ਸੰਜੀਵ ਜਿੰਦਲ
ਮਾਨਸਾ, 1 ਅਪ੍ਰੈਲ 2024 : ਐਸਐਸਪੀ ਮਾਨਸਾ ਡਾ: ਨਾਨਕ ਸਿੰਘ ਵੱਲੋਂ ਦੱਸਿਆ ਗਿਆ ਕਿ ਲੋਕ ਸਭਾ ਚੋਣਾਂ 2024 ਨੂੰ ਧਿਆਨ ਵਿੱਚ ਰੱਖਦੇ ਹੋਏ ਮਾਨਸਾ ਪੁਲਿਸ ਵੱਲੋਂ ਸ੍ਰੀ ਜਸਕੀਰਤ ਸਿੰਘ ਆਹੀਰ ਕਪਤਾਨ ਪੁਲਿਸ (ਸਥਾਨਕ),ਸ੍ਰੀ ਗੁਰਪ੍ਰੀਤ ਸਿੰਘ ਪੀ.ਪੀ.ਐਸ ,ਉਪ ਕਪਤਾਨ ਪੁਲਿਸ ਸਬ-ਡਵੀਜਨ ਮਾਨਸਾ ਦੀ ਅਗਵਾਈ ਮਾਨਸਾ ਸ਼ਹਿਰ ਦੇ ਇਲਾਕਾ ਅੰਦਰ ਫਲੈਗ ਮਾਰਚ ਕੱਢਿਆ ਗਿਆ ।ਇਸ ਫਲੈਗ ਮਾਰਚ ਵਿੱਚ ਜਿਲ੍ਹਾ ਪੁਲਿਸ ਅਤੇ ਪੈਰਾ ਮਿਲਟਰੀ ਦੀ ਫੋਰਸ ਹਾਜਰ ਸੀ।ਇਸ ਫਲੈਗ ਮਾਰਚ ਦਾ ਮੁੱਖ ਮਕਸਦ ਜਿਲ੍ਹਾ ਅੰਦਰ ਅਮਨ ਤੇ ਕਾਨੂੰਨ ਦੀ ਵਿਵਸਥਾ ਨੂੰ ਬਰਕਾਰਾਰ ਰੱਖਦੇ ਹੋਏ ਲੋਕ ਸਭਾ ਚੋਣਾ-2024 ਨੂੰ ਨਿਰਵਿਘਨ ਨੇਪਰੇ ਚਾੜਨ ਲਈ ਅਤੇ ਲਾਅ ਐਂਡ ਆਰਡਰ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਫਲੈਗ ਮਾਰਚ ਕੱਢਿਆ ਗਿਆ ਹੈ।
ਇਸ ਤੋਂ ਇਲਾਵਾ ਜਿਲ੍ਹਾ ਮਾਨਸਾ ਦੇ ਅਸਲਾ ਲਾਇਸੰਸ ਧਾਰਕਾਂ ਦਾ ਰਹਿੰਦਾ ਅਸਲਾ ਜਮ੍ਹਾ ਕਰਾਇਆ ਜਾ ਰਿਹਾ ਹੈ।ਜਿਲ੍ਹਾ ਪੁਲਿਸ ਵੱਲੋਂ ਜ਼ਿਲ੍ਹੇ ਅੰਦਰ 100% ਅਸਲਾ ਜਮ੍ਹਾਂ ਕਰਵਾਏ ਜਾਣ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ।ਮਾਨਸਾ ਪੁਲਿਸ ਵੱਲੋਂ ਮਾੜੇ ਅਤੇ ਸਰਾਰਤੀ ਅਨਸਰਾਂ ਖਿਲਾਫ ਕਾਰਵਾਈ ਅਮਲ ਵਿੱਚ ਲਿਆਦੀ ਜਾ ਰਹੀ ਹੈ।ਹੁਣ ਤੱਕ ਅਜਿਹੇ 121 ਵਿਅਕਤੀਆਂ ਖਿਲਾਫ ਰੋਕੂ ਕਾਰਵਾਈ ਅਮਲ ਵਿੱਚ ਲਿਆਦੀ ਗਈ ਹੈ।ਇਸ ਦੇ ਨਾਲ-ਨਾਲ ਲੋਕਾਂ ਨੂੰ ਮਤਦਾਨ ਕਰਨ ਲਈ ਸੁਚੇਤ ਕਰਨ ਅਤੇ ਉਹਨਾਂ ਨੂੰ ਆਪਣੀ ਵੋਟ ਦਾ ਬਿੰਨਾ ਕਿਸੇ ਡਰ-ਭੈਅ ਤੋਂ ਇਸਤੇਮਾਲ ਕਰਨ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

