ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 16 ਮਾਰਚ 2023 : ਉਪ ਮੰਡਲ ਅਫ਼ਸਰ ਝੁਨੀਰ ਗੁਨਦੀਪ ਸਿੰਘ ਨੇ ਦੱਸਿਆ ਨਹਿਰ ਉਪ ਮੰਡਲ ਝੁਨੀਰ ਅਧੀਨ ਪੈਂਦੀਆਂ ਨਹਿਰਾਂ ਭਾਖੜਾ ਮੇਨ ਬਰਾਂਚ ਦੀ ਬੁਰਜੀ 76250 ਤੋਂ 82375, 104856 ਤੋਂ 106670, 115740 ਤੋਂ 120134, 167114 ਤੋਂ 168326, 169813 ਤੋਂ 239190, 252500 ਤੋਂ 269500 ਅਤੇ ਰੋੜੀ ਬਰਾਂਚ ਦੀ ਬੁਰਜੀ ਨੰ 0 ਤੋਂ 15500 ਤੱਕ ਮੱਛੀਆਂ ਫੜਨ ਲਈ ਸਾਲ 2023-24 1 ਅਪ੍ਰੈਲ 2023 ਤੋਂ 31 ਮਾਰਚ 2024 ਤੱਕ ਬੋਲੀ ਨਹਿਰ ਉਪ ਮੰਡਲ ਦਫਤਰ ਝੁਨੀਰ ਵਿਖੇ 27 ਮਾਰਚ, 2023 ਨੂੰ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਬੋਲੀ ਲਈ ਆਉਣ ਵਾਲੇ ਵਿਅਕਤੀ ਆਪਣੇ ਰਿਹਾਇਸ਼ੀ ਪਤੇ ਦਾ ਸਬੂਤ ਜਿਵੇਂ ਕਿ ਵੋਟਰ ਕਾਰਡ, ਆਧਾਰ ਕਾਰਡ ਆਦਿ ਨਾਲ ਲੈ ਕੇ ਆਉਣ। ਬੋਲੀ ਮਨਜ਼ੂਰ ਜਾਂ ਰੱਦ ਕਰਨ ਦਾ ਅਧਿਕਾਰ ਕਾਰਜਕਾਰੀ ਇੰਜੀਨੀਅਰ, ਮਾਨਸਾ ਮੰਡਲ ਆਈ.ਬੀ. ਜਵਾਹਰਕੇ ਨੂੰ ਹੋਵੇਗਾ। ਬਾਕੀ ਸ਼ਰਤਾਂ ਮੌਕੇ ’ਤੇ ਦੱਸ ਦਿੱਤੀਆਂ ਜਾਣਗੀਆਂ। ਸਾਰੀ ਰਕਮ ਮੌਕੇ ’ਤੇ ਜਮ੍ਹਾ ਕਰਵਾਈ ਜਾਵੇਗੀ।

