ਸੰਜੀਵ ਜਿੰਦਲ
ਮਾਨਸਾ, 13 ਅਪ੍ਰੈਲ 2023 : ਸੂਬੇ ਵਿੱਚ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਲਈ ਕਿਸਾਨਾਂ ਨੂੰ ਵੱਖ-ਵੱਖ ਖੇਤੀ ਮਸ਼ੀਨਾਂ ’ਤੇ ਸਬਸਿਡੀ ਦੇਣ ਦਾ ਫੈਸਲਾ ਲਿਆ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਸਰਕਾਰ ਵੱਲੋਂ ਸਬਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ (ਸਮੈਮ) ਸਕੀਮ ਤਹਿਤ ਵੱਖ-ਵੱਖ ਖੇਤੀ ਮਸ਼ੀਨਾਂ ’ਤੇ ਸਬਸਿਡੀ ਮੁਹੱਈਆ ਕਰਵਾਈ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲਾ ਪੱਧਰੀ ਕਾਰਜ਼ਕਾਰੀ ਕਮੇਟੀ ਵੱਲੋ ਪ੍ਰਵਾਨ ਕੀਤੇ ਕੇਸਾਂ ਦੇ ਅਧਾਰ ’ਤੇ ਬਿਨੈਕਾਰਾਂ ਵੱਲੋਂ ਖਰੀਦ ਕੀਤੀਆਂ ਮਸ਼ੀਨਾਂ ਦੀ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਪੜਤਾਲ ਤੋਂ ਬਾਅਦ ਲਾਭਪਾਤਰੀ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਕੁੱਲ 47 ਲਾਭਪਾਤਰੀਆਂ ਨੂੰ 61 ਲੱਖ 64 ਹਜ਼ਾਰ 211 ਰੁਪਏ ਦੀ ਸਬਸਿਡੀ ਜਾਰੀ ਕੀਤੀ ਗਈ ਹੈ।
ਇਸ ਮੌਕੇ ਹੋਰ ਜਾਣਕਾਰੀ ਦਿੰਦਿਆਂ ਮੁੱਖ ਖੇਤੀਬਾੜੀ ਅਫ਼ਸਰ ਡਾ. ਸੱਤਪਾਲ ਸਿੰਘ ਨੇ ਦੱਸਿਆ ਕਿ ਸਬਮਿਸ਼ਨ ਆਨ ਐਗਰੀਕਲਚਰ ਮੈਕੇਨਾਈਜੇਸ਼ਨ (ਸਮੈਮ) ਸਕੀਮ ਤਹਿਤ ਕਿਸਾਨ ਲਾਭਪਾਤਰੀਆਂ ਨੂੰ ਇੱਕ ਡੀ.ਐਸ.ਆਰ., ਇੱਕ ਪਟੈਟੋ ਡਿੱਗਰ, ਇੱਕ ਪਟੈਟੋ ਪਲਾਂਟਰ, ਇੱਕ ਰੇਜਡ ਬੈਂਡ ਪਲਾਂਟਰ, 2 ਟਰੈਕਟਰ ਉਪਰੇਟਿਡ ਬੂਮ ਸਪਰੇਅਰ, 5 ਸੁਪਰ ਸੀਡਰ, 7 ਫਰਟੀਲਾਈਜ਼ਰ ਬਰਾਡ ਕਾਸਟਰ, 8 ਨੂਮੇਟਿਕ ਪਲਾਂਟਰ, 16 ਫੌਰੇਜ ਹਾਰਵੇਸਟਰ ਅਤੇ 18 ਲੇਜਰ ਲੈਂਡ ਲੈਵਲਰ ਖਰੀਦਣ ਲਈ ਸਬਸਿਡੀ ਦਿੱਤੀ ਗਈ ਹੈ। ਇਨਾਂ ਲਾਭਪਾਤਰੀਆਂ ਵਿੱਚ 42 ਵਿਅਕਤੀਗਤ ਕਿਸਾਨ ਅਤੇ 5 ਕਸਟਮ ਹਾਈਰਿੰਗ ਸੈਂਟਰ ਸਨ ।

