Visitor : Visitor

ਈਕੋ ਵੀਲਰਜ਼ ਸਾਈਕਲ ਗਰੁੱਪ ਨੇ ਪਿੰਡ ਰੱਲਾ ਪੁੱਜ ਕੇ ਹੋਣਹਾਰ ਬੱਚੀਆਂ ਦਾ ਕੀਤਾ ਸਨਮਾਨ

ਵਿੱਤੀ ਸਹਾਇਤਾਂ ਦੇ ਕੇ ਅੱਗੇ ਤੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆਂ ਕਰਨ ਦਾ ਕੀਤਾ ਵਾਅਦਾ ਜ਼ਿਲ੍ਹੇ ਦੇ ਬਾਕੀ ਬੱਚਿਆਂ ਨੂੰ ਵੀ ਇਹਨਾਂ ਹੋਣਹਾਰ ਬੱਚੀਆਂ ਤੋਂ ਸੇਧ ਲੈਣ ਦੀ ਲੋੜ : ਡਾ. ਜਨਕ ਰਾਜ ਸਿੰਗਲਾ ਸੰਜੀਵ ਜਿੰਦਲ ( Prime Post Punjab ) ਮਾਨਸਾ, 8 ਅਪ੍ਰੈਲ 2023 : ਈਕੋ ਵੀਲਰਜ਼ ਸਾਈਕਲ ਗਰੁੱਪ ਮਾਨਸਾ ਜੋ ਜਿਲ੍ਹਾ ਮਾਨਸਾ ਦਾ ਹੀ…

ਵਿੱਤੀ ਸਹਾਇਤਾਂ ਦੇ ਕੇ ਅੱਗੇ ਤੋਂ ਸਿੱਖਿਆ ਅਤੇ ਸਿਹਤ ਸਹੂਲਤਾਂ ਮੁਹੱਈਆਂ ਕਰਨ ਦਾ ਕੀਤਾ ਵਾਅਦਾ

ਜ਼ਿਲ੍ਹੇ ਦੇ ਬਾਕੀ ਬੱਚਿਆਂ ਨੂੰ ਵੀ ਇਹਨਾਂ ਹੋਣਹਾਰ ਬੱਚੀਆਂ ਤੋਂ ਸੇਧ ਲੈਣ ਦੀ ਲੋੜ : ਡਾ. ਜਨਕ ਰਾਜ ਸਿੰਗਲਾ

ਸੰਜੀਵ ਜਿੰਦਲ ( Prime Post Punjab )

ਮਾਨਸਾ, 8 ਅਪ੍ਰੈਲ 2023 : ਈਕੋ ਵੀਲਰਜ਼ ਸਾਈਕਲ ਗਰੁੱਪ ਮਾਨਸਾ ਜੋ ਜਿਲ੍ਹਾ ਮਾਨਸਾ ਦਾ ਹੀ ਨਹੀ, ਸਗੋਂ ਵਿਦੇਸ਼ੀ ਅਤੇ ਹੋਰ ਸਰਗਰਮ ਸਾਈਕਲ ਗਰੁੱਪਾਂ ਵਿੱਚ ਸਮੇਂ ਸਮੇਂ ਸਿਰ ਭਾਗ ਲੈ ਕੇ ਪੂਰੀ ਦੁਨੀਆਂ ਵਿੱਚ ਆਪਣਾ ਨਾਮ ਕਮਾ ਰਿਹਾ ਹੈ। ਜਿਲ੍ਹਾ ਮਾਨਸਾ ਅਤੇ ਇਸਦੇ ਆਸ ਪਾਸ ਦੇ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜ ਕੇ ਉਹਨਾਂ ਨੂੰ ਸਾਈਕਲ ਚਲਾਉਣ ਲਈ ਪ੍ਰੇਰਿਤ ਕਰ ਰਿਹਾ ਹੈ। ਇਹ ਗਰੁੱਪ ਜਿਥੇ ਲੋਕਾਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਦੀ ਅਗਵਾਈ ਕਰ ਰਿਹਾ ਹੈ, ਉਥੇ ਹੀ ਸਮਾਜਿਕ ਕੰਮਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲੈ ਕੇ ਹਮੇਸ਼ਾ ਮੋਹਰੀ ਭੂਮਿਕਾ ਨਿਭਾਉਦਾ ਆ ਰਿਹਾ ਹੈ।

