Visitor : Visitor

ਮੂਸੇਵਾਲਾ ਦੀ ਬਰਸੀ : ਪਿਤਾ ਬਲਕੌਰ ਸਿੰਘ ਨੇ ਕਿਹਾ, ਅੱਜ ਇੰਟਰਨੈੱਟ ਤੇ ਬੱਸਾਂ ਕਿਉਂ ਬੰਦ ਹਨ, ਸਰਕਾਰ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ

ਸੰਜੀਵ ਜਿੰਦਲ ਮਾਨਸਾ, 19 ਮਾਰਚ 2023 :  ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਇਸ ਦਿਨ ਹੀ ਇੰਟਰਨੈੱਟ ਅਤੇ ਬੱਸਾਂ ਕਿਉਂ ਬੰਦ ਕਰ ਦਿੱਤੀਆਂ ਗਈਆਂ ? ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਪਾਲ ਨੂੰ ਫੜਨਾ ਹੀ ਸੀ ਤਾਂ ਅੱਜ ਹੀ ਇਹ ਕਾਰਵਾਈ ਕਿਉਂ ਕੀਤੀ…

ਸੰਜੀਵ ਜਿੰਦਲ

ਮਾਨਸਾ, 19 ਮਾਰਚ 2023 :  ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਪਿਤਾ ਬਲਕੌਰ ਸਿੰਘ ਨੇ ਪੰਜਾਬ ਸਰਕਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਇਸ ਦਿਨ ਹੀ ਇੰਟਰਨੈੱਟ ਅਤੇ ਬੱਸਾਂ ਕਿਉਂ ਬੰਦ ਕਰ ਦਿੱਤੀਆਂ ਗਈਆਂ ? ਉਨ੍ਹਾਂ ਕਿਹਾ ਕਿ ਜੇਕਰ ਅੰਮ੍ਰਿਤਪਾਲ ਨੂੰ ਫੜਨਾ ਹੀ ਸੀ ਤਾਂ ਅੱਜ ਹੀ ਇਹ ਕਾਰਵਾਈ ਕਿਉਂ ਕੀਤੀ ਗਈ। ਅਜਿਹਾ ਕਰਕੇ ਸਰਕਾਰ ਉਸ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ ਪਰ ਉਹ ਇਨਸਾਫ਼ ਲੈ ਕੇ ਰਹਿਣਗੇ। ਇਸ ਦੇ ਲਈ ਬੇਸ਼ੱਕ ਉਸ ਨੂੰ ਆਪਣੀ ਪਤਨੀ ਨਾਲ ਪੰਜਾਬ ਵਿਧਾਨ ਸਭਾ ਦੇ ਬਾਹਰ ਬੈਠਣ ਹੀ ਪਵੇ । ਬਲਕੌਰ ਸਿੰਘ ਐਤਵਾਰ ਨੂੰ ਮਾਨਸਾ ਦੀ ਅਨਾਜ ਮੰਡੀ ਵਿਖੇ ਬਰਸੀ ਸਮਾਗਮ ਮੌਕੇ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ l

