ਸੰਜੀਵ ਜਿੰਦਲ (Prime Post Punjab )
ਮਾਨਸਾ, 3 ਮਈ 2023 : ਈਕੋ ਵ੍ਹੀਲਰਜ਼ ਸਾਈਕਲ ਗਰੁੱਪ ਦੀ ਅੱਜ ਇੱਕ ਮੀਟਿੰਗ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਦੀ ਅਗਵਾਈ ਵਿੱਚ ਹੋਈ। ਜਿਸ ਵਿੱਚ 7 ਮਈ ਨੂੰ ਮਾਨਸਾ ਇਲਾਕੇ ਦੇ ਪ੍ਰਸਿੱਧ ਡਾਕਟਰ ਅਤੇ ਈਕੋ ਵ੍ਹੀਲਰ ਸਾਈਕਲ ਗਰੁੱਪ ਦੇ ਸਰਪ੍ਰਸਤ ਡਾ. ਜਨਕ ਰਾਜ ਸਿੰਗਲਾ ਦੇ ਪਿਤਾ ਵੈਦ ਸ਼੍ਰੀ ਰਾਮ ਕਰਨ ਸਿੰਗਲਾ ਦੀ ਯਾਦ ਵਿੱਚ ਇੱਕ ਸਾਈਕਲ ਰਾਈਡ ਮਾਨਸਾ ਤੋਂ ਅਕਲੀਆ ਜਿਹੜਾ ਕਿ ਉਹਨਾਂ ਦਾ ਜੱਦੀ ਪਿੰਡ ਹੈ, ਤੱਕ ਕਰਵਾਈ ਜਾਵੇਗੀ।
ਇਸ ਰਾਈਡ ਨੂੰ ਜਨਕ ਨਰਸਿੰਗ ਹੋਮ ਮਾਨਸਾ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਜਾਵੇਗਾ। ਇਸਦਾ ਰੂਟ ਬਾਰਾ ਹੱਟਾ ਚੌਂਕ, ਚੁਗਲੀ ਘਰ, ਮੂਸਾ ਚੁੰਗੀ, ਤਿੰਨਕੋਨੀ ਤੋੰ ਕੈਂਚੀਆਂ ਹੁੰਦੀ ਹੋਈ ਪਿੰਡ ਅਕਲੀਆ ਪਹੁੰਚੇਗੀ।
ਵਾਪਸੀ ਤੇ ਅਰਵਿੰਦ ਨਗਰ ਆ ਕੇ ਇਹ ਰਾਈਡ ਸਮਾਪਤ ਹੋਵੇਗੀ,
ਜਿੱਥੇ ਸਾਰੇ ਹੀ ਸਾਈਕਲਿਸਟਾਂ ਲਈ ਨਾਸ਼ਤੇ ਦਾ ਪ੍ਰਬੰਧ ਕੀਤਾ ਜਾਵੇਗਾ । ਈਕੋ ਵ੍ਹੀਲਰ ਸਾਈਕਲ ਗਰੁੱਪ ਦੇ ਜਨਰਲ ਸੈਕਟਰੀ ਅਮਨ ਔਲਖ ਨੇ ਦੱਸਿਆ ਕਿ 18 ਸਾਲਾਂ ਤੋਂ ਉਪਰ ਮਾਨਸਾ ਦਾ ਕੋਈ ਵੀ ਸਾਈਕਲਿਸਟ ਇਸ ਸਾਈਕਲ ਰਾਈਡ ਵਿੱਚ ਭਾਗ ਲੈਣ ਲਈ ਸਾਡੇ ਨਾਲ ਸੰਪਰਕ ਕਰ ਸਕਦਾ ਹੈ।