ਇਸੇ ਲੜੀ ਤਹਿਤ ਅੱਜ ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ  ਦੀ ਯੋਗ ਅਗਵਾਈ ਹੇਠ 35 ਦੇ ਕਰੀਬ ਸਾਈਕਲਿਸਟ ਜੋ 35 ਕਿਲੋਮੀਟਰ ਤੋਂ ਵੱਧ ਦੀ ਰਾਈਡ ਲਗਾ ਕੇ ਪਿੰਡ ਰੱਲਾ ਪੁੱਜੇ, ਕਿਉਕਿ ਇਸ ਪਿੰਡ ਦੇ ਸਰਕਾਰੀ ਪ੍ਰਾਇਮਰੀ ਸਕੂਲ ਪਿੰਡ ਰੱਲਾ ਕੋਠੇ ਦੀਆਂ 5ਵੀ ਕਲਾਸ ਦੀਆ ਹੋਣਹਾਰ ਬੱਚੀਆ ਜਸਪ੍ਰੀਤ ਕੌਰ ਅਤੇ ਨਵਦੀਪ ਕੌਰ ਜਿਨ੍ਹਾਂ ਨੇ ਪ੍ਰੀਖਿਆ ਵਿੱਚੋਂ 500 ਵਿੱਚੋ 500 ਨੰਬਰ ਹਾਸਲ ਕਰਕੇ ਪਿੰਡ ਰੱਲਾ ਅਤੇ ਜਿਲ੍ਹਾ ਮਾਨਸਾ ਦਾ ਨਾਮ ਰੌਸ਼ਨ ਕੀਤਾ ਹੈ। ਗਰੁੱਪ ਵੱਲੋਂ ਅੱਜ ਉਚੇਚੇ ਤੌਰ ਤੇ ਇਹਨਾਂ ਦੇ ਘਰ ਜਾ ਕੇ ਉਹਨਾਂ ਦੇ ਮਾਪਿਆਂ ਨੂੰ ਮਿਲ ਕੇ ਬੱਚੀਆਂ ਨੂੰ ਸਨਮਾਨਿਤ ਕੀਤਾ ਗਿਆ। 

ਈਕੋ ਵੀਲਰਜ ਸਾਈਕਲ ਗਰੁੱਪ ਦੇ ਸਰਪ੍ਰਸਤ ਅਤੇ ਇੰਡੀਅਨ ਮੈਡੀਕਲ ਐਸੋਸੀਏਸ਼ਨ ਜਿਲ੍ਹਾ ਮਾਨਸਾ ਦੇ ਪ੍ਰਧਾਨ ਡਾ. ਜਨਕ ਰਾਜ ਸਿੰਗਲਾ ਵੱਲੋਂ ਇਸ ਮੌਕੇ ਸੰਬੋਧਨ ਕਰਦਿਆਂ ਦੱਸਿਆ ਗਿਆ ਕਿ ਇਹ ਸਾਡੇ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਜਿਸ ਮਾਨਸਾ ਨੂੰ ਪੱਛੜਿਆਂ ਜਿਲ੍ਹਾ ਕਹਿ ਕੇ ਸੰਬੋਧਨ ਕੀਤਾ ਜਾਂਦਾ ਹੈ, ਉਸ ਮਾਨਸਾ ਜ਼ਿਲ੍ਹੇ ਦੇ ਬੱਚੇ ਅੱਜ ਬਹੁਤ ਵੱਡੀਆ ਵੱਡੀਆ ਮੱਲਾਂ ਮਾਰ ਰਹੇ ਹਨ ਅਤੇ ਹਰ ਖੇਤਰ ਵਿੱਚ ਪਹਿਲੀਆਂ ਪੁਜੀਸ਼ਨਾਂ ਹਾਸਲ ਕਰਕੇ ਤਰੱਕੀ ਦੀਆ ਬੁਲੰਦੀਆਂ ਨੂੰ ਛੂਹ ਰਹੇ ਹਨ। ਇਹ ਹੋਣਹਾਰ ਬੱਚੀਆਂ ਸਾਡੇ ਜ਼ਿਲ੍ਹੇ ਲਈ ਪ੍ਰੇਰਣਾ-ਸਰੋਤ ਹਨ ਜਿਨ੍ਹਾਂ ਨੇ ਆਪਣੇ ਪਿੰਡ ਦੇ ਨਾਲ ਨਾਲ ਪੂਰੇ ਮਾਨਸਾ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਗਰੁੱਪ ਇਹਨਾਂ ਬੱਚੀਆਂ ਦੀ ਅੱਗੇ ਦੀ ਪੜ੍ਹਾਈ ਅਤੇ ਸਿਹਤ ਸਬੰਧੀ ਜਰੂਰਤਾਂ ਦੀ ਪੂਰਤੀ ਲਈ ਵਚਨਬੱਧ ਹੈ।

