ਸੂਬਾ ਸਰਕਾਰ ਖੇਤੀਬਾੜੀ ਨੂੰ ਉੱਦਮਸ਼ੀਲ ਬਣਾਉਣ ਲਈ ਵਿਸੇਸ਼ ਕਦਮ ਚੁੱਕੇ : ਬਲਦੇਵ ਨਿਹਾਲੜ੍ਹ
ਸੰਜੀਵ ਜਿੰਦਲ ( Prime Post Punjab)
ਮਾਨਸਾ, 9 ਅਕਤੂਬਰ 2023 : ਕਾਰਪੋਰੇਟ ਨਿਜਾਮ ਦੇ ਸੌੜੇ ਮਨਸੂਬਿਆ ਕਰਕੇ ਦੇਸ਼ ਦੀ ਆਰਥਿਕਤਾ ਲੀਹੋ ਲੱਥ ਚੁੱਕੀ ਹੈ ਅਤੇ ਦੇਸ਼ ਦੀ ਨੌਜਵਾਨ ਕੋਈ ਗੱਲ ਪੀੜੀ ਬੇਰੁਜਗਾਰੀ ਦੇ ਚਲਦਿਆ ਨਿਰਾਸ਼ਾ ਦੇ ਦੌਰ ਵਿੱਚੋ ਗੁਜਰ ਰਹੀ ਹੈ,ਕਿਉਂਕਿ ਨਾ-ਬਰਾਬਰੀ ਦੇ ਵਧ ਰਹੇ ਪਾੜੇ ਕਾਰਨ ਨਸ਼ੇ ਤੇ ਖੁਦਕੁਸ਼ੀਆ ਦਾ ਰੁਝਾਨ ਹੋ ਨਿਬੜਦਾ ਜਾ ਰਿਹਾ ਹੈ l ਜਿਸ ਕਰਕੇ ਕੇਂਦਰ ਦੀ ਮੋਦੀ ਸਰਕਾਰ ਦੀ ਦੇਸ਼ ਪ੍ਰਤੀ ਬਦਨੀਤੀ ਅਤੇ ਕਾਰਪੋਰੇਟ ਪੱਖੀ ਨੀਤੀ ਜੱਗ ਜਾਹਰ ਹੋ ਰਹੀ ਹੈ।
ਉਕਤ ਸ਼ਬਦਾਂ ਦਾ ਪ੍ਰਗਟਾਵਾ ਸੀ ਪੀ ਆਈ ਨੈਸ਼ਨਲ ਕੌਸ਼ਲ ਮੈਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕੁੱਲ ਹਿੰਦ ਕਿਸਾਨ ਸਭਾ ਦੇ ਜਿਲ੍ਹਾ ਕਾਨਫਰੰਸ਼ ਮੌਕੇ ਜੁੜੇ ਡੈਲੀਗੇਟ ਸਾਥੀਆਂ ਨੂੰ ਸੰਬੋਧਨ ਕਰਦਿਆ ਕੀਤਾ। ਕਮਿਉਨਿਸਟ ਆਗੂ ਨੇ ਕਿਹਾ ਕਿ ਦੇਸ਼ ਨੂੰ ਆਰਥਿਕ ਤੌਰ ਤੇ ਮਜਬੂਤ ਕਰਨ ਲਈ ਬਣ ਰਹੇ ਲੋਕ ਵਿਰੋਧੀ ਕਾਲੇ ਕਾਨੂੰਨਾ ਖਿਲਾਫ ਜਥੇਬੰਦਕ ਤਾਕਤ ਨੂੰ ਮਜਬੂਤ ਕਰਨ ਚਾਹੀਦਾ ਹੈ,ਕਿਉਂਕਿ ਮੋਦੀ ਸਰਕਾਰ ਲੋਕਾਂ ਧਿਆਨ ਭੜਕਾਉਣ ਲਈ ਤਰਾਂ ਤਰਾਂ ਦੇ ਹੱਥ ਕੰਡੇ ਅਪਣਾ ਕੇ ਦੇਸ਼ ਦੇ ਵੱਖ ਵੱਖ ਹਿੱਸਿਆ ਵਿੱਚ ਫਿਰਕੂਵਾਦੀ ਦੇ ਪਸਾਰ ਤਹਿਤ ਫਿਰਕਾਪ੍ਰਸਤੀ ਦਾ ਫੈਲਾਅ ਜਾਰੀ ਹੈ। ਘੱਟ ਗਿਣਤੀਆਂ,ਦਲਿੱਤਾਂ,ਬੁੱਧੀਜੀਵੀਆਂ,ਪੱਤਰਕਾਰਾ,ਤੇ ਇਨਸ਼ਾਫ ਪਸ਼ੰਦ ਆਗੂਆਂ ਨੂੰ ਉਲਝਾਉਣ ਲਈ ਸਾਮਰਾਜੀ ਹਿਟਲਰਸਾਹੀ ਦਸਤੂਰ ਬਣਾਇਆ ਜਾ ਰਿਹਾ ਹੈ।
ਕਾਨਫਰੰਸ਼ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਸਕੱਤਰ ਬਲਦੇਵ ਸਿੰਘ ਨਿਹਾਲਗੜ੍ਹ ਨੇ ਕਿਹਾ ਕਿ ਸੂਬਾ ਸਰਕਾਰ ਖੇਤੀ ਬਾੜੀ ਨੂੰ ਉੱਦਮਸ਼ੀਲ ਬਣਾਉਣ ਲਈ ਵਿਸ਼ੇਸ ਯਤਨ ਜੁਟਾਵੇ ਕਿਉਂਕਿ ਸਰਕਾਰਾ ਦੀਆਂ ਗਲਤ ਨੀਤੀਆਂ,ਗੈਰਕੁਦਰਤੀ ਮੋਸਮੀ ਆਫਤਾ ਕਰਕੇ ਫਸਲਾ ਤਬਾਹੀ ਦੇ ਕੰਡੇ ਪੁੱਜੀਆਂ ਹਨ। ਹੜ੍ਹਾ ਦੀ ਮਾਰ ਕਰਕੇ ਪੀੜਤਾਂ ਦਾ ਜਾਨੀ ਮਾਲੀ ਤੇ ਫਸ਼ਲੀ,ਪਸ਼ੂਆਂ ,ਘਰਾਂ ਦੇ ਵੱਡੀ ਪੱਧਰ ਹੋਏ ਨੁਕਸਾਨ ਪ੍ਰਭਾਈ ਤੇ ਮੁਆਵਜੇ ਫੌਰੀ ਦਿਤੇ ਜਾਣ।ਇਸ ਸਮੇਂ ਉਹਨਾ ਸ਼ਫਲ ਕਾਨਫਰੰਸ਼ ਦੀ ਮੁਬਾਰਕਬਾਦ ਦਿੰਦਿਆ ਜਥੇਬੰਦੀ ਦੇ ਪ੍ਰੋਗਰਾਮ ਨੂੰ ਜੜ ਪੱਧਰ ਤੱਕ ਪਚਾਉਣ ਦੀ ਅਪੀਲ ਕੀਤੀ।ਸੂਬਾ ਮੀਤ ਪ੍ਰਧਾਨ ਕੁਲਵੰਤ ਸਿੰਘ ਮੌਲਵੀਵਾਲਾ ਨੇ ਸਫਲ ਕਾਨਫਰੰਸ਼ ਮੌਕੇ ਮੁਬਾਰਕਬਾਦ ਦਿੱਤੀ।
