ਬੁਢਲਾਡਾ ਸਬ-ਡਿਵੀਜਨ ਵਿੱਚੋਂ ਖੇਤ ਮਜਦੂਰਾਂ ਦੀ ਫਰੀਦਕੋਟ ਰੈਲੀ ਵਿੱਚ 400 ਸਾਥੀ ਸਾਮਿਲ ਹੋਣਗੇ- ਕਾਮਰੇਡ ਵੇਦ ਪ੍ਰਕਾਸ਼
ਬਿਊਰੋ ਪ੍ਰਾਈਮ ਪੋਸਟ ਪੰਜਾਬ/ ਦਵਿੰਦਰ ਸਿੰਘ ਕੋਹਲੀ
ਬੁਢਲਾਡਾ, 17 ਨਵੰਬਰ 2023 : ਕੇਜਰੀਵਾਲ ਇੱਕ ਮੌਕਾ ਨਹੀ ਧੋਖਾ ਹੈ, ਪੰਜਾਬ ਅੰਦਰ ਬਦਲਾਅ ਦੇ ਨਾਮ ਹੇਠ ਸੱਤਾ ਤੇ ਆਈ ਸੂਬੇ ਦੀ ਮਾਨ ਸਰਕਾਰ ਵੱਲੋਂ ਲੋਕਾਂ ਨੂੰ ਦਿੱਤੀਆਂ ਝੂਠੀਆਂ ਗਰੰਟੀਆਂ ਤੇ ਦਾਅਵੇ ਖੋਖਲੇ ਸਿੱਧ ਹੋ ਰਹੇ ਹਨ। ਸਰਕਾਰ ਲੋਕਾਂ ਹਿੱਤਾਂ ਦਾ ਧਿਆਨ ਛੱਡ ਸਰਮਾਏ-ਦਾਰ ਪੱਖੀ ਨਿਤੀਆਂ ਲਾਗੂ ਕਰ ਰਹੀ ਹੈ ਅਤੇ ਆਪਣੇ ਆਦਰਸ਼ਾਂ ਨੂੰ ਭੁੱਲ ਚੁਕੀ ਹੈ। ਉਕਤ ਸਬਦਾਂ ਪ੍ਰਗਟਾਵਾ ਸੀ.ਪੀ.ਆਈ. ਨੈਸਨਲ ਕੌਸਲ ਮੈਂਬਰ ਅਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ ਸਬ-ਡਿਵੀਜਨ ਬੁਢਲਾਡਾ ਦੀ ਜਨਰਲ ਬਾਡੀ ਦੀ ਮੀਟਿੰਗ ਦੌਰਾਨ ਖੇਤ ਮਜਦੂਰ ਸਬਾ ਦੀ 25 ਨੰਵਬਰ ਨੂੰ ਹੋਣ ਜਾ ਰਹੀ ਫਰੀਦਕੋਟ ਰੈਲੀ ਦੀ ਤਿਆਰੀ ਸੰਬੰਧੀ ਮੀਟਿੰਗ ਵਿੱਚ ਸਾਮਿਲ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਕਾਮਰੇਡ ਆਰਸੀ ਨੇ ਕਿਹਾ ਕਿ ਧਾਰਮਿਕ,ਜਾਤੀ ਵਿੱਤਕਰੇ ਬਾਜੀ ਦਾ ਸ਼ਿਕਾਰ ਮਜਦੂਰ ਜਮਾਤ ਤੇ ਹੋ ਰਹੇ ਸਮਾਜਿਕ –ਰਾਜਨੀਤਿਕ ਅਤੇ ਆਰਥਿਕ ਹਮਲਿਆਂ ਨੂੰ ਰੋਕਣ ਲਈ ਮਜਦੂਰ ਜਮਾਤ ਦੀ ਲਾਮਬੰਦੀ ਸਮੇਂ ਦੀ ਮੁੱਖ ਲੋੜ ਹੈ,ਉਹਨਾਂ 8 ਘੰਟਿਆਂ ਤੋਂ 12 ਘੰਟੇ ਦਿਹਾੜੀ ਵਿੱਚ ਵਾਧੇ ਦੇ ਜਾਰੀ ਕੀਤੇ ਨੌਟੀਫਿਕੇਸ਼ਨ ਦੀ ਨਖੇਦੀ ਕਰਦਿਆਂ ਕਿਹਾ ਕਿ ਇਸ ਨਾਲ ਮਜਦੂਰ ਜਮਾਤ ਤੇ ਕਿਰਤੀ ਲੋਕਾਂ ਦੇ ਸੋਸਨ ਵਿੱਚ ਵਾਧਾ ਹੋਵੇਗਾ। ਜਿਸ ਵਿੱਚ ਸੰਘਰਸ ਨੂੰ ਹੋਰ ਤਿੱਖਾ ਕਰਨਾ ਹੋਵੇਗਾ। ਪੰਜਾਬ ਖੇਤ ਮਜਦੂਰ ਸਭਾ ਦੇ ਮੀਤ ਪ੍ਰਧਾਨ ਕਾਮਰੇਡ ਕ੍ਰਿਸ਼ਨ ਚੌਹਾਨ, ਜਥੇਬੰਦੀ ਦੇ ਜਿਲ੍ਹਾ ਜਨਰਲ ਸਕੱਤਰ ਸੀਤਾ ਰਾਮ ਗੋਬਿੰਦਪੁਰਾ ਨੇ 25 ਨਵੰਬਰ ਦੀ ਰੈਲੀ ਸਫਲਤਾ ਲਈ ਹਰ ਪੱਖ ਤੋਂ ਸਹਿਯੋਗ ਦੀ ਅਪੀਲ ਕੀਤੀ।ਸੀ.ਪੀ.ਆਈ. ਸਬ-ਡਿਵੀਜਨ ਬੁਢਲਾਡਾ ਦੇ ਸਕੱਤਰ ਕਾਮਰੇਡ ਵੇਦ ਪ੍ਰਕਾਸ਼ ਬੁਢਲਾਡਾ ਨੇ ਵਿਸ਼ਵਾਸ ਦਵਾਇਆ ਕਿ ਸਬ- ਡਿਵੀਜਨ ਵਿੱਚੋ 400 ਸਾਥੀਆਂ ਦਾ ਜੱਥਾ ਰੈਲੀ ਵਿੱਚ ਸਾਮਿਲ ਹੋਵੇਗਾ। ਜਿਸ ਦੀ ਤਿਆਰੀ ਸੰਬੰਧੀ ਪਬਲਿਕ ਮੀਟਿੰਗਾਂ ਦਾ ਸਿਲਸਿਲਾ ਜਾਰੀ ਹੈ।
ਮੀਟਿੰਗ ਮੌਕੇ ਹੋਰਨਾਂ ਤੋਂ ਇਲਾਵਾ ਮਲਕੀਤ ਸਿੰਘ ਮੰਦਰਾਂ,ਸਾਬਕਾ ਸਰਪੰਚ ਹਰਕੇਸ਼ ਸਿੰਘ ਮੰਡੇਰ,ਗੁਰਦਾਸ ਸਿੰਘ ਟਾਹਲੀਆਂ,ਮਨਜੀਤ ਕੌਰ ਗਾਮੀਵਾਲਾ,ਮਲਕੀਤ ਸਿੰਘ ਬਖਸੀਵਾਲਾ, ਸੁਖਦੇਵ ਸਿੰਘ ਬੌੜਾਵਾਲ, ਹਰਮੀਤ ਸਿੰਘ,ਚੀਮਨ ਲਾਲ ਕਾਕਾ, ਬੰਬੂ ਸਿੰਘ, ਹਰਦਿਆਲ ਸਿੰਘ, ਕਾਮਰੇਡ ਰਾਏਕੇ,ਝੰਡਾ ਸਿੰਘ, ਕੁਲਦੀਪ ਸਿੰਘ ਸਤੀਕੇ,ਦਰਸ਼ਨ ਸਿੰਘ ਗੁਰਨੇ ਖੁਰਦ, ਪਵਨ ਕੁਮਾਰ ਤੇ ਗਰੀਬਾਂ ਸਿੰਘ ਨੇ ਵੀ ਸੰਬੋਧਨ ਕੀਤਾ।