ਆਪਣੇ ਸੰਬੋਧਨ ਦੌਰਾਨ ਉਨ੍ਹਾਂ ਪੰਜਾਬ, ਕੇਂਦਰ ਸਰਕਾਰ ਅਤੇ ਭਾਜਪਾ ਖ਼ਿਲਾਫ਼ ਮੁਰਦਾਬਾਦ ਦੇ ਨਾਅਰੇ ਵੀ ਲਾਏ। ਬਲਕੌਰ ਸਿੰਘ ਨੇ ਦੱਸਿਆ ਕਿ ਅੱਜ ਸਾਡਾ ਇੰਟਰਨੈੱਟ ਬੰਦ ਹੈ ਅਤੇ ਜੇਲ੍ਹ ਵਿੱਚ ਬੰਦ ਵਿਅਕਤੀ (ਲਾਰੈਂਸ ਬਿਸ਼ਨੋਈ) ਦਾ ਚੱਲ ਰਿਹਾ ਹੈ। ਜੇਲ ‘ਚ ਬੈਠੇ ਇੰਟਰਵਿਊ ‘ਚ ਉਹ ਸਿੱਧੂ ਤੋਂ ਬਾਅਦ ਸਲਮਾਨ ਖਾਨ ਨੂੰ ਮਾਰਨ ਦੀ ਗੱਲ ਕਰਦੇ ਹਨ। ਜੇਲ੍ਹ ਵਿੱਚ ਬੈਠੇ ਦੋ ਪੈਸੇ ਦੇ ਗੈਂਗਸਟਰ ਨੂੰ ਸਰਕਤ ਨੇ ਰਾਸ਼ਟਰਵਾਦੀ ਬਣਾ ਦਿੱਤਾ । ਵੀਡੀਓ ‘ਚ ਅਦਾਲਤਾਂ ਦਾ ਮਜ਼ਾਕ ਉਡਾਉਣ ਵਾਲਿਆਂ ਨੂੰ ਸੁਰੱਖਿਆ ਮੰਗਣ ‘ਤੇ ਮਿਲਦੀ ਹੈ, ਅਦਾਲਤਾਂ ਨੂੰ ਇਸ ਦਾ ਵੀ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਗੈਂਗਸਟਰਵਾਦ ਇੱਕ ਰਿਵਾਜ਼ ਬਣ ਗਿਆ ਹੈ ਅਤੇ ਮਾਨਸਾ ਜ਼ਿਲ੍ਹਾ ਗੈਂਗਸਟਰਾਂ ਦੀ ਹੌਟ ਲਾਈਨ ਬਣ ਗਿਆ ਹੈ।

ਉਸ ਨੇ ਦੱਸਿਆ ਕਿ ਉਸ ਦੇ ਪੁੱਤਰ ਨੂੰ ਮਾਰਨ ਲਈ 33 ਵਿਅਕਤੀਆਂ ਨੂੰ ਏ ਕੇ 47, ਛੇ ਪਿਸਤੌਲਾਂ ਸਮੇਤ ਲਿਆ ਗਿਆ ਸੀ। ਇਨ੍ਹਾਂ ਵਿੱਚੋਂ ਛੇ ਗੈਂਗਸਟਰ ਉਸ ਦੇ ਪੁੱਤਰ ਨੂੰ ਮਾਰਨ ਆਏ ਸਨ, ਜਿਨ੍ਹਾਂ ਨੇ ਉਨ੍ਹਾਂ ਨੂੰ ਭੇਜਿਆ ਸੀ। ਉਸ ਨੇ ਕਿਹਾ ਕਿ ਉਹ ਇਸ ਪਿੱਛੇ ਮਾਸਟਰਮਾਈਂਡ ਦੇ ਨਾਂ ਦੱਸਦਾ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਇਨ੍ਹਾਂ ਤੋਂ ਪੁੱਛ-ਪੜਤਾਲ ਕਰੇ, ਜੇਕਰ ਇਨ੍ਹਾਂ ‘ਚੋਂ ਕੋਈ ਬੇਕਸੂਰ ਹੈ ਤਾਂ ਉਸ ਨੂੰ ਰਿਹਾਅ ਕਰੇ। ਮਾਤਾ ਚਰਨ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਇਹ ਨਾ ਸਮਝੇ ਕਿ ਇਹ ਉਨ੍ਹਾਂ ਦਾ ਆਖਰੀ ਧਰਨਾ ਹੈ।

ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਿੱਧੂ ਦੀ ਬਰਸੀ ਨੂੰ ਪ੍ਰਭਾਵਿਤ ਕਰਨ ਲਈ ਮਿਸ਼ਨ ਅੰਮ੍ਰਿਤਪਾਲ ਨੂੰ ਚਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਡੀਜੀਪੀ ਨੇ ਜੇਲ੍ਹ ਤੋਂ ਲਾਰੈਂਸ ਦੀ ਇੰਟਰਵਿਊ ਨੂੰ ਪੁਰਾਣਾ ਦੱਸਿਆ ਸੀ ਪਰ ਹੁਣ ਲਾਰੈਂਸ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਾਮਲੇ ਵਿੱਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋਈ ਹੈ ਅਤੇ ਪੰਜਾਬ ਸਰਕਾਰ ਦਾ ਪੁਲੀਸ ’ਤੇ ਕੋਈ ਕੰਟਰੋਲ ਨਹੀਂ ਹੈ।

Leave a Reply

Your email address will not be published. Required fields are marked *

Visitor : Visitor