ਕਾਨਫਰੰਸ ਦੌਰਾਨ ਜਗਰਾਜ ਹੀਰਕੇ,ਦਲਜੀਤ ਮਾਨਸਾਹੀਆ ਅਤੇ ਹਰਮੀਤ ਬੋੜਾਵਾਲ ਦੇ ਪ੍ਰਧਾਨਗੀ ਮੰਡਲ ਹੇਠ ਹੋਈ।ਕਿਸਾਨ ਅੰਦੋਲਨ ਦੇ ਸਹੀਦਾਂ,ਸਵਾਮੀ ਨਾਥਨ,ਤੇ ਵਿਛੜੇ ਸਾਥੀਆਂ ਨੂੰ ਸਰਧਾਂਜਲੀ ਭੇਂਟ ਕੀਤੀ। ਸਕੱਤਰ ਵੱਲੋ ਰਿਪੋਰਟ ਪੇਸ ਕੀਤੀ ਅਤੇ ਹਾਜਰ ਡੈਲੀਗੇਟ ਸਾਥੀਆਂ ਵੱਲੋ ਬਹਿਸ਼ ਦੌਰਾਨ ਸਰਬ ਸੰਮਤੀ ਨਾਲ ਪਾਸ ਕੀਤੀ ਗਈ।ਉਪਰੰਤ 25 ਮੈਬਰੀ ਜਿਲ੍ਹਾ ਕਮੇਟੀ ਦਾ ਪੈਨਲ ਪਾਸ ਕੀਤਾ ਗਿਆ ਜਿਸ ਵਿੱਚ ਜਗਰਾਜ ਹੀਰਕੇ,ਦਲਜੀਤ ਮਾਨਸਾਹੀਆ ਸਰਪ੍ਰਸਤ,ਰੂਪ ਸਿੰਘ ਢਿਲੋ ਪ੍ਰਧਾਨ,ਮਲਕੀਤ ਮੰਦਰਾਂ ਜਨਰਲ ਸਕੱਤਰ,ਹਰਮੀਤ ਬੋੜਾਵਾਲ,ਬਲਦੇਵ ਬਾਜੇਵਾਲਾ,ਜਗਸੀਰ ਝੁਨੀਰ ਮੀਤ ਪ੍ਰਧਾਨ,ਸੁਖਰਾਜ ਜੋਗਾ,ਭੁਪਿੰਦਰ ਗੁਰਨੇ,ਮਲਕੀਤ ਬਖਸ਼ੀਵਾਲਾ ਸਕੱਤਰ,ਗੁਰਦਾਸ ਸਿੰਘ ਟਾਹਲੀਆਂ ਕੈਸੀਅਰ, ਐਡਵੋਕੇਟ ਕੁਲਵਿੰਦਰ ਉੱਡਤ ਪ੍ਰੈਸ਼ ਸਕੱਤਰ,ਬਲਵਿੰਦਰ ਕੋਟਧਰਮੂ, ਕਰਨੈਲ ਭੀਖੀ,ਸਾਧੂ ਰਾਮਾਨੰਦੀ,ਗੁਰਦਿਆਲ ਦਲੇਲ ਸਿੰਘ ਵਾਲਾ,ਮੱਖਣ ਰੰਘੜਿਆਲ,ਭਗਵਾਨ ਕਾਹਨਗੜ੍ਹ,ਹਰੀ ਸਿੰਘ ਅੱਕਾਂਵਾਲੀ, ਡਾ,ਸਤਪਾਲ ਬੱਗਾ ਐਮ ਸੀ,ਪਤਲਾ ਦਲੇਲ ਵਾਲਾ,ਆਦਿ ਵਰਕਿੰਗ ਕਮੇਟੀ ਮੈਂਬਰ ਚੁਣੇ ਗਏ।ਸਮਾਗਮ ਦੌਰਾਨ ਕਿਸਾਨ ਵਿੱਚ ਵਿਸ਼ੇਸ ਯੋਗਦਾਨ ਪਾਉਣ ਬਰਾਂਚਾ ਤੇ ਸਖਸੀਅਤਾਂ ਦਾ ਸਨਮਾਨ ਕੀਤਾ ਗਿਆ।ਇਸ ਮੋਕੇ ਜਿਲ੍ਹਾ ਸਕੱਤਰ ਕ੍ਰਿਸ਼ਨ ਚੋਹਾਨ,ਨਿਹਾਲ ਸਿੰਘ ਮਾਨਸਾ,ਹਰਪਾਲ ਬੱਪੀਆਣਾ ਆਦਿ ਆਗੂਆਂ ਨੇ ਸੰਬੋਧਨ ਕੀਤਾ।