ਗਰੁੱਪ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਵੱਲੋਂ ਇਹਨਾਂ ਹੋਣਹਾਰ ਬੱਚੀਆਂ, ਉਹਨਾਂ ਦੇ ਮਾਪਿਆਂ ਅਤੇ ਸ਼ਨਮਾਨਯੋਗ ਅਧਿਆਪਕਾ ਜਿਹਨਾਂ ਨੇ ਇਹਨਾਂ ਬੱਚੀਆਂ ਨੂੰ ਵਡਮੁੱਲੀ ਸਿੱਖਿਆ ਪ੍ਰਦਾਨ ਕੀਤੀ, ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਉਹ ਵੀ ਇਸੇ ਇਲਾਕੇ ਦੇ ਵਸਨੀਕ ਹਨ ਅਤੇ ਈਕੋ ਵੀਲਰਜ ਸਾਈਕਲ ਗਰੁੱਪ ਹਮੇਸ਼ਾ ਇਹਨਾਂ ਬੱਚੀਆਂ ਅਤੇ ਇਹਨਾਂ ਦੇ ਮਾਪਿਆਂ ਦੇ ਨਾਲ ਖੜ੍ਹਾ ਹੈੇ। ਜਿਹਨਾਂ ਵੱਲੋਂ ਇਸ ਮੌਕੇ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸਾਡੇ ਇਸ ਸਾਈਕਲ ਗਰੁੱਪ ਵਿੱਚ 70 ਤੋਂ ਵੱਧ ਐਕਟਿਵ ਮੈਂਬਰ ਹਨ। ਇਸ ਗਰੁੱਪ ਦੇ ਹੋਣਹਾਰ 10 ਤੋਂ ਵੱਧ ਰਾਈਡਰਾਂ ਨੇ ਵਿਦੇਸ਼ੀ ਅਤੇ ਹੋਰ ਵੱਖ ਵੱਖ ਸਾਈਕਲ ਗਰੁੱਪਾਂ ਵਿੱਚ ਭਾਗ ਲੈ ਕੇ 200,300,400,600 ਕਿਲੋਮੀਟਰਾਂ ਦੀਆਂ ਰਾਈਡਾਂ ਦਿੱਤੇ ਸਮੇਂ ਤੋਂ ਪਹਿਲਾਂ ਪੂਰੀਆ ਕਰਕੇ ਉਹ ਐਸ.ਆਰ. ਬਣੇ ਹਨ। ਜਿਹਨਾਂ ਵਿੱਚੋ ਅੰਕੁਸ਼ ਕੁਮਾਰ ਜੋ 2 ਵਾਰ ਐਸਆਰ ਹੈ ਜਿਸਨੇ 1200 ਕਿਲੋਮੀਟਰ ਦੀ ਰਾਈਡ, ਸਵੀ ਚਹਿਲ 3 ਵਾਰ ਐਸਆਰ  ਅਤੇ 1000 ਕਿਲੋਮੀਟਰ ਰਾਈਡ ਅਤੇ ਅਮਨ ਔਲਖ 6 ਵਾਰ ਐਸਆਰ ਅਤੇ 600 ਕਿਲੋਮੀਟਰ ਦੀ ਸਿਵਾਲਿਕ ਸਿਗਨੇਚਰ ਰੇਸ਼ ਵਿੱਚੋੋ ਫਸਟ ਪੁਜੀਸ਼ਨਾਂ ਹਾਸਲ ਕਰਕੇ ਇਹਨਾਂ ਹੋਣਹਾਰ ਰਾਈਡਰਾਂ ਵੱਲੋਂ ਮਾਨਸਾ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਜਿਹਨਾਂ ਵੱਲੋਂ ਹਾਜ਼ਰੀਨ ਨੂੰ ਸਮਾਂ ਕੱਢ ਕੇ ਵੱਧ ਤੋਂ ਵੱਧ ਸਾਈਕਲ ਚਲਾਉਣ ਲਈ ਪ੍ਰੇਰਿਤ ਕੀਤਾ ਗਿਆ।

