ਸੰਜੀਵ ਜਿੰਦਲ ( Prime Post Punjab )
ਮਾਨਸਾ 13 ਅਪ੍ਰੈਲ 2023 : ਸਿਹਤ ਵਿਭਾਗ ਵੱਲੋਂ ਠੂਠਿਆਂਵਾਲੀ ਰੋਡ ਮਾਨਸਾ ਵਿਖੇ ਸੰਘਣੀ ਛਾਂ ਵਾਲੇ ਰੁੱਖ ਅਤੇ ਪੌਦੇ ਲਗਾਏ ਗਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਨੇ ਦੱਸਿਆ ਕਿ ਵਾਤਾਵਰਨ ਦੀ ਸਾਂਭ-ਸੰਭਾਲ ਕਰਨਾ ਹਰੇਕ ਵਿਅਕਤੀ ਦਾ ਮੁੱਢਲਾ ਫਰਜ਼ ਹੈ। ਉਨਾਂ ਕਿਹਾ ਕਿ ਹਰ ਨਾਗਰਿਕ ਨੂੰ ਬੂਟੇ ਲਗਾਉਣ ਅਤੇ ਉਨਾਂ ਦੀ ਸਹੀ ਢੰਗ ਨਾਲ ਦੇਖ-ਭਾਲ ਕਰਕੇ ਪ੍ਰਦੂਸ਼ਣ ਰਹਿਤ ਮਾਹੌਲ ਸਿਰਜਨ ਵਿੱਚ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ। ਉਨਾਂ ਕਿਹਾ ਕਿ ਕੁਦਰਤ ਨਾਲ ਨੇੜਲੀ ਸਾਂਝ ਕਰਕੇ ਕਾਦਰ ਨੂੰ ਪਾਉਣਾ ਸਮੇਂ ਦੀ ਲੋੜ ਹੈ, ਤਾਂ ਜੋ ਰੋਜ਼ਾਨਾ ਜ਼ਿੰਦਗੀ ਦੀ ਭੱਜ-ਦੌੜ ਭਰੀ ਜ਼ਿੰਦਗੀ ਵਿਚ ਹਰਿਆਵਲ ਭਰਪੂਰ ਵਾਤਾਵਰਣ ਨਾਲ ਜੁੜ ਕੇ ਸਕੂਨ ਹਾਸਲ ਹੁੰਦਾ ਰਹੇ।
ਇਸ ਮੌਕੇ ਜਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਨੇ ਕਿਹਾ ਕਿ ਛੋਟੇ ਪੰਛੀਆਂ ਦੀਆਂ ਨਸਲਾਂ ਖਤਮ ਹੋ ਰਹੀਆਂ ਹਨ ਕਿਉਂਕਿ ਉਨਾਂ ਨੂੰ ਆਪਣਾ ਆਲਣਾ ਪਾਉਣ ਲਈ ਉਚਿੱੱਤ ਥਾਂ ਨਹੀ ਮਿਲ ਰਹੀ। ਇਨਾਂ ਵੇਲਾਂ ਵਿੱਚ ਇਹ ਪੰਛੀ ਅਸਾਨੀ ਨਾਲ ਆਲਣਾ ਪਾ ਸਕਦੇ ਹਨ, ਜਿਸ ਨਾਲ ਉਨਾਂ ਦੀ ਨਸ਼ਲ ਜਿਊਂਦੀ ਰਹੀ ਸਕਦੀ ਹੈ।
ਇਸ ਮੌਕੇ ਜਿਲ੍ਹਾ ਪ੍ਰੋਗਰਾਮ ਅਫਸਰ ਅਵਤਾਰ ਸਿੰਘ, ਦਰਸ਼ਨ ਸਿੰਘ ਧਾਲੀਵਾਲ, ਗੁਰਜੰਟ ਸਿੰਘ, ਰਾਮ ਕੁਮਾਰ, ਗੀਤਾ ਗੁਪਤਾ, ਡਾ.ਪ੍ਰਦੀਪ, ਸ਼ਰਨਜੀਤ ਕੌਰ, ਰੇਣੂ ਬਾਲਾ, ਦੀਪ ਸ਼ਿਖਾ, ਸੁਨੀਤਾ ਰਾਣੀ, ਗੁਰਪ੍ਰੀਤ ਸਿੰਘ, ਲਲ਼ਿਤ ਕੁਮਾਰ, ਕਰਮਵੀਰ ਕੌਰ, ਰਵਿੰਦਰ ਕੁਮਾਰ, ਜੁਗਰਾਜ ਸਿੰਘ, ਅਮਿ੍ਰਤਪਾਲ ਸਿੰਘ ਤੋਂ ਇਲਾਵਾ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਵੀ ਮੌਜੂਦ ਸਨ।

