ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 11 ਮਈ 2023 :ਜ਼ਿਲ੍ਹੇ ਦੇ ਪਿੰਡ ਜਟਾਣਾ ਕਲਾਂ ਦੀ ਨੇਤਰਹੀਣ ਖਿਡਾਰਨ ਵੀਰਪਾਲ ਕੌੌਰ ਪੁੱਤਰੀ ਜਗਤਾਰ ਸਿੰਘ ਨੇ ਲਖਨਊ ਵਿਖੇ 03 ਮਾਰਚ ਤੋਂ 05 ਮਾਰਚ, 2023 ਤੱਕ ਹੋਈ 11ਵੀ ਪੈਰਾ ਜੂਡੋੋ ਚੈਂਪੀਅਨਸ਼ਿਪ ਵਿਚ ਗੋੋਲਡ ਮੈਡਲ ਜਿੱਤ ਕੇ ਜ਼ਿਲ੍ਹੇ ਦਾ ਨਾਮ ਚਮਕਾਇਆ ਹੈ।
ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਅਤੇ ਜ਼ਿਲ੍ਹਾ ਖੇਡ ਅਫ਼ਸਰ ਸ੍ਰੀ ਗੁਰਮੀਤ ਸਿੰਘ ਨੇ ਖਿਡਾਰਨ ਵੀਰਪਾਲ ਕੌਰ ਦੀ ਇਸ ਉਪਲਬਧੀ ’ਤੇ ਮੁਬਾਰਕਬਾਦ ਦਿੱਤੀ ਅਤੇ ਉਸ ਦੇ ਚੰਗੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ।
ਜ਼ਿਲ੍ਹਾ ਖੇਡ ਅਫ਼ਸਰ ਨੇ ਦੱਸਿਆ ਕਿ ਇਸ ਸਮੇਂ ਇਹ ਖਿਡਾਰਨ ਬਾਰ੍ਹਵੀ ਜਮਾਤ ਵਿਚ ਡੈੱਫ ਐਂਡ ਬਲਾਈਂਡ ਸਕੂਲ ਪਟਿਆਲਾ ਵਿਖੇ ਪੜ੍ਹ ਰਹੀ ਹੈ। ਖਿਡਾਰਨ ਨੂੰ ਜ਼ਿਲ੍ਹਾ ਖੇਡ ਦਫ਼ਤਰ, ਮਾਨਸਾ ਵੱਲੋੋਂ ਉਸ ਦੀ ਇਸ ਪ੍ਰਾਪਤੀ ’ਤੇੇ ਸਨਮਾਨਿਤ ਕੀਤਾ ਗਿਆ।
ਇਸ ਮੌੌਕੇ ਯਾਦਵਿੰਦਰ ਸਿੰਘ ਸੀਨੀਅਰ ਸਹਾਇਕ, ਸ਼ਾਲੂ ਜੂਡੋੋ ਕੋੋਚ, ਮੁਕੇਸ਼ ਕੁਮਾਰ ਕਲਰਕ ਅਤੇ ਦਫ਼ਤਰੀ ਸਟਾਫ ਮੌਜੂਦ ਸੀ।

