ਠੇਕਾ ਲੈਣ ਦੇ ਚਾਹਵਾਨ ਹੋ ਸਕਦੇ ਨੇ ਹਾਜ਼ਰ
ਸੰਜੀਵ ਜਿੰਦਲ
ਮਾਨਸਾ, 5 ਅਪੈ੍ਲ 2023 : ਤਹਿਸੀਲਦਾਰ ਬੁਢਲਾਡਾ ਸੁਰਿੰਦਰ ਪਾਲ ਸਿੰਘ ਨੇ ਕਿਹਾ ਕਿ ਤਹਿਸੀਲ ਬੁਢਲਾਡਾ ਵਿਖੇ ਸਾਲ 2023-2024 ਲਈ ਚਾਹ/ ਦੁੱਧ ਦੀ ਕੰਟੀਨ ਅਤੇ ਫੋਟੋਸਟੇਟ ਮਸ਼ੀਨ ਰੱਖਣ ਲਈ ਠੇਕੇ ’ਤੇ ਦੇਣ ਸਬੰਧੀ ਖੁੱਲ੍ਹੀ ਬੋਲੀ ਹੋਵੇਗੀ। ਜਿਹੜੇ ਵਿਅਕਤੀ ਚਾਹ-ਦੁੱਧ ਦੀ ਕੰਟੀਨ ਅਤੇ ਫੋਟੋ ਸਟੇਟ ਮਸ਼ੀਨ ਰੱਖਣ ਦਾ ਠੇਕਾ ਲੈਣ ਦੇ ਚਾਹਵਾਨ ਹੋਣ, ਉਹ 13 ਅਪ੍ਰੈਲ 2023 ਨੂੰ ਸਵੇਰੇ 10 ਵਜੇ ਤਹਿਸੀਲ ਦਫ਼ਤਰ, ਬੁਢਲਾਡਾ ਵਿਖੇ ਹਾਜ਼ਰ ਹੋ ਕੇ ਬੋਲੀ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ ਚਾਹ ਦੁੱਧ ਕੰਟੀਨ ਦੀ ਬੋਲੀ ਦੇਣ ਵਾਲੇ ਹਰ ਵਿਅਕਤੀ ਨੂੰ 50 ਹਜ਼ਾਰ ਰੁਪਏ ਅਤੇ ਫੋਟੋ ਸਟੇਟ ਮਸ਼ੀਨ ਰੱਖਣ ਦੇ ਠੇਕੇ ਦੀ ਬੋਲੀ ਦੇਣ ਵਾਲੇ ਨੂੰ 35 ਹਜ਼ਾਰ ਰੁਪਏ ਬੋਲੀ ਦੇਣ ਤੋਂ ਪਹਿਲਾਂ ਇਸ ਦਫ਼ਤਰ ਵਿਖੇ ਬਤੌਰ ਸਕਿਉਰਟੀ ਜਮ੍ਹਾਂ ਕਰਵਾਉਣਗੇ ਹੋਣਗੇ। ਜਿਸ ਦੇ ਨਾਮ ’ਤੇ ਬੋਲੀ ਟੁੱਟੇਗੀ ਉਸ ਦੀ ਸਕਿਉਰਟੀ ਜਮ੍ਹਾਂ ਰੱਖੀ ਜਾਵੇਗੀ। ਜੋ ਬੋਲੀਕਾਰ ਨਾਕਾਮਯਾਬ ਹੋਣਗੇ, ਉਨ੍ਹਾਂ ਦੀ ਜ਼ਮਾਨਤ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ।ਉਨ੍ਹਾਂ ਕਿਹਾ ਕਿ ਉਪਰੋਕਤ ਠੇਕਿਆਂ ਦੀ ਮਿਆਦ 21 ਅਪ੍ਰੈਲ 2023 ਤੋਂ 31 ਮਾਰਚ 2024 ਤੱਕ ਹੋਵੇਗੀ।

