ਦਵਿੰਦਰ ਸਿੰਘ ਕੋਹਲੀ
ਬੁਢਲਾਡਾ, 4 ਨਵੰਬਰ 2023 : ਬੀਤੀ 2 ਨਵੰਬਰ 2023 ਨੂੰ ਡੈਮੋਕਰੇਟਿਕ ਈ.ਟੀ.ਟੀ.ਟੈੱਟ ਪਾਸ ਯੂਨੀਅਨ ਦੀ ਮੀਟਿੰਗ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨਾਲ ਪੰਜਾਬ ਭਵਨ ਚੰਡੀਗੜ੍ਹ ਵਿਖੇ ਹੋਈ।
ਮੀਟਿੰਗ ਦਾ ਏਜੰਡਾ ਵਿਭਾਗ ਵਿੱਚ ਪਈਆਂ ਈ.ਟੀ.ਟੀ.ਦੀਆਂ ਖ਼ਾਲੀ ਪਈਆਂ ਅਸਾਮੀਆਂ ਨੂੰ ਤੁਰੰਤ ਭਰਨ ਅਤੇ ਓਹਨਾ ਦਾ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਹਰ ਸਾਲ ਜਿਸ ਤਰਾਂ ਪੰਜਾਬ ਪੁਲਿਸ ਦੀ ਭਰਤੀ ਲਈ ਕਲੰਡਰ ਜਾਰੀ ਕੀਤਾ ਗਿਆ ਹੈ ਉਸੇ ਤਰਾਂ ਹੀ ਸਿਖਿਆ ਵਿਭਾਗ ਵਿੱਚ ਵੀ ਈ.ਟੀ.ਟੀ. ਦੀਆਂ ਅਸਾਮੀਆਂ ਦਾ ਵੀ ਕਲੰਡਰ ਜਲਦ ਤੋਂ ਜਲਦ ਜਾਰੀ ਲਈ ਮੰਗ ਪੱਤਰ ਦਿੱਤਾ ਗਿਆ। ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਯੂਨੀਅਨ ਦੀਆਂ ਮੰਗਾਂ ਨੂੰ ਬਿਲਕੁਲ ਜਾਇਜ ਠਹਰਾਇਆ ਅਤੇ ਓਹਨਾਂ ਵਿਸ਼ਵਾਸ ਦਵਾਇਆ ਕਿ ਜ਼ਲਦ ਹੀ ਖ਼ਾਲੀ ਪਈਆਂ ਅਸਾਮੀਆਂ ਨੂੰ ਭਰਿਆ ਜਾਵੇਗਾ।
ਯੂਨੀਅਨ ਦੇ ਸੁਬਾ ਪ੍ਰਧਾਨ ਨਿਖਿਲ ਨੇ ਦੱਸਿਆ ਜੇ ਪੰਜਾਬ ਸਰਕਾਰ ਯੂਨੀਅਨ ਦੀਆਂ ਮੰਗਾਂ ਦਾ ਹੱਲ ਨਹੀਂ ਕਰਦੀ ਤਾਂ ਯੂਨੀਅਨ ਵੱਲੋਂ ਤਿੱਖਾ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਇਸ ਲਈ ਯੂਨੀਅਨ ਦਾ ਵੱਧ ਤੋਂ ਵੱਧ ਸਾਥ ਦਿਓ ਤਾਂ ਜੋ ਯੂਨੀਅਨ ਮਜ਼ਬੂਤੀ ਨਾਲ ਆਪਣਾ ਹੱਕ ਲੈ ਸਕੇ।