ਇਸ ਮੌਕੇ ਪਹੁੰਚੇ ਡਾ. ਹਰਪਾਲ ਸਿੰਘ ਸਰਾਂ ਨੇ ਵੀ ਇਹਨਾਂ ਹੋਣਹਾਰ ਬੱਚੀਆਂ ਨੂੰ ਹਰ ਕਿਸਮ ਦੀ ਯੋਗ ਸਹਾਇਤਾਂ ਪ੍ਰਦਾਨ ਕਰਨ ਦੀ ਵਚਨਬੱਧਤਾ ਦੁਹਰਾਈ। ਈਕੋ ਵੀਲਰਜ ਮਾਨਸਾ ਦੇ ਉਪ ਪ੍ਰਧਾਨ  ਬਲਜੀਤ ਸਿੰਘ ਬਾਜਵਾ ਨੇ ਇਸ ਮੌਕੇ ਦੋਨੋਂ ਬੱਚੀਆਂ ਨੂੰ ਗਰੁੱਪ ਵੱਲੋਂ ਵਿੱਤੀ ਸਹਾਇਤਾਂ ਦਾ 1-1 ਲਿਫਾਫਾ ਭੇਂਟ ਕੀਤਾ। ਇਸ ਮੌਕੇ  ਪੁਸ਼ਪਿੰਦਰ ਸਿੰਘ ਖੁਰਮੀ ਜੋ ਪਿੰਡ ਰੱਲਾ ਦੇ ਸਕੂਲ ਵਿੱਚ ਸਰਕਾਰੀ ਅਧਿਆਪਕ ਹੈ ਅਤੇ ਗਰੁੱਪ ਦਾ ਸਰਗਰਮ ਮੈਂਬਰ ਹੈ, ਨੇ ਵੀ ਸਾਈਕਲ ਚਲਾ ਕੇ ਆਪਣੀ ਹਾਜ਼ਰੀ ਲਗਵਾਈ। ਅਖੀਰ ਵਿੱਚ ਬੱਚੀਆਂ, ਪਰਿਵਾਰਕ ਮੈਂਬਰਾਂ ਅਤੇ ਪਤਵੰਤੇ ਸੱਜਣਾਂ ਵੱਲੋਂ ਗਰੁੱਪ ਨਾਲ ਬੈਠ ਕੇ ਆਪਣੀ ਖੁਸ਼ੀ ਸਾਂਝੀ ਕੀਤੀ ਗਈ ਅਤੇ ਪਿੰਡ ਰੱਲਾਂ ਵਿਖੇ ਪੁੱਜਣ ਤੇ ਗਰੁੱਪ ਦਾ ਧੰਨਵਾਦ ਵੀ ਕੀਤਾ ਗਿਆ।

Leave a Reply

Your email address will not be published. Required fields are marked *

Visitor : Visitor