ਸੰਜੀਵ ਜਿੰਦਲ
ਸਰਦੂਲਗੜ੍ਹ, 3 ਜਨਵਰੀ 2024 : ਭਾਰਤੀ ਜਨਤਾ ਪਾਰਟੀ ਹਲਕਾ ਸਰਦੂਲਗੜ੍ਹ ਦੇ ਸੀਨੀਅਰ ਆਗੂ ਜਗਜੀਤ ਸਿੰਘ ਮਿਲਖਾ ਨੂੰ ਭਾਜਪਾ ਨੇ ਕਿਸਾਨ ਮੋਰਚਾ ਪੰਜਾਬ ਦਾ ਸਹਿ ਕਨਵੀਨਰ ਨਿਯੁਕਤ ਕੀਤਾ ਹੈ। ਮਿਲਖਾ ਪਹਿਲਾਂ ਵੀ ਵਿਧਾਨ ਸਭਾ ਹਲਕਾ ਸਰਦੂਲਗੜ੍ਹ ਦੇ ਇੰਚਾਰਜ ਹਨ ਅਤੇ ਪਿਛਲੀ ਵਿਧਾਨ ਸਭਾ ਚੋਣ ਦੌਰਾਨ ਹਲਕਾ ਸਰਦੂਲਗੜ੍ਹ ਤੋਂ ਚੋਣ ਵੀ ਲੜ ਚੁੱਕੇ ਹਨ। ਪਾਰਟੀ ਲਈ ਦਿਨ-ਰਾਤ ਮਿਹਨਤ ਕਰਨ ਵਾਲੇ ਅਣਥੱਕ ਆਗੂ ਜਗਜੀਤ ਸਿੰਘ ਮਿਲਖਾ ਦੀ ਇਸ ਨਿਯੁਕਤੀ ਤੇ ਹਲਕੇ ਦੇ ਸਮੂਹ ਭਾਜਪਾ ਵਰਕਰਾਂ ਵਿੱਚ ਭਾਰੀ ਖੂਸ਼ੀ ਪਾਈ ਜਾ ਰਹੀ ਹੈ।
ਇਸ ਮੌਕੇ ਮਿਲਖਾ ਨੇ ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ, ਪੰਜਾਬ ਕਿਸਾਨ ਮੋਰਚਾ ਦੇ ਕਨਵੀਨਰ ਕੁਲਦੀਪ ਸਿੰਘ ਧਾਲੀਵਾਲ, ਪੰਜਾਬ ਕਿਸਾਨ ਮੋਰਚਾ ਪ੍ਰਧਾਨ ਦਰਸ਼ਨ ਸਿੰਘ ਨੈਨੇਵਾਲ, ਮੁੱਖ ਬੁਲਾਰੇ ਕਰਨਲ ਜੈਬੰਸ ਸਿੰਘ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਪਾਰਟੀ ਵੱਲੋ ਦਿਤੀ ਗਈ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।
ਇਸ ਮੌਕੇ ਕਿਸਾਨ ਮੋਰਚਾ ਸੈੱਲ ਸਰਦੂਲਗੜ੍ਹ ਦੇ ਸਾਬਕਾ ਪ੍ਰਧਾਨ ਜਸਵੰਤ ਸਿੰਘ ਰਾਜਰਾਣਾ, ਸਾਬਕਾ ਮੰਡਲ ਪ੍ਰਧਾਨ ਪ੍ਰੇਮ ਗਰਗ, ਗੁਰਦਿਆਲ ਗੋਦਾਰਾ,ਪ੍ਰੇਮ ਸਿੰਘ ਸਰਪੰਚ, ਪੱਪੂ ਖਾਨ ਜੀ ਸਟੇਟ ਆਗੂ ਘੱਟ ਗਿਣਤੀ ਮੋਰਚਾ ਪੰਜਾਬ, ਪ੍ਰਤਾਪ ਗੁਰਾਇਆ, ਸੁਖਪਾਲ ਸਿੰਘ ਧਾਲੀਵਾਲ, ਪਾਲ ਸਿੰਘ ਆਦਿ ਨੇ ਇਸ ਨਿਯੁਕਤੀ ਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ ।

