Visitor : Visitor

ਬਰਮਾਂ ਤੋਂ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਲਈ ਨਿਸ਼ਾਨਦੇਹੀ ਦਾ ਸ਼ਡਿਊਲ   ਤਿਆਰ ਕੀਤਾ ਜਾਵੇ :  SDM 

ਬਰਮਾਂ ਤੋਂ ਨਾਜਾਇਜ਼ ਕਬਜ਼ੇ ਨਾ ਛੱਡਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ-ਪੂਨਮ ਸਿੰਘ ਸੰਜੀਵ ਜਿੰਦਲ ( Prime Post Punjab ) ਸਰਦੂਲਗੜ੍ਹ/ਮਾਨਸਾ, 19 ਮਈ 2023 :ਸਬ ਡਵੀਜਨ ਸਰਦੂਲਗੜ੍ਹ ਦੇ ਅਧੀਨ ਆਉਂਦੇ ਪਿੰਡਾਂ ਦੀਆਂ ਲਿੰਕ ਸੜ੍ਹਕਾਂ ਦੇ ਬਰਮਾਂ ’ਤੇ ਕੀਤੇ ਗਏ ਨਜ਼ਾਇਜ ਕਬਜਿਆਂ ਨੂੰ ਹਟਾਉਣ ਲਈ ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ ਨੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਦਫ਼ਤਰ ਉਪ…

ਬਰਮਾਂ ਤੋਂ ਨਾਜਾਇਜ਼ ਕਬਜ਼ੇ ਨਾ ਛੱਡਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ-ਪੂਨਮ ਸਿੰਘ

ਸੰਜੀਵ ਜਿੰਦਲ ( Prime Post Punjab )

ਸਰਦੂਲਗੜ੍ਹ/ਮਾਨਸਾ, 19 ਮਈ 2023 :ਸਬ ਡਵੀਜਨ ਸਰਦੂਲਗੜ੍ਹ ਦੇ ਅਧੀਨ ਆਉਂਦੇ ਪਿੰਡਾਂ ਦੀਆਂ ਲਿੰਕ ਸੜ੍ਹਕਾਂ ਦੇ ਬਰਮਾਂ ’ਤੇ ਕੀਤੇ ਗਏ ਨਜ਼ਾਇਜ ਕਬਜਿਆਂ ਨੂੰ ਹਟਾਉਣ ਲਈ ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ ਨੇ ਵੱਖ ਵੱਖ ਵਿਭਾਗੀ ਅਧਿਕਾਰੀਆਂ ਨਾਲ ਦਫ਼ਤਰ ਉਪ ਮੰਡਲ ਮੈਜਿਸਟਰੇਟ, ਸਰਦੂਲਗੜ੍ਹ ਵਿਖੇ ਮੀਟਿੰਗ ਕੀਤੀ।

ਐਸਡੀਐਮ ਪੂਨਮ ਸਿੰਘ ਨੇ ਐਸ.ਡੀ.ਓ. ਮੰਡੀ ਬੋਰਡ ਅਤੇ ਤਹਿਸੀਲਦਾਰ ਸਰਦੂਲਗੜ ਨੂੰ ਹਦਾਇਤ ਕੀਤੀ ਕਿ ਬਰਮਾਂ ’ਤੇ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਖ਼ਤਮ ਕਰਨ ਲਈ ਨਿਸ਼ਾਨਦੇਹੀ ਲਈ ਸ਼ਡਿਊਲ ਤਿਆਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਲਿੰਕ ਸੜ੍ਹਕਾਂ ’ਤੇ ਬਰਮਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ ਕਾਰਨ ਆਵਾਜਾਈ ਵੇਲੇ ਲੋਕਾਂ ਨੂੰ ਕਾਫੀ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ।

ਉਨ੍ਹਾਂ ਬੀ.ਡੀ.ਪੀ.ਓ. ਸਰਦੂਲਗੜ ਅਤੇ ਝੁਨੀਰ ਨੂੰ ਇਕ ਹਫ਼ਤੇ ਦੇ ਅੰਦਰ ਨਾਜਾਇਜ਼ ਕਬਜ਼ੇ ਛੱਡ ਕੇ ਮਿੱਟੀ ਪਾਉਣ ਸਬੰਧੀ ਪਿੰਡਾਂ ਵਿਚ ਮੁਨਾਦੀ ਕਰਾਉਣ ਦੇ ਹੁਕਮ ਦਿੱਤੇ।ਉਨ੍ਹਾਂ ਕਿਹਾ ਕਿ ਬਰਮਾਂ ਤੋਂ ਨਾਜਾਇਜ਼ ਕਬਜ਼ੇ ਨਾ ਛੱਡਣ ਵਾਲਿਆਂ ਦੇ ਖਿਲਾਫ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Leave a Reply

Your email address will not be published. Required fields are marked *

Visitor : Visitor