ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 9 ਮਾਰਚ 2023 :ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੀਆਂ ਹਦਾਇਤਾਂ ’ਤੇ ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ ਨੇ ਨਾਇਬ ਤਹਿਸੀਲਦਾਰ ਸਰਦੂਲਗੜ੍ਹ ਅਤੇ ਨਾਇਬ ਤਹਿਸੀਲਦਾਰ, ਝੁਨੀਰ ਨਾਲ ਮੀਟਿੰਗ ਕਰਦਿਆਂ ਮਾਲ ਵਿਭਾਗ ਦੀ ਪ੍ਰਗਤੀ ਦਾ ਜਾਇਜ਼ਾ ਲਿਆ।
ਐਸਡੀਐਮ ਪੂਨਮ ਸਿੰਘ ਨੇ ਦੱਸਿਆ ਕਿ ਸਰਦੂਲਗੜ੍ਹ ਅਤੇ ਝੁਨੀਰ ਦੇ ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਵੱਲੋਂ ਮਹੀਨਾ ਫਰਵਰੀ ਅਤੇ ਮਾਰਚ ਮਹੀਨੇ ਹੁਣ ਤੱਕ ਕੁੱਲ 6,18,539 ਰੁਪਏ ਦੀ ਵਸੂਲੀ 47-ਏ ਦੀ ਮੱਦ ਤਹਿਤ ਅਤੇ ਚੌਂਕੀਦਾਰਾ ਟੈਕਸ ਦੀ ਕੁੱਲ 137417 ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ PLRS ਤਹਿਤ ਵੀ ਮੁਬਲਿਗ 10500/-ਰੁਪਏ ਦੀ ਵਸੂਲੀ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਸ ਤਹਿਤ ਵੱਖ ਵੱਖ ਮੱਦਾਂ ਅਧੀਨ ਕੁੱਲ 7,66,456 ਰੁਪਏ ਦੀ ਵਸੂਲੀ ਹੋਈ ਹੈ।
ਉਨ੍ਹਾਂ ਮਾਲ ਅਫਸਰਾਂ ਨੂੰ ਨਿਸ਼ਾਨਦੇਹੀ ਅਤੇ ਤਕਸੀਮ ਦੇ ਕੇਸਾਂ ਵਿੱਚ ਹੋਰ ਤੇਜ਼ੀ ਲਿਆਉਣ ਅਤੇ ਆਮ ਜਨਤਾ ਦੇ ਕੰਮ ਨੂੰ ਪਹਿਲ ਦੇ ਅਧਾਰ ’ਤੇ ਕਰਨ ਲਈ ਲੋੜੀਦੇ ਦਿਸ਼ਾ ਨਿਰਦੇਸ਼ ਦਿੱਤੇ ਗਏ।
ਇਸ ਮੌਕੇ ਬਲਵਿੰਦਰ ਸਿੰਘ ਨਾਇਬ ਤਹਿਸੀਲਦਾਰ, ਸਰਦੂਲਗੜ੍ਹ, ਦਰਸ਼ਨ ਸਿੰਘ, ਨਾਇਬ ਤਹਿਸੀਲੀਦਾਰ ਝੁਨੀਰ ਤੋਂ ਇਲਾਵਾ ਤਹਿਸੀਲ ਦਫਤਰ, ਸਰਦੂਲਗੜ੍ਹ ਅਤੇ ਨਾਇਬ ਤਹਿਸੀਲਦਾਰ, ਝੁਨੀਰ ਦੇ ਦਫ਼ਤਰੀ ਅਮਲੇ ਤੋਂ ਇਲਾਵਾ ਐਸ.ਡੀ.ਐਮ. ਦਫ਼ਤਰ ਸਰਦੂਲਗੜ੍ਹ ਦਾ ਅਮਲਾ ਹਾਜ਼ਰ ਸੀ।

