ਚਾਹਵਾਨ 22 ਮਾਰਚ ਨੂੰ ਤਹਿਸੀਲ ਦਫ਼ਤਰ, ਮਾਨਸਾ ਵਿਖੇ ਬੋਲੀ ਵਿਚ ਹੋ ਸਕਦੇ ਹਨ ਹਾਜ਼ਰ
ਸੰਜੀਵ ਜਿੰਦਲ
ਮਾਨਸਾ, 16 ਮਾਰਚ 2023 : ਤਹਿਸੀਲਦਾਰ ਮਾਨਸਾ ਜੀਵਨ ਕੁਮਾਰ ਗਰਗ ਨੇ ਕਿਹਾ ਕਿ ਤਹਿਸੀਲ ਮਾਨਸਾ ਵਿਖੇ ਸਾਲ 2023-2024 ਲਈ ਚਾਹ/ ਦੁੱਧ ਦੀ ਕੰਟੀਨ ਅਤੇ ਸਾਈਕਲ/ਸਕੂਟਰ ਸਟੈਂਡ ਦੀ ਪਾਰਕਿੰਗ ਨੂੰ ਠੇਕੇ ’ਤੇ ਦੇਣ ਲਈ ਖੁੱਲ੍ਹੀ ਬੋਲੀ ਹੋਵੇਗੀ। ਜਿਹੜੇ ਵਿਅਕਤੀ ਚਾਹ-ਦੁੱਧ ਦੀ ਕੰਟੀਨ ਦਾ ਠੇਕਾ ਲੈਣ ਦੇ ਚਾਹਵਾਨ ਹੋਣ, ਉਹ 22 ਮਾਰਚ 2023 ਨੂੰ ਸਵੇਰੇ 11 ਵਜੇ ਤਹਿਸੀਲ ਦਫ਼ਤਰ, ਮਾਨਸਾ ਵਿਖੇ ਹਾਜ਼ਰ ਹੋ ਕੇ ਬੋਲੀ ਦੇ ਸਕਦੇ ਹਨ।
ਉਨ੍ਹਾਂ ਕਿਹਾ ਕਿ ਚਾਹ ਦੁੱਧ ਕੰਟੀਨ ਦੀ ਬੋਲੀ ਦੇਣ ਵਾਲੇ ਹਰ ਵਿਅਕਤੀ ਨੂੰ 50 ਹਜ਼ਾਰ ਰੁਪਏ ਅਤੇ ਸਾਈਕਲ/ਸਕੂਟਰ ਸਟੈਂਡ ਦੇ ਠੇਕੇ ਦੀ ਬੋਲੀ ਦੇਣ ਵਾਲੇ ਨੂੰ 10 ਹਜ਼ਾਰ ਰੁਪਏ ਬੋਲੀ ਦੇਣ ਤੋਂ ਪਹਿਲਾਂ ਇਸ ਦਫ਼ਤਰ ਵਿਖੇ ਬਤੌਰ ਸਕਿਉਰਟੀ ਜਮ੍ਹਾਂ ਕਰਵਾਉਣਗੇ ਹੋਣਗੇ। ਜਿਸ ਦੇ ਨਾਮ ’ਤੇ ਬੋਲੀ ਟੁੱਟੇਗੀ ਉਸ ਦੀ ਸਕਿਉਰਟੀ ਜਮ੍ਹਾਂ ਰੱਖੀ ਜਾਵੇਗੀ। ਜੋ ਬੋਲੀਕਾਰ ਨਾਕਾਮਯਾਬ ਹੋਣਗੇ, ਉਨ੍ਹਾਂ ਦੀ ਜ਼ਮਾਨਤ ਰਾਸ਼ੀ ਵਾਪਸ ਕਰ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਸਭ ਤੋਂ ਵੱਧ ਬੋਲੀ ਦੇਣ ਵਾਲੇ ਵਿਅਕਤੀ ਨੂੰ 1/4 ਹਿੱਸਾ ਮੌਕੇ ’ਤੇ ਹੀ ਜਮ੍ਹਾਂ ਕਰਵਾਉਣਾ ਪਵੇਗਾ। ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿਚ ਠੇਕਾ ਰੱਦ ਕਰਕੇ ਜਮਾਨਤ ਦੀ ਰਕਮ ਜ਼ਬਤ ਕਰ ਲਈ ਜਾਵੇਗੀ। ਇਹ ਠੇਕਾ ਸਾਲ 2023-24 ਦੀ ਪ੍ਰਵਾਨਗੀ ਦੀ ਮਿਤੀ ਤੋਂ 31 ਮਾਰਚ 2024 ਤੱਕ ਹੋਵੇਗਾ। ਕਿਸੇ ਵੀ ਵਿਅਕਤੀ ਨੂੰ ਜਿਸ ਵੱਲ ਤਹਿਸੀਲ ਦਫ਼ਤਰ ਮਾਨਸਾ ਜਾਂ ਕਿਸੇ ਕਿਸਮ ਦਾ ਬਕਾਇਆ ਰਹਿੰਦਾ ਹੋਵੇਗਾ, ਉਸ ਨੂੰ ਬੋਲੀ ਦੇਣ ਦਾ ਅਧਿਕਾਰ ਨਹੀਂ ਹੋਵੇਗਾ। ਠੇਕੇ ਦੀ ਮਨਜ਼ੂਰੀ ਡਿਪਟੀ ਕਮਿਸ਼ਨਰ ਮਾਨਸਾ ਦੀ ਪ੍ਰਵਾਨਗੀ ਤੋਂ ਬਾਅਦ ਦੀ ਸਮਝੀ ਜਾਵੇਗੀ ਉਨ੍ਹਾਂ ਨੂੰ ਅਧਿਕਾਰ ਹੋਵੇਗਾ ਕਿ ਉਹ ਬਿਨ੍ਹਾਂ ਕਾਰਨ ਦੱਸੇ ਬੋਲੀ ਰੱਦ ਕਰ ਸਕਦੇ ਹਨ।

