Visitor : Visitor

ਲੜਕੀਆਂ ਮਾਈ ਭਾਗੋ ਆਰਮਡ ਇੰਸਟੀਚਿਊਟ ਮੋਹਾਲੀ ਵਿਖੇ ਲੈ ਸਕਦੀਆਂ ਹਨ ਸਿਖਲਾਈ

ਸਿਖਲਾਈ ਸਬੰਧੀ ਵਧੇਰੇ ਜਾਣਕਾਰੀ ਲਈ 0172-2233105 ਨੰਬਰ ’ਤੇ ਕੀਤਾ ਜਾ ਸਕਦੈ ਸੰਪਰਕ ਸੰਜੀਵ ਜਿੰਦਲ ( Prime Post Punjab ) ਮਾਨਸਾ, 11 ਅਪ੍ਰੈਲ 2023  : ਮਾਈ ਭਾਗੋ ਆਰਮਡ ਇੰਸਟੀਚਿਊਟ, ਮੋਹਾਲੀ ਵੱਲੋਂ ਲੜਕੀਆਂ ਨੂੰ ਆਰਮੀ ਵਿੱਚ ਭਰਤੀ ਹੋਣ ਲਈ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦਿੱਤੀ। ਉਨ੍ਹਾਂ…

ਸਿਖਲਾਈ ਸਬੰਧੀ ਵਧੇਰੇ ਜਾਣਕਾਰੀ ਲਈ 0172-2233105 ਨੰਬਰ ’ਤੇ ਕੀਤਾ ਜਾ ਸਕਦੈ ਸੰਪਰਕ

ਸੰਜੀਵ ਜਿੰਦਲ ( Prime Post Punjab )

ਮਾਨਸਾ, 11 ਅਪ੍ਰੈਲ 2023  : ਮਾਈ ਭਾਗੋ ਆਰਮਡ ਇੰਸਟੀਚਿਊਟ, ਮੋਹਾਲੀ ਵੱਲੋਂ ਲੜਕੀਆਂ ਨੂੰ ਆਰਮੀ ਵਿੱਚ ਭਰਤੀ ਹੋਣ ਲਈ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਇਹ ਜਾਣਕਾਰੀ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸ੍ਰੀ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਸਿਖਲਾਈ ਵਿੱਚ ਭਾਗ ਲੈਣ ਲਈ ਲੜਕੀਆਂ ਦੀ ਉਮਰ ਘੱਟ ਤੋਂ ਘੱਟ 16 ਸਾਲ ਅਤੇ ਯੋਗਤਾ ਬਾਰਵੀਂ ਪਾਸ ਹੋਣਾ ਜ਼ਰੂਰੀ ਹੈ ਅਤੇ ਪੰਜਾਬ ਦੀਆਂ ਲੜਕੀਆਂ ਨੂੰ ਹੀ ਇਸ ਸਿਖਲਾਈ ਵਿਚ ਪਹਿਲ ਦਿੱਤੀ ਜਾਵੇਗੀ। ਸਿਖਲਾਈ ਲੈਣ ਲਈ ਲੜਕੀ ਦਾ ਕੱਦ 153 ਸੈਟੀਮੀਟਰ ਅਤੇ ਭਾਰ 40.5 ਤੋਂ 42 ਕਿਲੋ ਤੱਕ ਹੋਣਾ ਚਾਹੀਦਾ ਹੈ। ਵਧੇਰੇ ਜਾਣਕਾਰੀ ਲਈ ਮਾਈ ਭਾਗੋ ਆਰਮਡ ਇੰਸਟੀਚਿਊਟ, ਸੈਕਟਰ 66, ਐਸ.ਏ.ਐਸ. ਨਗਰ, ਮੋਹਾਲੀ ਨਾਲ ਸੰਪਰਕ ਨੰ: 0172-2233105 ’ਤੇ ਰਾਬਤਾ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *

Visitor : Visitor