ਬਿਊਰੋ, ਪ੍ਰਾਈਮ ਪੋਸਟ ਪੰਜਾਬ
ਮਲੋਟ : ਮਲੋਟ ਵਿਖੇ ਕਮਰੇ ਦੀ ਛੱਤ ਡਿੱਗਣ ਕਾਰਨ ਅੰਦਰ ਪਏ ਇਕ ਬਜ਼ੁਰਗ ਦੀ ਮਲਬੇ ਹੇਠਾਂ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਵਾਸੀ ਰਾਮ ਸਿੰਘ ਨਗਰ ਮਲੋਟ ਜੋ ਕਿ ਘਰ ’ਚ ਇਕੱਲਾ ਸੀ ਤੇ ਆਪਣੇ ਕਮਰੇ ’ਚ ਪਿਆ ਸੀ। ਸਵੇਰੇ ਕਰੀਬ 10 ਵਜੇ ਖਸਤਾ ਹਾਲਤ ਕਮਰੇ ਦੀ ਛੱਤ ਡਿੱਗ ਗਈ ਜਿਸ ਕਾਰਨ ਬਜ਼ੁਰਗ ਜੋਗਿੰਦਰ ਸਿੰਘ ਮਲਬੇ ਹੇਠਾਂ ਦਬ ਗਿਆ। ਇਸਦਾ ਪਤਾ ਲੱਗਣ ਦੇ ਜਦ ਆਸ ਪਾਸ ਦੇ ਲੋਕ ਇਕੱਤਰ ਹੋਏ ਤਾਂ ਉਨ੍ਹਾਂ ਬਜ਼ੁਰਗ ਨੂੰ ਮਲਬੇ ਹੇਠੋਂ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਪਰ ਉੱਥੇ ਉਸਦੀ ਮੌਤ ਹੋ ਗਈ।
ਮੁਹੱਲੇ ਦੇ ਲੋਕਾਂ ਨੇ ਦੱਸਿਆ ਕਿ ਮੰਗਲਵਾਰ ਰਾਤ ਨੂੰ ਹਨ੍ਹੇਰੀ ਤੇ ਤੇਜ ਮੀਂਹ ਪੈਣ ਕਾਰਨ ਜੋਗਿੰਦਰ ਸਿੰਘ ਦੇ ਖਸਤਾ ਹਾਲਤ ਕਮਰੇ ਦੀ ਛੱਤ ਸਵੇਰੇ ਕਰੀਬ 10 ਵਜੇ ਡਿੱਗ ਗਈ। ਪਤਾ ਲੱਗਣ ’ਤੇ ਲੋਕ ਇਕੱਠੇ ਹੋ ਗਏ ਜਿਨ੍ਹਾਂ ਜਖਮੀ ਹਾਲਤ ਵਿੱਚ ਜੋਗਿੰਦਰ ਸਿੰਘ ਨੂੰ ਮਲਬੇ ਦੇ ਹੇਠੋਂ ਬਾਹਰ ਕੱਢਿਆ ਅਤੇ ਮਲੋਟ ਸਿਵਲ ਹਸਪਾਤਲ ’ਚ ਦਾਖਲ ਕਰਵਾਇਆ ਜਿੱਥੇ ਜੋਗਿੰਦਰ ਸਿੰਘ (70) ਦੀ ਇਲਾਜ ਦੌਰਾਨ ਮੌਤ ਹੋ ਗਈ।

