ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 11 ਮਾਰਚ 2023 : ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਮੁਹਿੰਮ ਵਿੱਢੀ ਹੋਈ ਹੈ ਜਿਸ ਦੇ ਚੱਲਦਿਆਂ ਹਰ ਰੋਜ਼ ਕੋਈ ਨਾ ਕੋਈ ਮਾਮਲਾ ਸਾਹਮਣੇ ਆਉਂਦਾ ਹੈ l ਇਸੇ ਤਰ੍ਹਾਂ ਦੀ ਇਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਜਿਸ ਵਿਚ ਮਾਰਕੀਟ ਕਮੇਟੀ ਮਾਨਸਾ ਦੇ ਪ੍ਰਧਾਨ ਤੇ ਆਪ ਆਗੂ ਗੁਰਪ੍ਰੀਤ ਸਿੰਘ ਭੁੱਚਰ ਨੂੰ ਰਿਸ਼ਵਤ ਲੈਂਦਿਆਂ ਦਿਖਾਇਆ ਗਿਆ l
ਇਸ ਵੀਡੀਓ ਵਿੱਚ ਭੁੱਚਰ ਤੇ ਦੋਸ਼ ਲਗਾਇਆ ਗਿਆ ਹੈ ਕਿ ਉਨ੍ਹਾਂ ਵਿਅਕਤੀਆਂ ਤੋਂ ਗੁਰਪ੍ਰੀਤ ਉਨ੍ਹਾਂ ਦੇ ਕਿਸੇ ਰਿਸ਼ਤੇਦਾਰ ਦੀ ਬਦਲੀ ਕਰਾਉਣ ਬਦਲੇ 20000 ਰੁਪਏ ਲੈ ਰਿਹਾ ਹੈ l ਇਸ ਵੀਡੀਓ ਦੇ ਸੋਸ਼ਲ ਮੀਡੀਆ ਤੇ ਚੱਲਦਿਆਂ ਹੀ ਆਮ ਆਦਮੀ ਪਾਰਟੀ ਤੇ ਵਿਰੋਧੀ ਉਂਗਲਾਂ ਉਠਾਉਣ ਲੱਗੇ ਪਰ ਜਦੋਂ ਇਸ ਮਾਮਲੇ ਬਾਰੇ ਗੁਰਪ੍ਰੀਤ ਭੁੱਚਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਸਾਰੀ ਘਟਨਾ ਨੂੰ ਸਿਰੇ ਤੋਂ ਨਕਾਰਿਆ ਹੈ l
ਭੁੱਚਰ ਨੇ ਗੱਲ ਕਰਦਿਆਂ ਦੱਸਿਆ ਕਿ ਉਹ ਦੋਸ਼ ਲਾਉਣ ਵਾਲੇ ਵਿਅਕਤੀਆਂ ਨੂੰ ਨਹੀਂ ਜਾਣਦੇ ਸਨ l ਉਹ ਉਹਨਾਂ ਕੋਲ ਆ ਕੇ ਬਾਰ ਬਾਰ ਕਹਿਣ ਲੱਗੇ ਕਿ ਕਿਸੇ ਰਿਸ਼ਤੇਦਾਰ ਦੀ ਬਦਲੀ ਰੋਪੜ ਸ਼ਹਿਰ ਨੇੜੇ ਕਰਵਾ ਦੇਵੋ l ਭੁੱਚਰ ਨੇ ਉਨ੍ਹਾਂ ਨੂੰ ਵਿਸ਼ਵਾਸ ਦਵਾਇਆ ਕਿ ਉਹ ਜਦੋਂ ਦਫਤਰ ਜਾਣਗੇ ਤਾਂ ਉਨ੍ਹਾ ਦਾ ਇਹ ਕੰਮ ਹੋ ਜਾਵੇਗਾ ਤੇ ਇਸਦੇ ਲਈ ਤੁਹਾਡਾ ਖਰਚਾ ਵੀ ਨਹੀਂ ਹੋਣ ਦਿੱਤਾ ਜਾਵੇਗਾ l ਉਸ ਵਕਤ ਭੁੱਚਰ ਦੇ ਨਾਲ ਹਰਜੀਤ ਦੰਦੀਵਾਲ ਵੀ ਸਨ ਜਦੋਂ ਉਨ੍ਹਾਂ ਨੂੰ ਇਹ ਵਿਸ਼ਵਾਸ ਦਿਵਾਕੇ ਭੁੱਚਰ ਬਾਹਰ ਚਲੇ ਗਏ ਤਾਂ ਉਨ੍ਹਾਂ ਕੁਝ ਰਕਮ ਦੰਦੀਵਾਲ ਨੂੰ ਫ਼ੜਾ ਦਿੱਤੀ ਜਦੋਂ ਇਸ ਗੱਲ ਦਾ ਪਤਾ ਗੁਰਪ੍ਰੀਤ ਸਿੰਘ ਨੂੰ ਲੱਗਿਆ ਤਾਂ ਉਹ ਗੁੱਸੇ ਹੋ ਕੇ ਉਨ੍ਹਾਂ ਵਿਅਕਤੀਆਂ ਨੂੰ ਲੱਭ ਕੇ ਬੁਰਾ ਭਲਾ ਕਹਿਣ ਲੱਗੇ ਤੇ ਪੈਸੇ ਵਾਪਸ ਕਰ ਦਿੱਤੇ l ਭੁੱਚਰ ਨੇ ਕਿਹਾ ਕਿ ਵਿਰੋਧੀ ਉਨ੍ਹਾ ਨੂੰ ਜਾਣ-ਬੁੱਝ ਕੇ ਬਦਨਾਮ ਕਰਨਾ ਚਾਹੁੰਦੇ ਹਨ, ਕਿਉਂਕਿ ਆਮ ਆਦਮੀ ਪਾਰਟੀ ਦੇ ਕੰਮਾਂ ਅਤੇ ਇਮਾਨਦਾਰੀ ਨੇ ਵਿਰੋਧੀਆਂ ਦੀਆਂ ਚੀਕਾਂ ਕਢਾ ਰੱਖੀਆਂ ਹਨ l
https://fb.watch/jc2OWC2Rig/?mibextid=NnVzG8
ਭੁੱਚਰ ਇਸ ਸੰਬੰਧੀ ਲਾਈਵ ਹੋਕੇ ਵੀ ਸਪਸ਼ਟੀਕਰਨ ਦੇ ਚੁੱਕੇ ਹਨ l

