ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 9 ਮਾਰਚ 2023 : ਨਹਿਰੂ ਯੁਵਾ ਕੇਦਰ ਮਾਨਸਾ ਵੱਲੋਂ ਅੰਤਰ ਰਾਸ਼ਟਰੀ ਔਰਤ ਹਫਤੇ ਅਤੇ ਕੈਚ ਦੀ ਰੈਨ ਸਬੰਧੀ ਵੱਖ ਵੱਖ ਗਤੀਵਿਧੀਆ ਤੋਂ ਇਲਾਵਾ ਡਾਈਟ ਅਹਿਮਦਪੁਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ,ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਮਾਨਸਾ,ਸਿਲਾਈ ਸੈਟਰ ਪਿੰਡ ਖਾਰਾ, ਐਲਪਾਈਨ ਵੈਲੀ ਪਬਲਿਕ ਸਕੂਲ ਅਕਲੀਆ ਅਤੇ ਗੁਰਦਾਸੀ ਦੇਵੀ ਕਾਲਜ ਬੁਢਲਾਡਾ ਵਿਚ ਕੋਚ ਦੀ ਰੈਨ ਅਤੇ ਔਰਤ ਦਿਵਸ ਸਬੰਧੀ ਪੇਟਿੰਗ,ਪੋਸਟਰ,ਕੁਇਜ,ਲੇਖ ਅਤੇ ਭਾਸ਼ਣ ਮੁਕਾਬਲੇ ਕਰਵਾਏ ਗਏ ਅਤੇ ਲੋਕਾਂ ਨੁੰ ਮੀਹ ਦੇ ਪਾਣੀ ਦੀ ਬੱਚਤ ਕਰਨ ਸਬੰਧੀ ਯੂਥ ਰੈਲੀ ਵੀ ਕਢੀ ਗਈ। ਇਸ ਤੋ ਇਲਾਵਾ ਸਾਰੇ ਪ੍ਰੋਗਰਾਮ ਵਿੱਚ ਪਾਣੀ ਦੀ ਸਚੁੱਜੀ ਵਰਤੋਂ ਅਤੇ ਮੀਹ ਦੇ ਪਾਣੀ ਨੂੰ ਇਕੱਠਾ ਕਰਕੇ ਉਸ ਦੀ ਵਰਤੋਂ ਸਬੰਧੀ ਸਹੁੰ ਵੀ ਚੁਕਾਈ ਗਈ।
ਮੀਹ ਦੇ ਪਾਣੀ ਸਬੰਧੀ ਵਿਸ਼ੇਸ਼ ਤੌਰ ਤੇ ਤਿਆਰ ਕੀਤੇ ਸਟਿੱਕਰ ਵੀ ਲੋਕਾਂ ਨੁੰ ਸਾਝੀਆਂ ਥਾਵਾਂ ਤੋ ਇਲਾਵਾ ਜਿਲ੍ਹਾ ਪ੍ਰਸਾਸ਼ਨ ਕੰਪਲੈਕਸ, ਦਫਤਰ ਜਿਲ੍ਹਾ ਸਿੱਖਿਆ ਅਧਿਕਾਰੀ ਪੁਲਿਸ ਵਿਭਾਗ ਵਿਚ ਲਗਾਏ ਗਏ।

ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਫੱਤਾ ਮਾਲੋਕਾ ਵਿਖੇ ਕਰਵਾਏ ਲੇਖ ਮੁਕਾਬਲੇ ਵਿਚ ਗੁਰਦੀਪ ਸਿੰਘ ਨੇ ਪਹਿਲਾ ਰਣਵੀਰ, ਕੌਰ ਨੇ ਦੂਜਾ ਅਤੇ ਸੁਖਪ੍ਰੀਤ ਨੇ ਤੀਸਰਾ ਸਥਾਨ ਹਾਸਲ ਕੀਤਾ। ਡਾਈਟ ਵਿੱਚ ਕਰਵਾਏ ਗਏ ਕੁੱਇਜ ਮੁਕਾਬਿਲਆਂ ਵਿਚ ਜਾਗ੍ਰਤੀ, ਕੁਮਲਿੰਦਰ ਕੋਰ ਨੇ ਪਹਿਲਾ,ਨਵਨੀਤ ਅਤੇ ਬਲਜੀਤ ਸਿੰਘ ਬੋਹਾ ਨੇ ਦੂਜਾ ਅਤੇ ਹਿਮਾਸ਼ੂ ਅਤੇ ਸੁਰਿੰਦਰ ਕੁਮਾਰ ਨੇ ਤੀਸਰਾ ਸਥਾਨ ਹਾਸਲ ਕੀਤਾ।ਪੇਟਿੰਗ ਮੁਕਾਬਲੇ ਵਿੱਚ ਪ੍ਰਰੇਨਾ ਨੇ ਪਹਿਲਾ ਹਰਮਨਪਾਲ ਕੋਰ ਨੇ ਦੂਸਰਾ ਅਤੇ ਮਨਪ੍ਰੀਤ ਕੋਰ ਨੇ ਤੀਸਰਾ ਸਥਾਨ ਹਾਸਲ ਕੀਤਾ।
