ਸੰਜੀਵ ਜਿੰਦਲ
ਮਾਨਸਾ, 28 ਅਗਸਤ 2024 : ਕਾਰਜਕਾਰੀ ਇੰਜੀਨੀਅਰ ਮਾਨਸਾ ਨਹਿਰ ਅਤੇ ਗਰਾਊਂਡ ਵਾਟਰ ਮੰਡਲ, ਜਲ ਸਰੋਤ ਵਿਭਾਗ ਜਵਾਹਰਕੇ ਸ਼੍ਰੀ ਜਗਮੀਤ ਸਿੰਘ ਨੇ ਦੱਸਿਆ ਕਿ ਪਿਛਲੇ ਦਿਨੀਂ ਉੱਡਤ ਬਰਾਂਚ ਦੇ ਮਾਈਨਰ ਨੰਬਰ 4 ਅਤੇ 5 ਅਤੇ ਟੈਂਪਰਡ ਮੋਘਿਆਂ ਵਿੱਚ ਕੋਈ ਦਿੱਕਤ ਆ ਗਈ ਸੀ।
ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਪ ਮੰਡਲ ਅਫ਼ਸਰ ਭੈਣੀ ਨਹਿਰ ਉਪ ਮੰਡਲ ਜਵਾਹਰਕੇ ਵੱਲੋਂ ਰਿਪੋਰਟ ਪੇਸ਼ ਕਰਕੇ ਦੱਸਿਆ ਕਿ ਉੱਡਤ ਬਰਾਂਚ ਦੇ ਮਾਈਨਰ ਨੰਬਰ 4 ਤੇ 5 ਅਤੇ ਟੈਂਪਰਡ ਮੋਘਿਆਂ ਨੂੰ ਠੀਕ ਕਰ ਦਿੱਤਾ ਗਿਆ ਹੈ ਅਤੇ ਇਸ ਉਪਰੰਤ ਨਹਿਰ ਵਿੱਚ ਪਾਣੀ ਫੁੱਲ ਸਪਲਾਈ ’ਤੇ ਚਲਾਇਆ ਗਿਆ ਹੈ।
ਕਾਰਜਕਾਰੀ ਇੰਜੀਨੀਅਰ ਨੇ ਦੱਸਿਆ ਕਿ ਪਿੰਡ ਭਲਾਈਕੇ, ਬਾਜੇਵਾਲਾ, ਬੀਰੇਵਾਲਾ ਜੱਟਾ, ਲਾਲਿਆਂਵਾਲੀ, ਝੇਰਿਆਂਵਾਲੀ ਅਤੇ ਉੱਡਤ ਦੇ ਕਿਸਾਨਾਂ ਦੀ ਪਾਣੀ ਪੂਰਾ ਨਾ ਪਹੁੰਚਣ ਦੀ ਸਮੱਸਿਆ ਦਾ ਹੱਲ ਕਰ ਦਿੱਤਾ ਗਿਆ ਹੈ।

