ਸੰਜੀਵ ਜਿੰਦਲ ( Prime Post Punjab)
ਮਾਨਸਾ 7 ਨਵੰਬਰ 2023 : ਸਥਾਨਕ ਐਸ ਡੀ ਕੇ ਐਲ ਡੀ ਏ ਵੀ ਪਬਲਿਕ ਸਕੂਲ ਮਾਨਸਾ ਵਿਖੇ ”ਇੰਟਰ ਹਾਊਸ ਪਾਵਰ ਪੁਆਇੰਟ ਪਰੈਜੈਨਟੇਸ਼ਨ ਮੁਕਾਬਲੇ ਕਰਵਾਏ ਗਏ।
ਇਸ ਮੁਕਾਬਲੇ ਵਿਚ ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਨੇ ਦੋ ਵਿਸ਼ਿਆਂ ‘ਈਮੋਜੀ ਭਾਸ਼ਾ ਦਾ ਅਤਿ ਪ੍ਰਯੋਗ ਉਚਿਤ ਜਾਂ ਅਨੁਚਿਤ ਅਤੇ ਪਲਾਸਟਿਕ ਦੇ ਪ੍ਰਭਾਵ ਅਤੇ ਸੰਭਾਵਿਤ ਵਿਕਲਪ’ ਤੇ ਆਪਣੇ ਵਿਚਾਰ ਪ੍ਰਗਟ ਕੀਤੇ।
ਇਸ ਮੌਕੇ ਹਰ ਵਿਸ਼ੇ ਦਾ ਔਖਾ ਅਨਵੇਸ਼ਣ ਕੀਤਾ ਅਤੇ ਹਲ ਕੱਢਿਆ ਗਿਆ ਕਿ ਈਮੋਜੀ ਭਾਵੇਂ ਇੱਕ ਪ੍ਰਸਿੱਧ ਭਾਸ਼ਾ ਬਣਦੀ ਜਾ ਰਹੀ ਹੈ ਫਿਰ ਵੀ ਸਾਨੂੰ ਸਮਝਦਾਰੀ ਅਤੇ ਪਰਿਸਥਿਤੀ ਦੇ ਅਨੁਸਾਰ ਇਸਦਾ ਪ੍ਰਯੋਗ ਕਰਨਾ ਚਾਹੀਦਾ ਹੈ। ਪਲਾਸਟਿਕ ਦਾ ਪ੍ਰਯੋਗ ਘੱਟ ਕਰਕੇ ਉਸ ਦੇ ਸੰਭਾਵਿਤ ਵਿਕਲਪਾਂ ਜਿਵੇਂ ਕਪੜੇ ਦੇ ਥੈਲੇ, ਨਾਰਿਅਲ ਅਤੇ ਬਾਂਸ ਆਦਿ ਦਾ ਪ੍ਰਯੋਗ ਕਰਕੇ ਵਾਤਾਵਰਣ ਨੂੰ ਪ੍ਰਦੂਸ਼ਣ ਤੋਂ ਬਚਾਉਣਾ ਚਾਹੀਦਾ ਹੈ।
ਇਸ ਮੁਕਾਬਲੇ ਵਿੱਚ ਅਥਰਵਵੇਦ ਹਾਊਸ ਜੇਤੂ ਰਿਹਾ, ਜਿਸ ਵਿਚ ਰੋਹਨ ਜਮਾਤ ਨੌਵੀਂ ਅਤੇ ਜਸ਼ਨਦੀਪ ਕੌਰ ਜਮਾਤ ਦਸਵੀਂ ਨੇ ਫੈਸਲੇ ਦੇ ਮਾਪਦੰਡਾਂ ਅਨੁਸਾਰ ਵੱਧ ਅੰਕ ਪ੍ਰਾਪਤ ਕੀਤੇ। ਸਕੂਲ ਪ੍ਰਿੰਸੀਪਲ ਵਿਨੋਦ ਰਾਣਾ ਨੇ ਜਿੱਤਣ ਵਾਲੇ ਹਾਊਸ ਨੂੰ ਵਧਾਈ ਦਿੱਤੀ।

