Visitor : Visitor

ਨਰਮੇ ਦਾ ਬੀਜ 33 ਫੀਸਦੀ ਸਬਸਿਡੀ ’ਤੇ ਪ੍ਰਾਪਤ ਕਰਨ ਦੀ ਆਖਰੀ ਮਿਤੀ ’ਚ 31 ਮਈ ਤੱਕ ਵਾਧਾ

ਨਰਮੇ ਦੇ ਬੀਜ ’ਤੇ ਸਬਸਿਡੀ ਲੈਣ ਲਈ ਕਿਸਾਨ   https://agrimachinerypb.com/  ਪੋਰਟਲ’ਤੇ ਕਰ ਸਕਦੇ ਹਨ ਅਪਲਾਈ ਸੰਜੀਵ ਜਿੰਦਲ  ਮਾਨਸਾ, 18 ਮਈ 2023 :ਮੁੱਖ ਖੇਤੀਬਾੜੀ ਅਫਸਰ ਡਾ. ਸਤਪਾਲ ਸਿੰਘ ਨੇ ਦੱਸਿਆ ਕਿ ਸਾਉਣੀ 2023 ਦੌਰਾਨ ਨਰਮੇ ਦੀ ਫਸਲ ਦੀ ਬਿਜਾਈ ਵੱਲ ਕਿਸਾਨਾਂ ਨੂੰ ਪੇ੍ਰਰਿਤ ਕਰਨ ਲਈ ਨਰਮੇ ਦਾ ਬੀਜ 33 ਫੀਸਦੀ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ।…

ਨਰਮੇ ਦੇ ਬੀਜ ’ਤੇ ਸਬਸਿਡੀ ਲੈਣ ਲਈ ਕਿਸਾਨ   https://agrimachinerypb.com/  ਪੋਰਟਲ’ਤੇ ਕਰ ਸਕਦੇ ਹਨ ਅਪਲਾਈ

ਸੰਜੀਵ ਜਿੰਦਲ 

ਮਾਨਸਾ, 18 ਮਈ 2023 :ਮੁੱਖ ਖੇਤੀਬਾੜੀ ਅਫਸਰ ਡਾ. ਸਤਪਾਲ ਸਿੰਘ ਨੇ ਦੱਸਿਆ ਕਿ ਸਾਉਣੀ 2023 ਦੌਰਾਨ ਨਰਮੇ ਦੀ ਫਸਲ ਦੀ ਬਿਜਾਈ ਵੱਲ ਕਿਸਾਨਾਂ ਨੂੰ ਪੇ੍ਰਰਿਤ ਕਰਨ ਲਈ ਨਰਮੇ ਦਾ ਬੀਜ 33 ਫੀਸਦੀ ਸਬਸਿਡੀ ’ਤੇ ਮੁਹੱਈਆ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਕਿਸਾਨਾਂ ਵੱਲੋਂ ਪੋਰਟਲ ’ਤੇ ਅਪਲਾਈ ਕਰਨ ਦੀ ਆਖਰੀ ਮਿਤੀ ਪਹਿਲਾਂ 15 ਮਈ 2023 ਨਿਰਧਾਰਤ ਕੀਤੀ ਗਈ ਸੀ।

ਮੁੱਖ ਖੇਤੀਬਾੜੀ ਅਫ਼ਸਰ ਨੇ ਦੱਸਿਆ ਕਿ ਹੁਣ ਇਹ ਮਿਆਦ ਵਧਾ ਕੇ 31 ਮਈ 2023 ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਵਿੱਢੀ ਗਈ ਮੁਹਿੰਮ ਨੂੰ ਕਾਮਯਾਬ ਕਰਨ ਲਈ ਨਰਮੇ ਦੀ ਫਸਲ ਦੀ ਵੱਧ ਤੋਂ ਵੱਧ ਬਿਜਾਈ ਕੀਤੀ ਜਾਵੇ।

ਉਨ੍ਹਾਂ ਦੱਸਿਆ ਕਿ ਕਿਸਾਨ  https://agrimachinerypb.com/ ਪੋਰਟਲ ’ਤੇ ਮਿਤੀ 31 ਮਈ 2023 ਤੱਕ ਨਰਮੇ ਦੇ ਬੀਜ ’ਤੇ ਸਬਸਿਡੀ ਲੈਣ ਲਈ ਅਪਲਾਈ ਕਰ ਸਕਦੇ ਹਨ ਅਤੇ ਇੱਕ ਕਿਸਾਨ ਨੂੰ ਵੱਧ ਤੋਂ ਵੱਧ 5 ਏਕੜ ਦੇ ਬੀਜ (10 ਪੈਕਟ) ’ਤੇ ਸਬਸਿਡੀ ਦਿੱਤੀ ਜਾਵੇਗੀ।

Leave a Reply

Your email address will not be published. Required fields are marked *

Visitor : Visitor