ਮੋਬਾਇਲ ਨੰਬਰ, ਈ-ਮੇਲ ਅਤੇ 5 ਤੋ 15 ਸਾਲ ਤੱਕ ਦੇ ਬੱਚਿਆਂ ਦੀ ਬਾਇਉਮੈਟਿ੍ਕ ਅਪਡੇਟ ਵੀ ਕਰਵਾਉਣੀ ਲਾਜ਼ਮੀ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 10 ਮਾਰਚ 2023 :ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਆਧਾਰ ਕਾਰਡ ਨੂੰ ਅਪਡੇਟ ਕਰਦੇ ਰਹਿਣ। ਉਨ੍ਹਾਂ ਕਿਹਾ ਕਿ ਜਿੰਨ੍ਹਾਂ ਆਧਾਰ ਕਾਰਡਧਾਰਕਾਂ ਨੇ ਪਿਛਲੇ 8 ਸਾਲ ਤੋਂ ਆਪਣਾ ਆਧਾਰ ਕਾਰਡ ਅਪਡੇਟ ਨਹੀਂ ਕੀਤਾ, ਉਹ ਪਛਾਣ ਦੇ ਸਬੂਤ ਅਤੇ ਪਤੇ ਦੇ ਸਬੂਤ ਦੇ ਪ੍ਰਮਾਣਿਕ ਦਸਤਾਵੇਜ਼ਾਂ ਦੇ ਨਾਲ ਆਧਾਰ ਕਾਰਡ ਨੂੰ ਅਪਡੇਟ ਕਰਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪਿਛਲੇ ਦਹਾਕੇ ਵਿੱਚ ਵਿਲੱਖਣ 12 ਅੰਕਾਂ ਦਾ ਪਛਾਣ ਨੰਬਰ ਭਾਰਤ ਵਿੱਚ ਵਸਨੀਕਾਂ ਦੀ ਪਛਾਣ ਦੇ ਇੱਕ ਵਿਆਪਕ ਪ੍ਰਵਾਨਿਤ ਸਬੂਤ ਵਜੋਂ ਉਭਰਿਆ ਹੈ। ਆਧਾਰ ਵਿੱਚ ਦਸਤਾਵੇਜ਼ਾਂ ਨੂੰ ਅਪਡੇਟ ਰੱਖਣਾ ਆਸਾਨ ਜੀਵਨ ਵਿੱਚ ਮਦਦ ਕਰਦਾ ਹੈ ਅਤੇ ਬਿਹਤਰ ਸੇਵਾ ਲੈਣ ਵਿਚ ਸਹਾਈ ਹੁੰਦਾ ਹੈ। ਇਹ ਭਾਰਤ ਦੇ ਵਸਨੀਕਾਂ ਦੇ ਹਿੱਤ ਵਿੱਚ ਹੈ ਕਿ ਉਹ ਆਪਣੇ ਆਧਾਰ ਨੂੰ ਪਛਾਣ ਦੇ ਮੌਜੂਦਾ ਸਬੂਤ ਅਤੇ ਮੌਜੂਦਾ ਪਤੇ ਦੇ ਸਬੂਤ ਦੇ ਨਾਲ ਅਪਡੇਟ ਕਰਨ।
ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਕੇਂਦਰੀ ਅਤੇ ਰਾਜ ਸਰਕਾਰ ਦੀਆਂ ਸਕੀਮਾਂ, ਬੈਂਕਾਂ ਅਤੇ ਐਨ.ਬੀ.ਐਫ.ਸੀ.ਐਸ. ਵਰਗੀਆ ਵਿੱਤੀ ਸੰਸਥਾਵਾਂ ਪ੍ਰਮਾਣਿਕਤਾ ਅਤੇ ਗਾਹਕਾਂ ਲਈ ਨਿਰਵਿਘਨ ਆਧਾਰ ਦੀ ਵਰਤੋਂ ਕਰਦੀਆਂ ਹਨ । ਉਨ੍ਹਾਂ ਕਿਹਾ ਕਿ myaadhaar.uidai.gov.in ਪੋਰਟਲ ਜਾਂ m.adhaar ਐਪ ਰਾਹੀਂ ਨਜ਼ਦੀਕੀ ਆਧਾਰ ਕੇਂਦਰ ’ਤੇ ਜਾ ਕੇ ਆਪਣੇ ਆਧਾਰ ਕਾਰਡ ਨੂੰ ਅਪਡੇਟ ਕੀਤਾ ਜਾ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਮੋਬਾਇਲ ਨੰਬਰ ਅਤੇ ਈ.ਮੇਲ ਆਈ.ਡੀ. ਨੂੰ ਆਧਾਰ ਕਾਰਡ ਵਿੱਚ ਅਪਡੇਟ ਕਰਨ ਦੇ ਨਾਲ-ਨਾਲ 5 ਤੋ 15 ਸਾਲ ਤੱਕ ਦੇ ਬੱਚਿਆਂ ਦੀ ਬਾਇਉਮੈਟਿ੍ਰਕ ਅਪਡੇਟ ਵੀ ਜਲਦੀ ਤੋਂ ਜਲਦੀ ਕਰਵਾਉਣ।

