ਸੰਜੀਵ ਜਿੰਦਲ ( Prime Post Punjab)
ਮਾਨਸਾ, 9 ਨਵੰਬਰ 2023 : ਦੀਵਾਲੀ ਦੇ ਤਿੳੇਹਾਰ ਨੂੰ ਪਟਾਕੇ ਚਲਾ ਕੇ ਖੁਸੀ ਮਨਾਉਣ ਦੀ ਥਾਂ ਪ੍ਰਦੂਸਣ ਨੂੰ ਘਟਾਉਣ ਅਤੇ ਪ੍ਰਦੂਸਣ ਰਹਿਤ ਰੌਸ਼ਨੀਆਂ ਦਾ ਤਿਉਹਾਰ ਮਨਾਉਣ ਦੇ ਮਕਸਦ ਨਾਲ ਨਗਰ ਕੌਸਲ ਮਾਨਸਾ ਦੇ ਪ੍ਰਧਾਨ ਵਿਜੈ ਸਿੰਗਲਾ ਅਤੇ ਵਾਈਸ ਆਫ ਮਾਨਸਾ ਜਿਲ੍ਹਾ ਮਾਨਸਾ ਦੇ ਪ੍ਰਧਾਨ ਡਾ: ਜਨਕ ਰਾਜ ਮਾਨਸਾ ਦੀ ਟੀਮ, ਸਮੇਤ ਸੀਨੀਅਰ ਪੁਲਿਸ ਕਪਤਾਨ ਡਾ: ਨਾਨਕ ਸਿੰਘ ਆਈ.ਪੀ.ਐਸ ਨੂੰ ਪੌਦੇ ਸੌਂਪ ਕੇ ਦੀਵਾਲੀ ਦੇ ਤਿਉਹਾਰ ਦੀਆਂ ਮੁਬਾਰਕਬਾਦ ਦਿੱਤੀਆਂ ।
ਸੀਨੀਅਰ ਪੁਲਿਸ ਕਪਤਾਨ ਡਾ. ਨਾਨਕ ਸਿੰਘ ਨੇ ਕਿਹਾ ਕਿ ਨਗਰ ਕੌਸਲ ਮਾਨਸਾ ਅਤੇ ਵਾਈਸ ਆਫ ਮਾਨਸਾ ਸੰਸਥਾਂ ਵੱਲੋਂ ਗਰੀਨ ਦੀਵਾਲੀ ਮਨਾਉਣ ਦਾ ਸੁਨੇਹਾ ਦਿੱਤਾ ਹੈ ਜੋ ਕਿ ਸ਼ਲਾਘਾਯੋਗ ਕਦਮ ਹੈ ਉਹਨਾਂ ਕਿਹਾ ਕਿ ਪੌਦੇ ਸਾਡੇ ਲਈ ਹਮੇਸਾ ਹੀ ਖੁਸੀਆਂ ਹਰਿਆਲੀ ਅਤੇ ਵਾਤਾਵਰਨ ਨੂੰ ਗੰਦਲਾ ਹੋਣ ਤੋਂ ਬਚਾਉਦੇ ਹਨ ਪਰ ਅਸੀ ਇਸ ਵੱਲ ਧਿਆਨ ਨਹੀ ਦੇ ਰਹੇ ਅਤੇ ਨਾ ਹੀ ਸਾਡੇ ਅੰਦਰ ਇਸ ਤਰ੍ਹਾ ਦੀ ਜਾਗਰਤਾ ਹੈ।ਉਨਾ ਕਿਹਾ ਕਿ ਹਰੀ ਦੀਵਾਲੀ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਚੰਗਾ ਸੁਨੇਹਾ ਅਤੇ ਸਾਡੇ ਤੰਦਰੁਸਤ ਰਹਿਣ ਦਾ ਸੰਦੇਸ ਹੈ ।ਕਿਉ ਕਿ ਸਾਡਾ ਵਾਤਾਵਰਨ ਲਗਾਤਾਰ ਦੂਸਿਤ ਹੋ ਰਿਹਾ ਹੈ ਦੂਸਿਤ ਵਾਤਾਵਰਨ ਅੰਦਰ ਬਿਮਾਰੀਆਂ,ਸੜਕੀ ਘਟਨਾਵਾਂ ਲਗਾਤਾਰ ਵਧ ਰਹੀਆਂ ਹਨ ,ਜਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਹਰ ਵਿਅਕਤੀ ਨੂੰ ਦੀਵਾਲੀ ਦੇ ਤਿਉਹਾਰ ਮੌਕੇ ਆਪਣੇ ਘਰਾਂ, ਬਗੀਚੀਆਂ, ਸਾਝੀਆਂ ਥਾਵਾਂ ਤੇ ਫਲਦਾਰ,ਫੁੱਲਦਾਰ ਅਤੇ ਛਾਂ ਵਾਲੇ ਪੌਦੇ ਲਗਾ ਕਰ ਸੰਕਲਪ ਕਰਨਾ ਚਾਹੀਦਾ ਹੈ ਕਿ ਉਹ ਵਾਤਾਵਰਨ ਨੂੰ ਦੂਸਿਤ ਹੋਣ ਤੋਂ ਬਚਾਉਣ ਲਈ ਯੋਗਦਾਨ ਪਾਉਣਗੇ।

ਉਹਨਾਂ ਕਿਹਾ ਕਿ ਬਹੁਤ ਸਾਰੇ ਪੱਛਮੀ ਦੇਸਾਂ ਵਿੱਚ ਵਾਤਾਵਨ ਨੂੰ ਬਚਾਉਣ ਲਈ ਪੌਦੇ ਲਗਾ ਕਰ ਵਾਤਾਵਰਨ ਨੂੰ ਪ੍ਰਦੂਸਿਤ ਹੋਣ ਤੋਂ ਰੋਕਿਆਂ ਜਾ ਰਿਹਾ ਹੈ।ਜੋ ਕਿ ਇੱਕ ਤੰਦਰੁਸਤੀ ਦਾ ਖਜਾਨਾ ਹਨ।ਉਹਨਾਂ ਕਿਹਾ ਹਰ ਵਿਅਕਤੀ ਵੱਧ ਤੋ ਵੱਧ ਪੌਦੇ ਤਿਉਹਾਰਾ,ਜਨਮ ਦਿਨ,ਖੁਸੀਆਂ ਮੌਕੇ ਪੌਦੇ ਲਗਾ ਕਰ ਉਸਨੂੰ ਸੋਸਲ ਮੀਡੀਆ ਰਾਹੀ ਸੇਅਰ ਕਰਕੇ ਲੋਕਾਂ ਨੂੰ ਵਾਤਾਵਰਨ ਪ੍ਰਤੀ ਜਾਗਰਤਾ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜੀਆਂ ਲਈ ਇੱਕ ਚੰਗਾ ਸੰਦੇਸ ਹੈ।ਇਸ ਮੌਕੇ ਐਸ.ਪੀ(ਡੀ) ਬਾਲ ਕ੍ਰਿਸਨ, ਐਸ.ਪੀ (ਐੱਚ) ਜਸਕੀਰਤ ਸਿੰਘ,ਨਗਰ ਕੌਸਲ ਦੇ ਪ੍ਰਧਾਨ ਵਿਜੈ ਸਿੰਗਲਾ, ਨਗਰ ਕੌਸਲ ਦੇ ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ,ਵਾਈਸ ਆਫ ਜਿਲ੍ਹਾ ਮਾਨਸਾ ਦੇ ਪ੍ਰਧਾਨ ਡਾ: ਜਨਕ ਰਾਜ,ਸੀਨੀਅਰ ਵਾਈਸ ਪ੍ਰਧਾਨ ਸੁਨੀਲ ਕੁਮਾਰ ਨੀਨੂ, ਕੌਸਲਰ ਕੁਲਵਿੰਦਰ ਕੌਰ ਮਹਿਤਾ, ਕੌਸਲਰ ਹੰਸਾ ਸਿੰਘ,ਕੌਸਲਰ ਅਜੀਤ ਸਿੰਘ,ਬਿੱਕਰ ਸਿੰਘ ਮਘਾਣੀਆਂ, ਡਾ: ਲਖਵਿੰਦਰ ਸਿੰਘ ਮੂਸਾ,ਡਾ: ਹਰਿੰਦਰ ਸਿੰਘ ਮਾਨਸਾਹੀਆ,ਡਾ: ਜਗਸੀਰ ਸਿੰਘ ਬਿਰਲਾ,ਨਰੇਸ ਕੁਮਾਰ ਬਿਰਲਾ, ਵਿਸਵ ਬਰਾੜ,ਦਰਸਨ ਪਾਲ ਇਕਬਾਲ ਸਿੰਘ ਥਾਣੇਦਾਰ ਗੁਰਤੇਜ ਸਿੰਘ,ਥਾਣੇਦਾਰ ਗੁਰਮੀਤ ਸਿੰਘ ਆਦਿ ਹਾਜਰ ਸਨ।

