ਸੰਜੀਵ ਜਿੰਦਲ
ਮਾਨਸਾ, 28 ਅਗਸਤ 2024 : ਐਸਐਸਪੀ ਮਾਨਸਾ ਸ੍ਰੀ ਭਾਗੀਰਥ ਸਿੰਘ ਮੀਨਾ ਸੀਨੀਅਰ ਕਪਤਾਨ ਪੁਲਿਸ ਮਾਨਸਾ ਨੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਗੌਰਵ ਯਾਦਵ ਡਾਇਰੈਕਟਰ ਜਨਰਲ ਪੁਲਿਸ, ਪੰਜਾਬ ਦੇ ਦਿਸ਼ਾ ਨਿਰਦੇਸ਼ਾ ਹੇਠ ਅੱਜ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ. ਵਧੀਕ ਡਾਇਰੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਬਠਿੰਡਾ ਦੀ ਅਗਵਾਈ ਹੇਠ “ਪੰਜਵੀਂ ਐਂਟੀ-ਡਰੱਗ ਜਾਗਰੂਕਤਾ ਮੁਹਿੰਮ” ਤਹਿਤ ਜਿਲ੍ਹਾ ਮਾਨਸਾ ਨੂੰ ਨਸ਼ਾ-ਮੁਕਤ ਕਰਨ ਲਈ ਨਸ਼ਿਆਂ ਪ੍ਰਤੀ ਜ਼ੀਰੋ ਸਹਿਨਸ਼ੀਲਤਾ ਦੀ ਨੀਤੀ ਅਪਣਾਉਂਦੇ ਹੋਏ ਪਿੰਡਾਂ ਦੀਆ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਬਰਾਂ ਨਾਲ ਬੱਚਤ ਭਵਨ ਮਾਨਸਾ ਵਿੱਖੇ ਮੀਟਿੰਗ ਕੀਤੀ ਗਈ। ਮੀਟਿੰਗ ਦੋਰਾਨ ਪਬਲਿਕ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋ ਜਾਣੂ ਕਰਾਇਆ ਗਿਆ ਅਤੇ ਨਸ਼ਿਆਂ ਦੀ ਰੋਕਥਾਮ ਲਈ ਪੁਲਿਸ ਦਾ ਸਾਥ ਦੇਣ ਸਬੰਧੀ ਅਪੀਲ ਕੀਤੀ ਗਈ।
ਐਸ.ਐਸ.ਪੀ ਮਾਨਸਾ ਨੇ ਦੱਸਿਆ ਕਿ ਜਿਲ੍ਹਾ ਮਾਨਸਾ ਵੱਲੋਂ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਆਈ.ਪੀ.ਐਸ ਵਧੀਕ ਡਾਇਰੈਕਟਰ ਜਨਰਲ ਪੁਲਿਸ, ਬਠਿੰਡਾ ਰੇਂਜ, ਬਠਿੰਡਾ ਦੀ ਜੇਰੇ ਨਿਗਰਾਨੀ ਐਨ.ਡੀ.ਪੀ.ਐਸ ਐਕਟ ਦੇ ਕਮਰਸ਼ੀਅਲ ਬ੍ਰਾਮਦਗੀ ਦੇ 02 ਪ੍ਰੀ-ਟਰਾਇਲ ਮੁਕੱਦਮਾਤ ਦਾ ਮਾਲ ਮੁਕੱਦਮਾ 32660 ਨਸ਼ੀਲ਼ੀਆਂ ਗੋਲੀਆਂ ਅਤੇ 41 ਸ਼ੀਸ਼ੀਆਂ ਨੂੰ ਡਰੱਗ ਇੰਸੀਲੇਟਰ ਪੁਲਿਸ ਲਾਇਨ ਮਾਨਸਾ ਵਿਖੇ ਜਾਬਤੇ ਅਨੁਸਾਰ ਨਸ਼ਟ ਕੀਤਾ ਗਿਆ।