ਮਾਤਾ ਸੁੰਦਰੀ ਗਰਲਜ ਯੂਨੀਵਰਸਟੀ ਕਾਲਜ ਵਿੱਚ ਕਰਵਾਏ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਲਖਵੀਰ ਕੋਰ ਰਮਨਦੀਪ ਕੋਰ ਅਤੇ ਲਵਪ੍ਰੀਤ ਕੋਰ ਨੇ ਕ੍ਰਮਵਾਰ ਪਹਿਲਾ ਦੂਸਰਾ ਅਤੇ ਤੀਸਰਾ ਸਥਾਨ ਹਾਸਲ ਕੀਤਾ।ਸਿਲਾਈ ਸੈਂਟਰ ਖਾਰਾ ਵਿਖੇ ਕਰਵਾਏ ਗਏ ਪੇਟਿੰਗ ਮੁਕਾਬਲੇ ਵਿੱਚ ਰੇਖਾ ਸ਼ਰਮਾ ਨੇ ਪਹਿਲਾ,ਜਸਪ੍ਰੀਤ ਬਾਵਾ ਅਤੇ ਸਰਬਜੀਤ ਕੋਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਜੇਤੂਆਂ ਨੁੰ ਇਨਾਮ ਵੰਡਣ ਦੀ ਰਸਮ ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਨੇ ਅਦਾ ਕਰਦਿਆਂ ਸਮੂਹ ਜੇਤੂਆਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਪਾਣੀ ਦੀ ਬੱਚਤ ਅਤੇ ਉਸ ਦੀ ਸੁਚੱਜੀ ਵਰਤੋਂ ਵਿੱਚ ਯੂਥ ਕਲੱਬਾਂ ਅਤੇ ਐਨ.ਐਸ.ਐਸ ਵਲੰਟੀਅਰਜ ਅਹਿਮ ਰੋਲ ਅਦਾ ਕਰ ਸਕਦੇ ਹਨ।
ਪ੍ਰੋਗਰਾਮ ਵਿੱਚ ਭੁਪਿੰਦਰ ਕੌਰ ਜਿਲ੍ਹਾ ਸਿੱਖਿਆ ਅਫਸਰ ( ਪ੍ਰਾਇਮਰੀ ) ਜਿਲ੍ਹਾ ਯੂਥ ਅਫਸਰ ਸਰਬਜੀਤ ਸਿੰਘ,ਲੇਖਾ ਅਤੇ ਪ੍ਰੋਗਰਾਮ ਸੁਪਰਵਾਈਜਰ ਡਾ ਸੰਦੀਪ ਘੰਡ, ਗੁਰਲਾਭ ਸਿੰਘ ਉਪ ਜਿਲ੍ਹਾ ਸਿੱਖਿਆ ਅਫਸਰ ਮਾਨਸਾ, ਨਵੀਨ ਜਿੰਦਲ, ਡਾ ਬਲਮ ਲੀਬਾਂ, ਹਰਦੀਪ ਸਿੰਘ ਸਿੱਧੂ ਪ੍ਰਧਾਨ ਸਿੱਖਿਆ ਵਿਕਾਸ ਮੰਚ ਮਾਨਸਾ, ਮੈਡਮ ਸਰੋਜ ਰਾਣੀ,ਵਿਕਾਸ ਸ਼ਰਮਾ ਪ੍ਰਿੰਸੀਪਲ ਐਲਪਾਈਨ ਸਕੂਲ ਲੱਖਾ ਸਿੰਘ ਆਦਿ ਨੇ ਸ਼ਮੂਲੀਅਤ ਕਰਦਿਆਂ ਨਹਿਰੂ ਯੁਵਾ ਕੇਦਰ ਨੁੰ ਭਰੋਸਾ ਦਿਵਾਇਆ ਕਿ ਇਸ ਮੁਹਿੰਮ ਲਈ ਪੂਰਨ ਸਹਿਯੋਗ ਦਿੱਤਾ ਜਾਵੇਗਾ।

