ.ਏ.ਐਸ. ਡਿਪਟੀ ਕਮਿਸ਼ਨਰ ਮਾਨਸਾ ਦੀ ਯੋਗ ਰਹਿਨੁਮਾਈ ਹੇਠ 28ਵੀਂ ਜਿਲ੍ਹਾ ਬੈਡਮਿੰਟਨ ਚੈਂਪੀਅਨਸ਼ਿਪ ਮਿਤੀ 27 ਤੋਂ 29 ਸਤੰਬਰ ਨੂੰ ਮਲਟੀਪਰਪਜ ਖੇਡ ਸਟੇਡੀਅਮ ਮਾਨਸਾ ਵਿਖੇ ਕਾਰਵਾਈ ਜਾ ਰਹੀ ਹੈ।
ਜਿਸ ਵਿੱਚ ਅੰਡਰ-14, ਅੰਡਰ -17, ਅੰਡਰ -19, ਓਪਨ ਅਤੇ 35 ਤੋਂ ਵੱਧ ਉਮਰ ਵਾਲੇ (ਲੜਕੇ ਤੇ ਲੜਕੀਆ) ਭਾਗ ਲੈ ਸਕਦੇ ਹਨ। ਇਹ ਖੇਡ ਸਿੰਗਲ ਅਤੇ ਡਬਲ ਕੈਟਾਗਿਰੀ ਵਿੱਚ ਹੋਵੇਗੀ। ਜਿਸ ਵਿੱਚ ਜ਼ਿਲ੍ਹੇ ਦੀਆਂ 150 ਤੋਂ ਵੱਧ ਟੀਮਾਂ ਪਹੁੰਚ ਰਹੀਆਂ ਹਨ।
ਇਸ ਚੈਂਪੀਅਨਸ਼ਿਪ ਦਾ ਉਦਘਾਟਨ 27 ਸਤੰਬਰ ਨੂੰ ਜਿਲ੍ਹਾ ਖੇਡ ਅਫਸਰ ਮਾਨਸਾ ਵੱਲੋਂ ਕੀਤਾ ਜਾਵੇਗਾ ਅਤੇ 29 ਸਤੰਬਰ ਨੂੰ ਇਨਾਮ ਵੰਡ ਸਮਾਰੋਹ ਡਿਪਟੀ ਕਮਿਸ਼ਨਰ ਮਾਨਸਾ ਵੱਲੋਂ ਹੋਵੇਗਾ। ਇਸ ਸਮਾਰੋਹ ਦੇ ਮੁੱਖ ਮਹਿਮਾਨ ਸ਼੍ਰੀ ਵਿਜੇ ਕੁਮਾਰ ਸਿੰਗਲਾਂ ਵਿਧਾਇਕ ਮਾਨਸਾ ਹੋਣਗੇ।
ਅਖੀਰ ਵਿੱਚ ਪ੍ਰਧਾਨ ਬਾਜਵਾ ਵੱਲੋਂ ਜਿਲਾ ਦੇ ਵੱਧ ਤੋਂ ਵੱਧ ਖਿਡਾਰੀਆਂ ਨੂੰ ਭਾਗ ਲੈਣ ਅਤੇ ਵੱਧ ਤੋਂ ਵੱਧ ਖੇਡ ਪ੍ਰੇਮੀਆਂ ਨੂੰ ਪਹੁੰਚਣ ਦੀ ਅਪੀਲ ਕੀਤੀ ਗਈ। ਇਸ ਮੌਕੇ ਐਸੋਸੀਏਸ਼ਨ ਦੇ ਸੈਕਟਰੀ ਐਡਵੋਕੇਟ ਹਰਿੰਦਰ ਸ਼ਰਮਾ , ਕੰਟਰੈਕਟਰ ਗੁਰਪ੍ਰੀਤ ਸਿੰਘ, ਮਾਸਟਰ ਸੁਧੀਰ ਕੁਮਾਰ ਅਤੇ ਕੋਚ ਕੁਲਦੀਪ ਸਿੰਘ ਹਾਜ਼ਰ ਸਨ।