ਇਸੇ ਲੜੀ ਵਿੱਚ ਮਾਨਸਾ ਪੁਲਿਸ ਵੱਲੋਂ ਸਰਕਾਰੀ ਨਹਿਰੂ ਮੈਮੋਰੀਆਲ ਕਾਲਜ ਮਾਨਸਾ ਵਿਖੇ ਰੱਸਾ ਕੱਸੀ, ਬੈਡਮਿੰਟਨ ਅਤੇ ਐਥਲੈਟਿਕਸ ਆਦਿ ਖੇਡ ਈਵੈਟਾਂ ਦਾ ਆਯੋਜਨ ਕੀਤਾ ਗਿਆ।ਇਹਨਾਂ ਈਵੈਟਾਂ ਵਿੱਚ ਕਰੀਬ 400 ਖਿਡਾਰੀਆਂ ਨੇ ਭਾਗ ਲਿਆ।ਖੇਡਾਂ ਪ੍ਰਤੀ ਨੌਜਵਾਨਾਂ ਨੂੰ ਉਤਸਾਹਿਤ ਕਰਨ ਲਈ ਜੇਤੂ ਰਹਿਣ ਵਾਲੇ ਖਿਡਾਰੀਆਂ ਨੂੰ ਇਨਾਮਾਂ ਦੀ ਵੰਡ ਸ੍ਰੀ ਸੁਰਿੰਦਰਪਾਲ ਸਿੰਘ ਪਰਮਾਰ ਵੱਲੋਂ ਕੀਤੀ ਗਈ।
ਸੀਨੀਅਰ ਕਪਤਾਨ ਪੁਲਿਸ ਮਾਨਸਾ ਵੱਲੋਂ ਦੱਸਿਆ ਗਿਆ ਕਿ ਇਸ ਸਮੇਂ ਉਹਨਾਂ ਤੋ ਇਲਾਵਾ ਸ੍ਰੀ ਕੁਲਵੰਤ ਸਿੰਘ ਡਿਪਟੀ ਕਮਿਸ਼ਨਰ ਮਾਨਸਾ ,ਸ੍ਰੀ ਹਰੀ ਸਿੰਘ ਜਿਲ੍ਹਾ ਸ਼ੈਸਨ ਜੱਜ ਮਾਨਸਾ,ਸ੍ਰੀ ਜਸਕੀਰਤ ਸਿੰਘ ਅਹੀਰ,ਕਪਤਾਨ ਪੁਲਿਸ ਸਥਾਨਕ ਮਾਨਸਾ,ਸ੍ਰੀ ਮਨਮੋਹਣ ਸਿੰਘ ਕਪਤਾਨ ਪੁਲਿਸ (ਇੰਨਵੈ) ਮਾਨਸਾ,ਸ੍ਰੀ ਨਵਜੋਤ ਸਿੰਘ ਜਿਲ੍ਹਾ ਖੇਡ ਅਫਸ਼ਰ ਮਾਨਸਾ ਅਤੇ ਸ੍ਰੀ ਚਰਨਜੀਤ ਸਿੰਘ ਅੱਕਾਵਾਲੀ ਚੇਅਰਮੈਨ ਜਿਲ੍ਹਾ ਯੋਜਨਾ ਬੋਰਡ ਮਾਨਸਾ ਹਾਜਰ ਸਨ।ਜਿਲ੍ਹਾ ਪ੍ਰਸ਼ਾਸਨ ਵੱਲੋਂ ਪਬਲਿਕ ਨੂੰ ਵਿਸ਼ਵਾਸ ਦਿਵਾਉਂਦੇ ਹੋਏ ਦੱਸਿਆਂ ਕਿ ਨਸ਼ਿਆਂ ਦੀ ਰੋਕਥਾਮ ਲਈ ਪੰਜਾਬ ਪੁਲਿਸ ਹਰ ਸਮੇਂ ਵਚਨਬੱਧ ਹੈ।ਅੱਗੇ ਤੋ ਵੀ ਸਮੇਂ ਸਮੇਂ ਪਰ ਪਬਲਿਕ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵਾਂ ਤੋ ਜਾਗਰੂਕ ਕਰਨ ਲਈ ਮੀਟਿੰਗਾਂ ਅਤੇ ਖੇਡਾਂ ਦਾ ਆਯੋਜਨ ਕੀਤਾ ਜਾਵੇਗਾ।


