ਮਨਰੇਗਾ ਕਾਨੂੰਨ ਨੂੰ ਸਾਰਥਿਕ ਰੂਪ ਵਿੱਚ ਲਾਗੂ ਕਰੇ ਪੰਜਾਬ ਸਰਕਾਰ
ਸੰਜੀਵ ਜਿੰਦਲ
ਮਾਨਸਾ, 3 ਅਪ੍ਰੈਲ 2023 : ਅੱਤ ਦੀ ਮਹਿੰਗਾਈ ਵਿੱਚ ਬੇਹਿਤਾਸਾ ਆਰਥਿਕ ਦੁਰਗਤੀ ਵਿੱਚ ਆਪਣਾ ਜੀਵਨ ਬਸਰ ਕਰ ਰਹੇ ਮਨਰੇਗਾ ਮਜ਼ਦੂਰਾ ਦੀਆ ਉਜਰਤਾ ਵਿੱਚ ਸਰਕਾਰ ਵੱਲੋਂ ਕੀਤਾ ਵਾਧਾ ਨਾਕਾਫੀ ਤੇ ਨਿਗੂਣਾ ਹੈ, ਤੇ ਊਠ ਦੇ ਮੂੰਹ ਵਿੱਚ ਜੀਰਾ ਦੇਣ ਸਮਾਨ ਹੈ l ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਇੱਥੋ ਦੂਰ ਸਥਿਤ ਪਿੰਡ ਦੂਲੋਵਾਲ ਵਿੱਖੇ ਮਨਰੇਗਾ ਵਰਕਰਾਂ ਦੀ ਭਰਵੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਸੀਪੀਆਈ ਦੇ ਸੀਨੀਅਰ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ ।
ਐਡਵੋਕੇਟ ਉੱਡਤ ਨੇ ਕਿਹਾ ਕਿ ਮਨਰੇਗਾ ਮਜ਼ਦੂਰ ਲੰਮੇ ਸਮੇਂ ਤੋਂ ਮੀਨੀਮਮ ਵੇਜ ਅਨੁਸਾਰ ਘੱਟੋ-ਘੱਟ ਉਜਰਤ ਲੈਣ ਲਈ ਸੰਘਰਸ਼ ਕਰ ਰਹੇ ਹਨ , ਪਰੰਤੂ ਸਮੇ ਦੇ ਹਾਕਮ ਕਿਰਤੀਆਂ ਨਾਲ ਮਜਾਕ ਕਰ ਰਹੇ ਹਨ , ਜਿਸ ਦਾ ਢੁੱਕਵਾ ਜਵਾਬ ਮਨਰੇਗਾ ਵਰਕਰ ਹਾਕਮਾ ਨੂੰ ਦੇਣਗੇ ।
ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਮਨਰੇਗਾ ਸਕੀਮ ਨੂੰ ਸਾਰਥਿਕ ਢੰਗ ਨਾਲ ਲਾਗੂ ਕਰਕੇ ਮਨਰੇਗਾ ਵਰਕਰਾਂ ਨੂੰ ਰਾਹਤ ਦੇਵੇ ਤੇ ਮਨਰੇਗਾ ਮਜਦੂਰਾ ਦੀ ਉਜਰਤ ਘੱਟੋ-ਘੱਟ 700 ਰੁਪਏ ਪ੍ਰਤੀ ਦਿਨ ਕੀਤੀ ਜਾਵੇ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਕਾਮਰੇਡ ਬਲਦੇਵ ਸਿੰਘ ਦੂਲੋਵਾਲ , ਕਾਮਰੇਡ ਤੇਜਾ ਸਿੰਘ ਦੂਲੋਵਾਲ , ਕਾਮਰੇਡ ਰਾਜਾ ਸਿੰਘ ਦੂਲੋਵਾਲ , ਕਾਲਾ ਖਾਂ ਭੰਮੇ , ਗੁਰਜੰਟ ਕੋਟਧਰਮੂ , ਮਨਜੀਤ ਕੌਰ , ਵੀਰਪਾਲ ਕੌਰ ਆਦਿ ਵੀ ਹਾਜਰ ਸਨ ।

